ਨਵੀਂ ਦਿੱਲੀ (ਇੰਟ.) – ਕਰੀਬ 6 ਕਰੋੜ ਈ. ਪੀ. ਐੱਫ. ਓ. ਮੈਂਬਰਾਂ ਲਈ ਵੱਡੀ ਖਬਰ ਹੈ। ਮੋਦੀ ਸਰਕਾਰ ਪ੍ਰਤੀ ਮਹੀਨਾ ਪੈਨਸ਼ਨ ਭੁਗਤਾਨ ਦੀ ਸੁਰੱਖਿਆ ਲਈ ਕਰਮਚਾਰੀ ਭਵਿੱਖ ਨਿਧੀ ਸੰਗਠਨ (ਈ. ਪੀ. ਐੱਫ. ਓ.) ਵਲੋਂ ਕਵਰ ਕੀਤੇ ਗਏ ਰਸਮੀ ਖੇਤਰ ਦੇ ਕਰਮਚਾਰੀਆਂ ਦੇ ਭਵਿੱਖ ਨਿਧੀ ਅਤੇ ਪੈਨਸ਼ਨ ਖਾਤਿਆਂ ਨੂੰ ਵੱਖ ਕਰ ਸਕਦੀ ਹੈ।
ਇਹ ਵੀ ਪੜ੍ਹੋ : ਖ਼ੁਸ਼ਖ਼ਬਰੀ! 815 ਰੁਪਏ ਵਾਲਾ ਗੈਸ ਸਿਲੰਡਰ ਖ਼ਰੀਦੋ ਸਿਰਫ਼ 15 ਰੁਪਏ ਵਿਚ, ਜਾਣੋ ਕਿਵੇਂ
ਦੋ ਸਰਕਾਰੀ ਅਧਿਕਾਰੀਆਂ ਮੁਤਾਬਕ ਸਰਕਾਰ ਅਜਿਹਾ ਇਸ ਲਈ ਕਰਨਾ ਚਾਹੁੰਦੀ ਹੈ ਕਿ ਜਦੋਂ ਕਰਮਚਾਰੀ ਆਪਣਾ ਪੀ. ਐੱਫ. ਕਢਵਾਉਂਦੇ ਹਨ ਤਾਂ ਉਹ ਆਪਣੇ ਪੈਨਸ਼ਨ ਫੰਡ ’ਚੋਂ ਵੀ ਪੈਸਾ ਕਢਵਾ ਲੈਂਦੇ ਹਨ, ਕਿਉਂਕਿ ਪੀ. ਐੱਫ. ਅਤੇ ਪੈਨਸ਼ਨ ਇਕ ਹੀ ਖਾਤੇ ਦਾ ਹਿੱਸਾ ਹਨ।
ਮਹਾਮਾਰੀ ਕਾਰਨ ਵਧਦੀ ਬੇਰੋਜ਼ਗਾਰੀ ਦੀ ਸਮੱਸਿਆ ਪੈਦਾ ਹੋ ਗਈ ਹੈ। ਪਿਛਲੇ ਸਾਲ ਮਹਾਮਾਰੀ ਦੇ ਪ੍ਰਕੋਪ ਤੋਂ ਬਾਅਦ 31 ਮਈ 2021 ਤੱਕ ਕੋਵਿਡ ਐਡਵਾਂਸ ਦੇ ਤਹਿਤ ਕੁਲ 70.63 ਲੱਖ ਕਰਚਮਾਰੀਆਂ ਨੇ ਪੈਸਾ ਕਢਵਾ ਲਿਆ ਹੈ। 1 ਅਪ੍ਰੈਲ 2020 ਤੋਂ ਈ. ਪੀ. ਐੱਫ. ਓ. ਵਲੋਂ 19 ਜੂਨ 2021 ਤੱਕ ਕੋਵਿਡ ਐਡਵਾਂਸ ਸਮੇਤ ਲਗਭਗ 3.90 ਕਰੋੜ ਦਾਅਵਿਆਂ ਦਾ ਨਿਪਟਾਰਾ ਕੀਤਾ ਗਿਆ ਹੈ। ਦੱਸ ਦਈਏ ਕਿ ਕਰਮਚਾਰੀਆਂ ਅਤੇ ਮਾਲਕਾਂ ਦੋਹਾਂ ਵਲੋਂ ਹਰ ਮਹੀਨੇ 24 ਫੀਸਦੀ ਈ. ਪੀ. ਐੱਫ. ਓ. ਯੋਗਦਾਨ ’ਚੋਂ 8.33 ਫੀਸਦੀ ਈ. ਪੀ. ਐੱਸ. (ਕਰਮਚਾਰੀ ਪੈਨਸ਼ਨ ਯੋਜਨਾ) ਅਤੇ ਬਾਕੀ ਈ. ਪੀ. ਐੱਫ. ’ਚ ਜਾਂਦਾ ਹੈ। ਈ. ਪੀ. ਐੱਫ. ਓ. ’ਚੋਂ ਕਿਸੇ ਵੀ ਕਾਰਨ ਨਿਕਾਸੀ ਕਰਦੇ ਸਮੇਂ ਗਹਾਕ ਅਕਸਰ ਪੈਨਸ਼ਨ ਰਾਸ਼ੀ ਸਮੇਤ ਆਪਣੀ ਸਾਰੀ ਬੱਚਤ ਕੱਢ ਲੈਂਦੇ ਹਨ। ਸਰਕਾਰ ਮੁਤਾਬਕ ਇਹ ਰਿਟਾਇਰਮੈਂਟ ਪੈਨਸ਼ਨ ਲਾਭ ਵਿਵਸਥਾਵਾਂ ਦੇ ਟੀਚੇ ਨੂੰ ਝਟਕਾ ਦਿੰਦੇ ਹੈ।
ਇਹ ਵੀ ਪੜ੍ਹੋ : ਮਾਰੂਤੀ ਸੁਜ਼ੂਕੀ ਦੀਆਂ ਕਾਰਾਂ ਦੇ ਸ਼ੌਕੀਨਾਂ ਲਈ ਝਟਕਾ, ਜਲਦ ਵਧਣ ਜਾ ਰਹੀਆਂ ਹਨ ਕੀਮਤਾਂ
ਅਧਿਕਾਰੀ ਨੇ ਕਿਹਾ ਕਿ ਈ. ਪੀ. ਐੱਫ. ਓ. ਦੇ ਤਹਿਤ ਪੀ. ਐੱਫ. ਅਤੇ ਪੈਨਸ਼ਨ ਯੋਜਨਾਵਾਂ ’ਚ ਵੱਖ-ਵੱਖ ਖਾਤੇ ਹੋਣੇ ਚਾਹੀਦੇ ਹਨ ਜਦ ਕਿ ਕਾਨੂੰਨ ਮੁਤਾਬਕ ਲੋੜ ਲੈਣ ’ਤੇ ਪੀ. ਐੱਫ. ਕਢਵਾਉਣ ’ਚ ਕੋਈ ਸਮੱਸਿਆ ਨਹੀਂ ਹੋਣੀ ਚਾਹੀਦੀ, ਪੈਨਸ਼ਨ ਖਾਤੇ ਨੂੰ ਆਦਰਸ਼ ਰੂਪ ਨਾਲ ਅਣਛੂਹਿਆ ਰੱਖਿਆ ਜਾਣਾ ਚਾਹੀਦਾ ਹੈ। ਇਸ ਨਾਲ ਪੈਨਸ਼ਨ ਆਮਦਨ ’ਚ ਵਾਧਾ ਹੋਵੇਗਾ ਅਤੇ ਬਿਹਤਰ ਸਮਾਜਿਕ ਸੁਰੱਖਿਆ ਕਵਰੇਜ਼ ਦੀ ਪੇਸ਼ਕਸ਼ ਕੀਤੀ ਜਾਏਗੀ। ਅਧਿਕਾਰੀ ਨੇ ਕਿਹਾ ਕਿ ਇਸ ਸਾਲ ਦੀ ਸ਼ੁਰੂਆਤ ’ਚ ਇਕ ਅੰਦਰੂਨੀ ਸਰਕਾਰੀ ਪੈਨਲ ਵਲੋਂ ਈ. ਪੀ. ਐੱਫ. ਅਤੇ ਈ. ਪੀ. ਐੱਸ. ਖਾਤਿਆਂ ਨੂੰ ਵੱਖ ਕਰਨ ਦੀ ਸਲਾਹ ਦੇਣ ਤੋਂ ਬਾਅਦ ਈ. ਪੀ. ਐੱਫ. ਓ. ਬੋਰਡ ਦੀ ਬੈਠਕ ’ਚ ਇਸ ਮਾਮਲੇ ’ਤੇ ਚਰਚਾ ਕੀਤੀ ਗਈ ਸੀ।
ਦੋਹਾਂ ਖਾਤਿਆਂ ਨੂੰ ਵੱਖ ਕਰਨਾ ਸਭ ਤੋਂ ਚੰਗਾ ਹੱਲ : ਬ੍ਰਿਜੇਸ਼ ਉਪਾਧਿਆਏ
ਈ. ਪੀ. ਐੱਫ. ਓ. ਦੇ ਕੇਂਦਰੀ ਬੋਰਡ ਦੇ ਮੈਂਬਰ ਬ੍ਰਿਜੇਸ਼ ਉਪਾਧਿਆਏ ਨੇ ਕਿਹਾ ਕਿ ਜਿਵੇਂ-ਜਿਵੇਂ ਕੋਵਿਡ-19 ਦੀ ਦੂਜੀ ਲਹਿਰ ਘੱਟ ਹੋ ਰਹੀ ਹੈ, ਤੁਸੀਂ ਇਸ ਮੋਰਚੇ ’ਤੇ ਹੋਰ ਕਾਰਵਾਈ ਦੇਖੋਗੇ। ਉਹ ਕਹਿੰਦੇ ਹਨ ਕਿ ਮੌਜੂਦਾ ਸਮੇਂ ’ਚ ਈ. ਪੀ. ਐੱਫ. ਓ. ਗਾਹਕ ਇਕ ਪੂਲ ਖਾਤਾ ਪ੍ਰਣਾਲੀ ’ਚ ਹਨ। ਈ. ਪੀ. ਐੱਫ. ਅਤੇ ਪੈਨਸ਼ਨ ਲਈ ਵੱਖਰੇ ਖਾਤੇ ਦੀ ਲੋੜ ਹੈ। ਲੋਕ ਵਧੇਰੇ ਪੈਨਸ਼ਨ ਦੀ ਮੰਗ ਕਰ ਰਹੇ ਹਨ ਅਤੇ ਉਸ ਲਈ ਦੋਹਾਂ ਖਾਤਿਆਂ ਨੂੰ ਵੱਖ ਕਰਨਾ ਸਭ ਤੋਂ ਚੰਗਾ ਹੱਲ ਹੈ। ਇਕ ਵਾਰ ਜਦੋਂ ਉਹ ਵੱਖ ਹੋ ਜਾਂਦੇ ਹਨ ਤਾਂ ਇਕ ਗਾਹਕ ਪੈਨਸ਼ਨ ’ਚ ਵਧੇਰੇ ਯੋਗਦਾਨ ਕਰ ਸਕਦਾ ਹੈ ਅਤੇ ਰਿਟਾਇਰਮੈਂਟ ਤੋਂ ਬਾਅਦ ਪੈਨਸ਼ਨ ਪ੍ਰਾਪਤ ਕਰਨ ਦਾ ਪਾਤਰ ਬਣ ਸਕਦਾ ਹੈ।
ਇਹ ਵੀ ਪੜ੍ਹੋ : ਕੋਰੋਨਾ ਆਫ਼ਤ ਦਰਮਿਆਨ ਮੁੱਖ ਮੈਂਬਰ ਲਈ ਬੀਮਾ ਖ਼ਰੀਦਣ ਤੋਂ ਪਹਿਲਾਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਇਨਕਮ ਟੈਕਸ ਦੀ ਨਵੀਂ ਵੈੱਬਸਾਈਟ ਬਣੀ ਮੁਸੀਬਤ, ਲਾਗਇਨ ਕਰਨ ’ਚ ਆ ਰਹੀ ਸਮੱਸਿਆ
NEXT STORY