ਨਵੀਂ ਦਿੱਲੀ- 1 ਫਰਵਰੀ ਨੂੰ ਪੇਸ਼ ਹੋਣ ਵਾਲੇ ਬਜਟ ਵਿਚ ਹਰ ਵਰਗ ਲਈ ਕੁਝ ਨਾ ਕੁਝ ਸ਼ਾਮਲ ਹੋ ਸਕਦਾ ਹੈ। ਇਸ ਵਿਚਕਾਰ ਮਾਹਰਾਂ ਦਾ ਮੰਨਣਾ ਹੈ ਕਿ ਵਿੱਤੀ ਸਾਲ 2021-22 ਲਈ ਪੇਸ਼ ਕੀਤੇ ਜਾਣ ਵਾਲੇ ਬਜਟ ਵਿਚ ਟੈਕਸਦਾਤਾਵਾਂ ਨੂੰ ਬਚਤ ਜ਼ਰੀਏ ਰਾਹਤ ਦਿੱਤੀ ਜਾ ਸਕਦੀ ਹੈ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ 80ਸੀ ਤਹਿਤ ਮਿਲਣ ਵਾਲੀ ਛੋਟ ਦੀ ਹੱਦ ਨੂੰ ਵਧਾ ਕੇ 2.5 ਲੱਖ ਰੁਪਏ ਕਰ ਸਕਦੀ ਹੈ।
ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਮਹਿੰਗਾਈ ਕਾਫ਼ੀ ਵਧੀ ਹੈ, ਲਿਹਾਜਾ ਇਸ ਸਮੇਂ 80ਸੀ ਤਹਿਤ ਛੋਟ ਵਧਾਉਣ ਦੀ ਜ਼ਰੂਰਤ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ 1.5 ਲੱਖ ਰੁਪਏ ਦੇ ਨਿਵੇਸ਼ 'ਤੇ ਬਚਤ ਕਰਨ ਵਾਲੇ ਟੈਕਸਦਾਵਾਂ ਲਈ ਇਹ ਛੋਟ ਨਾਕਾਫ਼ੀ ਹੈ। ਬਚਤ ਨੂੰ ਉਤਸ਼ਾਹਤ ਕਰਨ ਲਈ ਸਰਕਾਰ ਨੂੰ ਇਸ ਵਿਚ ਨਿਵੇਸ਼ ਦੀ ਛੋਟ ਵਧਾਉਣ ਦਾ ਐਲਾਨ ਕਰਨਾ ਚਾਹੀਦਾ ਹੈ, ਨਾਲ ਹੀ ਇਸ ਵਿਚ ਹੋਰ ਨਿਵੇਸ਼ ਵੀ ਸ਼ਾਮਲ ਕਰਨ ਦੀ ਜ਼ਰੂਰਤ ਹੈ।
ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਸ ਬਜਟ ਵਿਚ ਸਰਕਾਰ ਨੂੰ ਟੈਕਸਦਾਵਾਂ ਨੂੰ ਹੋਮ ਲੋਨ 'ਤੇ ਛੋਟ ਦੇ ਦਾਇਰੇ ਦਾ ਵਿਸਥਾਰ ਕਰਨਾ ਚਾਹੀਦਾ ਹੈ। ਮੌਜੂਦਾ ਸਮੇਂ ਹੋਮ ਲੋਨ ਦੇ ਮੂਲਧਨ ਦਾ ਭੁਗਤਾਨ ਕਰਨ 'ਤੇ 80ਸੀ ਤਹਿਤ 1.5 ਲੱਖ ਰੁਪਏ ਦੀ ਛੋਟ ਮਿਲਦੀ ਹੈ। ਵਿਆਜ ਭੁਗਤਾਨ 'ਤੇ 24ਬੀ ਤਹਿਤ 2 ਲੱਖ ਰੁਪਏ ਦਾ ਫਾਇਦਾ ਮਿਲਦਾ ਹੈ। ਇਸ ਵਾਰ ਇਨ੍ਹਾਂ ਨੂੰ ਮਿਲਾ ਕੇ ਇਕ ਵੱਖਰੀ ਧਾਰਾ ਤਹਿਤ ਪੰਜ ਲੱਖ ਰੁਪਏ ਕਰਨਾ ਚਾਹੀਦਾ ਹੈ, ਨਾਲ ਹੀ ਨਵੀਂ ਧਾਰਾ ਵਿਚ ਕੋਈ ਸ਼ਰਤ ਨਾ ਹੋਵੇ ਜਿਸ ਨਾਲ ਘਰ ਖ਼ਰੀਦਦਾਰ ਇਸ ਦਾ ਫਾਇਦਾ ਆਪਣੇ ਹਿਸਾਬ ਨਾਲ ਉਠਾ ਸਕਣ।
ਟਰਾਂਸਪੋਰਟ ਮੰਤਰੀ ਵੱਲੋਂ ਪੁਰਾਣੇ ਵਾਹਨਾਂ 'ਤੇ ਗ੍ਰੀਨ ਟੈਕਸ ਲਾਉਣ ਨੂੰ ਹਰੀ ਝੰਡੀ
NEXT STORY