ਬਿਜ਼ਨੈੱਸ ਡੈਸਕ-ਵਧਦੀ ਗਰਮੀ ਦਰਮਿਆਨ ਠੰਡ ਪ੍ਰਦਾਨ ਕਰਨ ਵਾਲੇ ਉਤਪਾਦਾਂ ਖਾਸ ਕਰਕੇ ਏਅਰ ਕੰਡੀਸ਼ਨਰ (ਏ.ਸੀ.) ਦੀ ਮੰਗ ਵੀ ਤੇਜ਼ੀ ਨਾਲ ਵਧੀ ਹੈ। ਚਾਲੂ ਸਾਲ ਦੀ ਪਹਿਲੀ ਛਿਮਾਹੀ 'ਚ ਘਰੇਲੂ ਬਾਜ਼ਾਰ 'ਚ ਏ.ਸੀ. ਦੀ ਵਿਕਰੀ 60 ਲੱਖ ਇਕਾਈ ਦੇ ਰਿਕਾਰਡ 'ਤੇ ਪਹੁੰਚ ਗਈ ਹੈ। ਇਹ ਵਿਕਰੀ ਅੰਕੜੇ ਉਦੋਂ ਦੇ ਹਨ ਜਦੋਂ ਬੀਤੇ 6 ਮਹੀਨਿਆਂ 'ਚ ਏ.ਸੀ. ਦੀਆਂ ਕੀਮਤਾਂ ਦੋ ਤੋਂ ਤਿੰਨ ਵਾਰ 'ਚ 10 ਤੋਂ 15 ਫੀਸਦੀ ਵਧੀਆਂ ਹਨ।
ਇਹ ਵੀ ਪੜ੍ਹੋ : ਬ੍ਰਿਟੇਨ ’ਚ ਵੋਟਰ ਮੰਨਦੇ ਹਨ ਕਿ ਚੰਗੇ ਪ੍ਰਧਾਨ ਮੰਤਰੀ ਸਾਬਤ ਹੋਣਗੇ ਰਿਸ਼ੀ ਸੁਨਕ
ਦਰਅਸਲ, ਧਾਤੂਆਂ ਨੂੰ ਲੈ ਕੇ ਅਹਿਮ ਕੁਲਪੁਰਜਿਆਂ ਤੱਕ ਮਹਿੰਗਾਈ ਦੇ ਬੇਮਿਸਾਲ ਦਬਾਅ ਅਤੇ ਲੌਜਿਸਟਿਕਸ ਖਰਚਿਆਂ 'ਚ ਵਾਧੇ ਕਾਰਨ ਕੰਪਨੀਆਂ ਨੂੰ ਕੀਮਤਾਂ ਵਧਾਉਣੀਆਂ ਪਈਆਂ। ਵੋਲਟਸ ਨੇ ਕਰੀਬ 12 ਲੱਖ ਰਿਹਾਇਸ਼ੀ ਏ.ਸੀ. ਵੇਚੇ, ਐੱਲ.ਜੀ. ਇਲੈਕਟ੍ਰਾਨਿਕ ਇੰਡੀਆ ਨੇ ਪਹਿਲੀ ਛਿਮਾਹੀ 'ਚ ਘਰੇਲੂ ਬਾਜ਼ਾਰ 'ਚ 10 ਲੱਖ ਤੋਂ ਜ਼ਿਆਦਾ ਇਨਵਰਟਰ ਏ.ਸੀ. ਵੇਚੇ। ਹਿਤਾਚੀ, ਡਾਈਕਿਨ, ਪੈਨਾਸੋਨਿਕ ਅਤੇ ਹਾਇਰ ਵਰਗੀਆਂ ਹੋਰ ਏ.ਸੀ. ਨਿਰਮਾਤਾਵਾਂ ਨੇ ਵੀ ਵਿਕਰੀ 'ਚ ਵਾਧਾ ਦਰਜ ਕੀਤਾ ਅਤੇ ਸਾਲ ਦੀ ਦੂਜੀ ਛਿਮਾਹੀ 'ਚ ਵੀ ਵਿਕਰੀ ਚੰਗੀ ਰਹਿਣ ਦਾ ਅਨੁਮਾਨ ਜਤਾਇਆ ਹੈ।
ਇਹ ਵੀ ਪੜ੍ਹੋ : ਬਾਈਡੇਨ ਨੇ ਜਲਵਾਯੂ ਸਬੰਧੀ ਮਜਬੂਤ ਕਦਮ ਚੁੱਕਣ ਦੀ ਜਤਾਈ ਵਚਨਬੱਧਤਾ
ਕੰਜ਼ਿਊਮਰ ਇਲੈਕਟ੍ਰਾਨਿਕਸ ਐਂਡ ਅਪਲਾਇੰਸੇਜ ਮੈਨਿਊਫੈਕਚਰਸ ਐਸੋਸੀਏਸ਼ਨ (ਸਿਏਮਾ) ਦੇ ਪ੍ਰਧਾਨ ਐਰਿਕ ਬ੍ਰੇਗੇਂਜ਼ਾ ਨੇ ਕਿਹਾ ਕਿ ਇਸ ਸਾਲ ਦੀ ਪਹਿਲੀ ਛਿਮਾਹੀ ਅਜਿਹੀ ਉਦਯੋਗ ਲਈ ਕਾਫੀ ਚੰਗੀ ਰਹੀ ਹੈ। ਉਨ੍ਹਾਂ ਦੱਸਿਆ ਕਿ ਜਨਵਰੀ ਤੋਂ ਲੈ ਕੇ ਜੂਨ ਦਰਮਿਆਨ ਘਰੇਲੂ ਏ.ਸੀ. ਬਾਜ਼ਾਰ ਕਰੀਬ 60 ਲੱਖ ਇਕਾਈ ਦਾ ਰਿਹਾ ਹੋਵੇਗਾ। ਪਹਿਲੇ ਕਦੇ ਵਿਕਰੀ ਅੰਕੜੇ ਇੰਨੇ ਜ਼ਿਆਦਾ ਨਹੀਂ ਰਹੇ। ਮੇਰਾ ਮੰਨਣਾ ਹੈ ਕਿ ਦੂਜੀ ਛਿਮਾਹੀ 'ਚ ਇਹ 25 ਲੱਖ ਇਕਾਈ ਅਤੇ ਸਾਲ ਦੇ ਆਖ਼ਿਰ ਤੱਕ ਕਰੀਬ 85 ਲੱਖ ਇਕਾਈ ਰਹੇਗਾ। 2019 'ਚ ਜਦ ਬਾਜ਼ਾਰ 'ਤੇ ਮਹਾਮਾਰੀ ਦਾ ਅਸਰ ਨਹੀਂ ਸੀ ਉਸ ਸਮੇਂ ਪਹਿਲੀ ਛਿਮਾਹੀ 'ਚ ਏ.ਸੀ. ਦੀ 42.5 ਤੋਂ 45 ਲੱਖ ਇਕਾਈ ਦੀ ਵਿਕਰੀ ਹੋਈ ਸੀ।
ਇਹ ਵੀ ਪੜ੍ਹੋ : ਬ੍ਰਿਟੇਨ 'ਚ 40 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦੈ ਪਾਰਾ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਰੁਪਏ ਦੀ ਕਮਜ਼ੋਰੀ ਕਾਰਨ ਮਹਿੰਗਾਈ 'ਤੇ ਦਬਾਅ ਵਧਿਆ, ਪਰ ਨਿਰਯਾਤ ਹੋਇਆ ਮੁਕਾਬਲੇਬਾਜ਼
NEXT STORY