ਨਵੀਂ ਦਿੱਲੀ—ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਅੱਜ ਵਾਧੇ ਦੇ ਨਾਲ ਹੋਈ ਹੈ। ਮੈਟਲ, ਐਨਰਜ਼ੀ, ਆਟੋ, ਕੰਜ਼ਿਊਮਰ ਡਿਊਰੇਬਲਸ, ਆਇਲ ਐਂਡ ਗੈਸ, ਕੈਪੀਟਲ ਗੁਡਸ ਸ਼ੇਅਰਾਂ ਵਿਚ ਖਰੀਦਾਰੀ ਨਾਲ ਬਾਜ਼ਾਰ ਦੀ ਤੇਜ਼ੀ ਨੂੰ ਸਪੋਰਟ ਮਿਲੀ ਹੈ। ਸੈਂਸੈਕਸ 66 ਅੰਕ ਵੱਧ ਕੇ 31,813 ਅੰਕ ਤੇ ਅਤੇ ਨਿਫਟੀ 21 ਅੰਕ ਦੀ ਤੇਜ਼ੀ ਦੇ ਨਾਲ 9807 ਅੰਕ ਤੇ ਖੁੱਲ੍ਹਿਆ। ਫਿਲਹਾਲ ਸੈਂਸੈਕਸ 84 ਅੰਕ ਯਾਨੀ 0.25 ਫੀਸਦੀ ਦੀ ਤੇਜ਼ੀ ਦੇ ਨਾਲ 31,831 ਦੇ ਵੱਧਰ ਤੇ ਕਾਰੋਬਾਰ ਕਰ ਰਿਹਾ ਹੈ। ਉਧਰ ਨਿਫਟੀ 28 ਅੰਕ ਯਾਨੀ 0.3 ਫੀਸਦੀ ਤੱਕ ਵੱਧ ਕੇ 9,815 ਦੇ ਪੱਧਰ ਤੇ ਕਾਰੋਬਾਰ ਕਰ ਰਿਹਾ ਹੈ।
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ ਵਿਚ ਤੇਜ਼ੀ
ਮਿਡਕੈਪ ਅਤੇ ਸ਼ੇਅਰਾਂ ਵਿਚ ਤੇਜ਼ੀ
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ ਵਿਚ ਵੀ ਖਰੀਦਾਰੀ ਆਈ ਹੈ। ਬੀ.ਐਸ.ਈ. ਦਾ ਮਿਡਕੈਪ ਇੰਡੈਕਸ 0.4 ਫੀਸਦੀ ਵਧਿਆ ਹੈ ਜਦਕਿ ਨਿਫਟੀ ਦੇ ਮਿਡਕੈਪ 100 ਇੰਡੈਕਸ ਵਿਚ 0.5 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਬੀ.ਐਸ.ਈ. ਦਾ ਸਮਾਲਕੈਪ ਇੰਡੈਕਸ 0.4 ਫੀਸਦੀ ਤੱਕ ਚੜ੍ਹਿਆ ਹੈ।
ਬੈਂਕ ਨਿਫਟੀ ਵਿਚ ਵਾਧਾ
ਬੈਂਕਿੰਗ, ਆਟੋ, ਮੀਡੀਆ, ਮੈਟਲ, ਫਾਰਮਾ, ਰਿਐਲਟੀ, ਕੈਪੀਟਲ ਗੁਡਸ, ਆਇਲ ਐਂਡ ਗੈਸ ਅਤੇ ਪਾਵਰ ਸ਼ੇਅਰਾਂ ਵਿਚ ਖਰੀਦਾਰੀ ਦੇਖਣ ਨੂੰ ਮਿਲ ਰਹੀ ਹੈ। ਬੈਂਕ ਨਿਫਟੀ 0.2 ਫੀਸਦੀ ਤੱਕ ਵੱਧ ਕੇ 23,625 ਦੇ ਪੱਧਰ ਤੇ ਕਾਰੋਬਾਰ ਕਰ ਰਿਹਾ ਹੈ। ਹਾਲਾਂਕਿ ਆਈਟੀ ਸ਼ੇਅਰਾਂ ਵਿਚ ਹਲਕੀ ਬਿਕਵਾਲੀ ਦਾ ਦਬਾਅ ਹੈ।
ਬੀਮਾ ਪਾਲਿਸੀ ਨਹੀਂ ਕੀਤੀ ਵਾਪਸ, ਹੁਣ ਕੰਪਨੀ ਦੇਵੇਗੀ 17,000 ਰੁਪਏ ਹਰਜਾਨਾ
NEXT STORY