ਮੁੰਬਈ : ਗੇਲ ਇੰਡੀਆ ਦੀ ਸਹਾਇਕ ਕੰਪਨੀ ਮਹਾਂਨਗਰ ਗੈਸ ਲਿਮਿਟੇਡ (ਐਮਜੀਐਲ) ਨੇ ਸ਼ੁੱਕਰਵਾਰ ਨੂੰ ਆਪਣੇ ਵੰਡ ਖੇਤਰਾਂ ਵਿੱਚ ਸੀਐਨਜੀ ਦੀ ਕੀਮਤ ਵਿੱਚ 8 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ਘਰੇਲੂ ਪਾਈਪ ਵਾਲੀ ਰਸੋਈ ਗੈਸ ਦੀ ਕੀਮਤ ਵਿੱਚ 5 ਰੁਪਏ ਪ੍ਰਤੀ ਯੂਨਿਟ ਦੀ ਕਟੌਤੀ ਦਾ ਐਲਾਨ ਕੀਤਾ ਹੈ। MGL ਨੇ ਇਹ ਕਦਮ ਘਰੇਲੂ ਪੱਧਰ 'ਤੇ ਪੈਦਾ ਹੋਣ ਵਾਲੀ ਕੁਦਰਤੀ ਗੈਸ ਦੇ ਮੁੱਲ ਨਿਰਧਾਰਨ ਦੀ ਵਿਵਸਥਾ ਦਾ ਵੀਰਵਾਰ ਨੂੰ ਕੀਤੇ ਗਏ ਐਲਾਨ ਨੂੰ ਧਿਆਨ 'ਚ ਰੱਖਦੇ ਹੋਏ ਚੁੱਕਿਆ ਹੈ।
ਇਹ ਵੀ ਪੜ੍ਹੋ : ਸ਼ੇਅਰ ਬਾਜ਼ਾਰ ਬੰਦ ਵਾਲੇ ਦਿਨ SEBI ਦਾ ਐਕਸ਼ਨ, ਇਕੱਠੀਆਂ 4 ਸ਼ੇਅਰ ਬ੍ਰੋਕਰ ਕੰਪਨੀਆਂ ’ਤੇ ਲਾਈ ਰੋਕ
ਇਸ ਘੋਸ਼ਣਾ ਤੋਂ ਬਾਅਦ ਸਰਕਾਰ ਨੇ ਸ਼ੁੱਕਰਵਾਰ ਨੂੰ ਸੀਐਨਜੀ ਅਤੇ ਪਾਈਪ ਵਾਲੀ ਰਸੋਈ ਗੈਸ ਦੀਆਂ ਨਵੀਆਂ ਕੀਮਤਾਂ ਦਾ ਐਲਾਨ ਵੀ ਕੀਤਾ। ਐਮਜੀਐਲ ਨੇ ਵੀ ਪਿਛਲੀ ਫਰਵਰੀ ਵਿੱਚ ਸੀਐਨਜੀ ਦੀਆਂ ਕੀਮਤਾਂ ਵਿੱਚ 2.5 ਰੁਪਏ ਪ੍ਰਤੀ ਕਿਲੋ ਦੀ ਕਟੌਤੀ ਕੀਤੀ ਸੀ। ਇਸ ਦੇ ਬਾਵਜੂਦ ਸੀਐਨਜੀ ਦੀਆਂ ਕੀਮਤਾਂ ਅਪ੍ਰੈਲ 2022 ਦੇ ਮੁਕਾਬਲੇ ਲਗਭਗ 80 ਫੀਸਦੀ ਵੱਧ ਹਨ।
MGL ਨੇ ਦੇਰ ਸ਼ਾਮ ਇਕ ਬਿਆਨ 'ਚ ਕਿਹਾ ਕਿ ਘਰੇਲੂ ਪੱਧਰ 'ਤੇ ਪੈਦਾ ਕੀਤੀ ਗੈਸ ਦੀਆਂ ਕੀਮਤਾਂ 'ਚ ਕਮੀ ਦਾ ਫਾਇਦਾ CNG ਅਤੇ PNG ਖਪਤਕਾਰਾਂ ਨੂੰ ਦਿੰਦੇ ਹੋਏ ਖੁਸ਼ੀ ਹੋ ਰਹੀ ਹੈ। ਇਸ ਫੈਸਲੇ ਦੇ ਤਹਿਤ ਮੁੰਬਈ ਮੈਟਰੋਪੋਲੀਟਨ ਖੇਤਰ ਅਤੇ ਨੇੜਲੇ ਖੇਤਰਾਂ ਵਿੱਚ ਸੀਐਨਜੀ ਦੀ ਕੀਮਤ ਵਿੱਚ 8 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ਪੀਐਨਜੀ ਦੀ ਕੀਮਤ ਵਿੱਚ 5 ਰੁਪਏ ਪ੍ਰਤੀ ਕਿਊਬਿਕ ਮੀਟਰ ਦੀ ਕਟੌਤੀ ਕੀਤੀ ਜਾ ਰਹੀ ਹੈ। ਅੱਧੀ ਰਾਤ ਤੋਂ ਲਾਗੂ ਹੋਣ ਵਾਲੇ ਇਸ ਫੈਸਲੇ ਤੋਂ ਬਾਅਦ ਸੀਐਨਜੀ 79 ਰੁਪਏ ਪ੍ਰਤੀ ਕਿਲੋ ਅਤੇ ਪੀਐਨਜੀ 49 ਰੁਪਏ ਪ੍ਰਤੀ ਐਸਸੀਐਮ ਦੇ ਹਿਸਾਬ ਨਾਲ ਉਪਲਬਧ ਹੋਵੇਗੀ।
ਇਹ ਵੀ ਪੜ੍ਹੋ : ਖ਼ਾਤੇ 'ਚ ਬਿਨਾਂ ਪੈਸੇ ਦੇ ਵੀ ਖ਼ਰਚ ਕਰ ਸਕੋਗੇ ਤੁਸੀਂ, UPI ਤੋਂ ਲੈ ਸਕੋਗੇ ਲੋਨ... ਜਾਣੋ ਪੂਰੀ ਪ੍ਰਕਿਰਿਆ
ਪੈਟਰੋਲੀਅਮ ਅਤੇ ਗੈਸ ਮੰਤਰਾਲੇ ਦੇ ਪੈਟਰੋਲੀਅਮ ਯੋਜਨਾ ਅਤੇ ਵਿਸ਼ਲੇਸ਼ਣ ਸੈੱਲ (ਪੀ.ਪੀ.ਏ.ਸੀ.) ਨੇ ਦਿਨ ਦੌਰਾਨ ਜਾਰੀ ਕੀਤੇ ਇੱਕ ਆਦੇਸ਼ ਵਿੱਚ ਕਿਹਾ ਕਿ 8 ਅਪ੍ਰੈਲ ਤੋਂ 30 ਅਪ੍ਰੈਲ ਦੀ ਮਿਆਦ ਲਈ ਕੁਦਰਤੀ ਗੈਸ ਦੀ ਕੀਮਤ 7.92 ਅਮਰੀਕੀ ਡਾਲਰ ਪ੍ਰਤੀ 10 ਲੱਖ ਬ੍ਰਿਟਿਸ਼ ਥਰਮਲ ਯੂਨਿਟ (ਐੱਮ.ਐੱਮ.ਬੀ.ਟੀ.ਯੂ.) ਹੋਵੇਗੀ। ਹਾਲਾਂਕਿ, ਖਪਤਕਾਰਾਂ ਲਈ ਦਰ 6.5 ਡਾਲਰ ਪ੍ਰਤੀ ਯੂਨਿਟ 'ਤੇ ਸੀਮਤ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਬੈਂਕਿੰਗ ਸੰਕਟ 'ਤੇ ਰਘੂਰਾਮ ਰਾਜਨ ਨੇ ਦਿੱਤੀ ਚਿਤਾਵਨੀ, ਕਿਹਾ- ਅਜੇ ਹੋਰ ਵਿਗੜ ਸਕਦੇ ਹਨ ਹਾਲਾਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਜੌਨ ਪਲੇਅਰਸ ਨੇ ਸਿਧਾਰਥ ਮਲਹੋਤਰਾ ਨੂੰ ਬਣਾਇਆ ਆਪਣਾ ਬ੍ਰਾਂਡ ਅੰਬੈਸਡਰ
NEXT STORY