ਨਵੀਂ ਦਿੱਲੀ– ਇਨਕਮ ਟੈਕਸ ਦੀ ਨਵੀਂ ਵੈੱਬਸਾਈਟ ਹਾਲ ਹੀ ’ਚ ਲਾਂਚ ਹੋਈ ਹੈ। ਸਰਕਰਾ ਦਾ ਦਾਅਵਾ ਸੀ ਕਿ ਨਵੀਂ ਵੈੱਬਸਾਈਟ ਪੁਰਾਣੀ ਦੇ ਮੁਕਾਬਲੇ ਬਿਹਤਰ ਕੰਮ ਕਰੇਗੀ ਪਰ ਨਵੀਂ ਵੈੱਬਸਾਈਟ ਦੀ ਹਾਲਤ ਪੁਰਾਣੀ ਨਾਲੋਂ ਜ਼ਿਆਦਾ ਖ਼ਰਾਬ ਹੈ। ਇਨਕਮ ਟੈਕਸ ਦੀ ਨਵੀਂ ਵੈੱਬਸਾਈਟ ’ਚ 40 ਤੋਂ ਵੀ ਜ਼ਿਆਦਾ ਸਮੱਸਿਆਵਾਂ ਹਨ ਜਿਨ੍ਹਾਂ ਕਾਰਨ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ। ਇਸ ਸਬੰਧ ’ਚ ਕੇਂਦਰੀ ਵਿੱਤ ਮੰਤਰਾਲਾ ਅਤੇ ਇਨਫੋਸਿਸ ਦੀ ਅੱਜ ਯਾਨੀ 22 ਜੂਨ ਨੂੰ ਇਕ ਬੈਠਕ ਹੋਣਵਾਲੀ ਹੈ। ਦੱਸ ਦੇਈਏ ਕਿ ਈ-ਫਾਈਲਿੰਗ 2.0 ਨੂੰ ਇਸੇ ਮਹੀਨੇ ਦੀ ਸ਼ੁਰੂਆਤ ’ਚ 7 ਜੂਨ ਨੂੰ ਲਾਂਚ ਕੀਤਾ ਗਿਆ ਹੈ। ਨਵੀਂ ਵੈੱਬਸਾਈਟ ਨੂੰ ਲੈ ਕੇ ਡਾਇਰੈਕਟ ਟੈਕਸਿਜ਼ ਪ੍ਰੋਫੈਸ਼ਨਲਜ਼ ਐਸੋਸੀਏਸ਼ੰਸ (DTOA) ਨੇ ਵੀ ਵਿੱਤ ਮੰਤਰੀ ਨੂੰ ਸ਼ਿਕਾਇਤ ਕੀਤੀ ਹੈ। ਐਸੋਸੀਏਸ਼ਨ ਨੇ ਐਤਵਾਰ ਨੂੰ ਚਿੱਠੀ ਲਿਖ ਕੇ ਇਸ ਦੀ ਸ਼ਿਕਾਇਤ ਕੀਤੀ ਸੀ।
ਇਹ ਵੀ ਪੜ੍ਹੋ– ਵਾਪਸ ਆਇਆ ਖ਼ਤਰਨਾਕ ਵਾਇਰਸ ‘ਜੋਕਰ’, ਫੋਨ ’ਚੋਂ ਤੁਰੰਤ ਡਿਲੀਟ ਕਰੋ ਇਹ 8 ਐਪਸ

ਇਹ ਵੀ ਪੜ੍ਹੋ– ਸਾਵਧਾਨ! ਕੋਵਿਡ ਸਬਸਿਡੀ ਦੇ ਨਾਂ ’ਤੇ ਲੋਕਾਂ ਨੂੰ ਇੰਝ ਸ਼ਿਕਾਰ ਬਣਾ ਰਹੇ ਸਾਈਬਰ ਅਪਰਾਧੀ
ਇਨਕਮ ਟੈਕਸ ਦੀ ਵੈੱਬਸਾਈਟ ਈ-ਫਾਈਲਿੰਗ 2.0 ’ਚ ਲੋਕਾਂ ਨੂੰ ਲਾਗਇਨ ਤੋਂ ਲੈ ਕੇ ਓ.ਟੀ.ਪੀ., ਪਾਸਵਰਡ ਰੀਟੇਲ, ਡਾਟਾ ਬੈਕਅਪ ਆਦਿ ਵਰਗੀਆਂ ਸਮੱਸਿਆਵਾਂ ਆ ਰਹੀਆਂ ਹਨ। ਇਸ ਤੋਂ ਇਲਾਵਾ ਕਈ ਲੋਕਾਂ ਨੂੰ ਸ਼ਿਕਾਇਤ ਕੀਤੀ ਹੈ ਕਿ ਫਾਰਗੈੱਟ ਪਾਸਵਰਡ ਵੀ ਕੰਮ ਨਹੀਂ ਕਰ ਰਿਹਾ ਅਤੇ ਨਾ ਹੀ ਆਈ.ਟੀ. ਰਿਟਰਨ ਪੀ.ਡੀ.ਐੱਫ. ’ਚ ਡਾਊਨਲੋਡ ਹੋ ਰਿਹਾ ਹੈ। ਕਈਲੋਕਾਂ ਨੇ ਕੈਪਚਾ ਨੂੰ ਲੈ ਕੇ ਵੀ ਸ਼ਿਕਾਇਤ ਕੀਤੀ ਹੈ।
ਇਸ ਸਮੱਸਿਆ ਨੂੰ ਲੈ ਕੇ ਇਨਫੋਸਿਸ ਦੇ ਮੁੱਖ ਕਾਰਜਕਾਰੀ ਅਧਿਕਾਰੀ ਪ੍ਰਵੀਨ ਰਾਓ ਨੇ ਕੰਪਨੀ ਦੀ ਹਾਲ ਹੀ ’ਚ ਸੰਪਨ ਹੋਈ 40ਵੀਂ ਸਾਲਾਨਾ ਆਮ ਬੈਠਕ ’ਚ ਇਸ ਮੱਦੇ ’ਤੇ ਗੱਲ ਕੀਤੀ ਅਤੇ ਕਿਹਾ ਕਿ ਕੰਪਨੀ ਨਵੇਂ ਇਨਕਮ ਟੈਕਸ ਈ-ਫਾਈਲਿੰਗ ਪੋਰਟਲ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਨਵੇਂ ਈ-ਫਾਈਲਿੰਗ ਪੋਰਟ ਕਾਰਨ ਲੋਕਾਂ ਨੂੰ ਹੋਈ ਸ਼ੁਰੂਆਤੀ ਪੇਰਸ਼ਾਨੀ ਤੋਂ ਬਹੁਤ ਚਿੰਤਤ ਹਾਂ ਅਤੇ ਸਾਰੀਆਂ ਸਮੱਸਿਆਵਾਂ ਨੂੰ ਛੇਤੀ-ਤੋਂ-ਛੇਤੀ ਠੀਕ ਕਰਨ ਲਈ ਵਚਨਬੱਧ ਹਾਂ।
ਇਹ ਵੀ ਪੜ੍ਹੋ– ਇਕ ਇਸ਼ਾਰੇ ’ਤੇ ਪੂਰੇ ਘਰ ਦੀ ਸਫ਼ਾਈ ਕਰੇਗਾ ਰੀਅਲਮੀ ਦਾ Robot Vacuum
ਨਵੇਂ ਪੋਰਟਲ ਦੀ ਲਾਂਚਿੰਗ ਦੇ ਸਿਰਫ਼ 15 ਘੰਟਿਆਂ ਦੇ ਅੰਦਰ ਹੀ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਟਵੀਟ ਕੀਤਾ ਸੀ, ‘ਲੰਬੇ ਸਮੇਂ ਤੋਂ ਉਡੀਕਿਆ ਜਾ ਰਿਹਾ ਈ-ਫਾਈਲਿੰਗ ਪੋਰਟਲ 2.0 ਕੱਲ ਰਾਤ 20:45 ਵਜੇ ਲਾਂਚ ਹੋ ਗਿਆ ਹੈ। ਮੈਂ ਵੀ ਇਸ ਵਿਚ ਕੁਝ ਖਾਮੀਆਂ ਵੇਖੀਆਂ ਹਨ। ਉਮੀਦ ਹੈ ਕਿ @Infosys ਅਤੇ @NandanNilekani ਪ੍ਰਦਾਨ ਕੀਤੀ ਜਾ ਰਹੀ ਇਸ ਸੇਵਾ ਤੋਂ ਸਾਡੇ ਟੈਕਸਦਾਤਾਵਾਂ ਨੂੰ ਨਿਰਾਸ਼ ਨਹੀਂ ਕਰਨਗੇ।’ ਉਨ੍ਹਾਂ ਇਨਫੋਸਿਸ ਨੂੰ ਨਵੇਂ ਪੋਰਟਲ ਦੀਆਂ ਕਮੀਆਂ ਨੂੰ ਜਲਦ ਦੂਰ ਕਰਨ ਦਾ ਨਿਰਦੇਸ਼ ਵੀ ਦਿੱਤਾ।
ਆਇਰਨ ਓਰ ਦੀ ਕਮੀ ਕਾਰਨ ਚੀਨ ਲਾਚਾਰ, ਰਿਜ਼ਰਵ ਭੰਡਾਰ ਖੋਲ੍ਹਣ ਦੇ ਬਾਵਜੂਦ ਕੀਮਤਾਂ ’ਤੇ ਕੰਟਰੋਲ ਨਹੀਂ
NEXT STORY