ਮੁੰਬਈ (ਇੰਟ.) – ਵਿੱਤੀ ਸਾਲ 2020-21 ’ਚ ਭਾਰਤੀ ਅਰਥਵਿਵਸਥਾ ਨੂੰ ਕਰੀਬ 83 ਅਰਬ ਡਾਲਰ ਦਾ ਨੁਕਸਾਨ ਹੋਇਆ ਹੈ। ਇਸ ਦੌਰਾਨ ਦੇਸ਼ ਦੇ ਕੁਲ ਘਰੇਲੂ ਉਤਪਾਦ (ਜੀ. ਡੀ. ਪੀ.) ਵਿਚ 7.3 ਫੀਸਦੀ ਦੀ ਗਿਰਾਵਟ ਆਈ। ਅਜਿਹੇ ’ਚ 5 ਟ੍ਰਿਲੀਅਨ ਡਾਲਰ ਵਾਲੀ ਅਰਥਵਿਵਸਥਾ ਬਣਨ ’ਚ ਭਾਰਤੀ ਅਰਥਵਿਵਸਥਾ ਦਾ ਜੋ ਟੀਚਾ 2025 ਤੱਕ ਹੈ, ਉਹ ਅਸੰਭਵ ਲੱਗ ਰਿਹਾ ਹੈ।
ਹਾਲਾਂਕਿ ਜੀ. ਡੀ. ਪੀ. ’ਚ ਗਿਰਾਵਟ ਕੋਰੋਨਾ ਤੋਂ ਪਹਿਲਾਂ ਤੋਂ ਹੀ ਆ ਰਹੀ ਹੈ। ਕੋਰੋਨਾ ਤਾਂ ਇਕ ਕਾਰਨ ਹੈ। ਉਸ ਤੋਂ ਪਹਿਲਾਂ ਦੇ ਜੇ ਅਸੀਂ ਵਿੱਤੀ ਸਾਲ 2018 ਤੋਂ ਦੇਖੀਏ ਤਾਂ ਅਰਥਵਿਵਸਥਾ ’ਚ ਗਿਰਾਵਟ ਜਾਰੀ ਹੈ। ਇਸ ਦਾ ਕਾਰਨ ਇਹ ਰਿਹਾ ਹੈ ਕਿ ਸੇਵਿੰਗ ਅਤੇ ਨਿਵੇਸ਼ ਦੀ ਜੋ ਵਿਆਜ ਦਰ ਹੈ, ਉਸ ’ਚ ਕਮੀ ਆਉਂਦੀ ਗਈ। ਕੁਝ ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਸਾਲ 2016 ’ਚ 500 ਅਤੇ 1000 ਰੁਪਏ ਦੇ ਨੋਟਾਂ ਦੀ ਬੰਦੀ ਅਤੇ ਫਿਰ ਅਗਲੇ ਹੀ ਸਾਲ ਵਸਤੂ ਅਤੇ ਸੇਵਾ ਟੈਕਸ (ਜੀ. ਐੱਸ. ਟੀ.) ਨੂੰ ਲਾਗੂ ਕਰਨ ਨਾਲ ਅਰਥਵਿਵਸਥਾ ’ਤੇ ਇਸ ਦਾ ਅਸਰ ਦੇਖਿਆ ਗਿਆ। ਇਸ ਨਾਲ ਅਰਥਵਿਵਸਥਾ ਪ੍ਰਭਾਵਿਤ ਹੋਈ।
ਇਹ ਵੀ ਪੜ੍ਹੋ: 1 ਜੂਨ ਤੋਂ ਹੋ ਰਹੇ ਇਨ੍ਹਾਂ ਵੱਡੇ ਬਦਲਾਵਾਂ ਬਾਰੇ ਜਾਣਨਾ ਜ਼ਰੂਰੀ , ਤੁਹਾਡੀ ਜੇਬ 'ਤੇ ਪਵੇਗਾ ਸਿੱਧਾ ਅਸਰ
ਹੁਣ ਦੇਖਦੇ ਹਾਂ ਕਿ 2025 ਤੱਕ ਜੀ. ਡੀ. ਪੀ. 5 ਟ੍ਰਿਲੀਅਨ ਡਾਲਰ ਦੀ ਕਿਉਂ ਨਹੀਂ ਹੋਵੇਗੀ। ਦਰਅਸਲ ਕੋਰੋਨਾ ਦੇ ਸਮੇਂ ’ਚ ਜੀ. ਡੀ. ਪੀ. ਨੂੰ 83 ਅਰਬ ਡਾਲਰ ਦਾ ਨੁਕਸਾਨ ਯਾਨੀ 6 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ, ਜੇ ਅਸੀਂ ਡਾਲਰ ਦੀ ਤੁਲਨਾ ’ਚ 73 ਰੁਪਏ ਦੇ ਰੇਟ ਨੂੰ ਫੜ੍ਹਦੇ ਹਾਂ ਜੋ ਹਾਲ ਹੀ ’ਚ ਚੱਲ ਰਿਹਾ ਹੈ। ਇਸ ਹਿਸਾਬ ਨਾਲ ਸਾਡੀ ਜੀ. ਡੀ. ਪੀ. ਦਾ ਸਾਈਜ਼ 2.7 ਲੱਖ ਕਰੋੜ ਡਾਲਰ ਹੈ।
ਇਹ ਵੀ ਪੜ੍ਹੋ: ਟੈਕਸਦਾਤਿਆਂ ਲਈ ਵੱਡੀ ਰਾਹਤ, ਸਰਕਾਰ ਨੇ GST ਰਿਟਰਨ ਦਾਖ਼ਲ ਕਰਨ ਦੀ ਆਖ਼ਰੀ ਤਾਰੀਖ਼ ਵਧਾਈ
3 ਸਾਲਾਂ ’ਚ ਹਰ ਸਾਲ 25 ਫੀਸਦੀ ਦੀ ਗ੍ਰੋਥ ਦੀ ਲੋੜ
ਇਸ ਹਿਸਾਬ ਨਾਲ ਦੇਖੀਏ ਤਾਂ ਅਗਲੇ 3 ਸਾਲਾਂ ’ਚ ਭਾਰਤ ਨੂੰ ਸਾਲਾਨਾ 25 ਫੀਸਦੀ ਦੀ ਜੀ. ਡੀ. ਪੀ. ਗ੍ਰੋਥ ਲਿਆਉਣੀ ਹੋਵੇਗੀ। ਯਾਨੀ ਜੋ ਹੁਣ ਤੱਕ ਭਾਰਤੀ ਅਰਥਵਿਵਸਥਾ ਦੇ ਇਤਿਹਾਸ ’ਚ ਕਦੀ ਹੋਇਆ ਹੀ ਨਹੀਂ, ਇਥੋਂ ਤੱਕ ਕਿ ਉਸ ਦੀ ਅੱਧੀ ਗ੍ਰੋਥ ਵੀ ਕਦੀ-ਕਦਾਈਂ ਹੀ ਰਹੀ ਹੈ। ਹੁਣ ਅਸੀਂ ਕੋਰੋਨਾ ਦੇ ਜਿਸ ਦੌਰ ’ਚੋਂ ਲੰਘ ਰਹੇ ਹਾਂ ਅਤੇ ਜਿਸ ਤਰ੍ਹਾਂ ਨਾਲ ਤੀਜੀ ਅਤੇ ਚੌਥੀ ਲਹਿਰ ਦੀ ਗੱਲ ਆ ਰਹੀ ਹੈ, ਅਜਿਹੇ ’ਚ ਇਹ ਹੋਰ ਵੀ ਅਸੰਭਵ ਹੈ। ਵਿਸ਼ਲੇਸ਼ਕ ਮੰਨਦੇ ਹਨ ਕਿ ਜੇ ਇਹ ਵੀ ਮੰਨ ਲਿਆ ਜਾਵੇ ਕਿ ਕੋਰੋਨਾ ਇਸ ਸਾਲ ’ਚ ਖਤਮ ਹੋ ਜਾਏਗਾ ਅਤੇ ਸਭ ਕੁਝ ਪਟੜੀ ’ਤੇ ਆ ਜਾਵੇਗਾ ਤਾਂ ਵੀ 25 ਫੀਸਦੀ ਦੀ ਗ੍ਰੋਥ ਅਸੰਭਵ ਹੈ।
ਇਹ ਵੀ ਪੜ੍ਹੋ: ਸੋਨੇ ’ਚ ਨਿਵੇਸ਼ ਕਾਇਮ ਰੱਖੋ, ਸਵਾ ਲੱਖ ਰੁਪਏ ਤੱਕ ਜਾ ਸਕਦੀ ਹੈ ਕੀਮਤ
ਚਾਲੂ ਸਾਲ ’ਚ ਅਰਥਵਿਵਸਥਾ ਦੀ ਗ੍ਰੋਥ ਦਾ ਅਨੁਮਾਨ 9 ਫੀਸਦੀ ਦੇ ਲਗਭਗ
ਹੁਣ ਚਾਲੂ ਸਾਲ ’ਚ ਜੋ ਅਨੁਮਾਨ ਜੀ. ਡੀ. ਪੀ. ਦੀ ਗ੍ਰੋਥ ਨੂੰ ਲੈ ਕੇ ਲਗਾਇਆ ਜਾ ਰਿਹਾ ਹੈ, ਉਹ ਕੁਝ ਇਸ ਤਰ੍ਹਾਂ ਹੈ। ਐਡਲਵਾਈਸ ਨੇ 9 ਤੋਂ 9.5 ਫੀਸਦੀ ਦੀ ਗ੍ਰੋਥ ਦਾ ਅਨੁਮਾਨ ਲਗਾਇਆ ਹੈ ਜਦ ਕਿ ਮੂਡੀਜ਼ ਨੇ 9.3 ਫੀਸਦੀ, ਆਈ. ਸੀ. ਆਈ. ਸੀ. ਆਈ. ਸਕਿਓਰਿਟੀਜ਼ ਨੇ 9.6, ਯੈੱਸ ਬੈਂਕ ਨੇ 8.5, ਐੱਸ. ਬੀ. ਆਈ. ਰਿਸਰਚ ਨੇ 7.9, ਐੱਚ. ਐੱਸ. ਬੀ. ਸੀ. ਨੇ 8 ਅਤੇ ਕੋਟਕ ਇਕਨੌਮਿਕ ਰਿਸਰਚ ਨੇ 9 ਫੀਸਦੀ ਦੀ ਗ੍ਰੋਥ ਦਾ ਅਨੁਮਾਨ ਲਗਾਇਆ ਹੈ।
ਇਹ ਵੀ ਪੜ੍ਹੋ: ਕਿਸਾਨਾਂ ਲਈ ਸ਼ੁਰੂ ਹੋਇਆ ਵਿਸ਼ੇਸ਼ ਪੋਰਟਲ,ਆਨਲਾਈਨ ਖ਼ਰੀਦ ਸਕਣਗੇ ਬੀਜ ਅਤੇ ਖਾਦ ਸਮੇਤ ਕਈ ਚੀਜ਼ਾਂ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਦਾ ਅਸਰ, ਇਸ ਕਾਰਨ ਵੱਧ ਹੋਈ ਆਂਡਿਆਂ ਦੀ ਮੰਗ
NEXT STORY