ਓਟਾਵਾ— ਏਅਰ ਕੈਨੇਡਾ ਨੇ ਕਿਹਾ ਕਿ ਉਸ ਦੇ ਬੇੜੇ ਦੇ ਬੋਇੰਗ 737 ਮੈਕਸ ਜਹਾਜ਼ ਘੱਟ ਤੋਂ ਘੱਟ 1 ਅਗਸਤ ਤੱਕ ਖੜ੍ਹੇ ਰਹਿਣਗੇ। ਧਿਆਨਦੇਣ ਯੋਗ ਹੈ ਕਿ ਇਥੋਪੀਅਨ ਏਅਰਲਾਈਨਜ਼ ਅਤੇ ਲਾਈਨ ਏਅਰ ਦੇ ਦੋ ਬੋਇੰਗ 737 ਮੈਕਸ ਜਹਾਜ਼ ਹਾਲ ਦੇ ਮਹੀਨਿਆਂ 'ਚ ਹਾਦਸੇ ਦਾ ਸ਼ਿਕਾਰ ਹੋ ਗਏ ਸਨ, ਜਿਸ 'ਚ ਲਗਭਗ 350 ਲੋਕਾਂ ਦੀ ਮੌਤ ਹੋ ਗਈ ਸੀ। ਦੂਜੇ ਹਾਦਸੇ ਤੋਂ ਬਾਅਦ ਮਾਰਚ 'ਚ ਏਅਰ ਕੈਨੇਡਾ ਦੇ 24 ਮੈਕਸ ਜੈੱਟਲਾਈਨਰਾਂ ਦਾ ਸੰਚਾਲਨ ਬੰਦ ਕਰ ਦਿੱਤਾ ਗਿਆ ਸੀ। ਉਸ ਵੇਲੇ ਕੈਨੇਡਾ ਦੀ ਏਅਰਲਾਈਨ ਨੇ ਉਮੀਦ ਜਤਾਈ ਸੀ ਕਿ ਇਨ੍ਹਾਂ ਦਾ ਸੰਚਾਲਨ 1 ਜੁਲਾਈ ਤੱਕ ਸ਼ੁਰੂ ਹੋ ਜਾਵੇਗਾ।
ਉਸ ਨੂੰ ਉਮੀਦ ਸੀ ਕਿ ਜੁਲਾਈ 'ਚ 12 ਹੋਰ ਜਹਾਜ਼ ਮਿਲਣਗੇ ਪਰ ਬੋਇੰਗ ਨੇ ਕਿਹਾ ਕਿ ਜਹਾਜ਼ਾਂ ਦੀ ਸਪਲਾਈ ਰੱਦ ਕਰ ਦਿੱਤੀ ਗਈ ਹੈ। ਇਸ 'ਚ ਬੋਇੰਗ ਅਧਿਕਾਰੀਆਂ ਨੇ ਬੀਤੇ ਦਿਨ ਕਿਹਾ ਕਿ ਉਹ ਅਮਰੀਕਾ ਦੇ ਸਮੂਹ ਹਵਾਬਾਜ਼ੀ ਪ੍ਰਸ਼ਾਸਨ ਅਤੇ ਹੋਰ ਰੈਗੂਲੇਟਰੀਆਂ ਨਾਲ 737 ਮੈਕਸ ਜਹਾਜ਼ਾਂ ਦੀ ਸੇਵਾ ਸ਼ੁਰੂ ਕਰਨ ਨੂੰ ਲੈ ਕੇ ਮਿਲ ਕੇ ਕੰਮ ਕਰ ਰਹੇ ਹਨ ਪਰ ਉਨ੍ਹਾਂ ਕੋਈ ਸਮਾਂ-ਹੱਦ ਨਹੀਂ ਦਿੱਤੀ।
ਬੈਂਕਾਂ ਖਿਲਾਫ ਵਧੀਆਂ 24.9 ਫ਼ੀਸਦੀ ਸ਼ਿਕਾਇਤਾਂ
NEXT STORY