ਨਵੀਂ ਦਿੱਲੀ—ਸ਼ੱਕੀ ਸ਼ੈੱਲ ਕੰਪਨੀਆਂ 'ਤੇ ਐਕਸ਼ਨ ਹੋਰ ਤੇਜ਼ ਹੋਣ ਦੀ ਉਮੀਦ ਹੈ। ਖਬਰ ਮਿਲੀ ਕਿ ਐੱਸ. ਐੱਫ. ਆਈ. ਓ. ਅਤੇ ਆਈ.ਟੀ. ਵਿਭਾਗ ਨੇ ਵਿੱਤ ਮੰਤਰਾਲੇ ਨੂੰ 16,000 ਤੋਂ ਜ਼ਿਆਦਾ ਸ਼ੈੱਲ ਕੰਪਨੀਆਂ ਦੀ ਲਿਸਟ ਸੌਂਪੀ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਐੱਸ. ਐੱਫ. ਆਈ. ਓ. ਅਤੇ ਆਈ. ਟੀ. ਵਿਭਾਗ ਨੇ ਸ਼ੱਕੀ ਸ਼ੈੱਲ ਕੰਪਨੀਆਂ ਦੀ ਲਿਸਟ ਵਿੱਤ ਮੰਤਰਾਲੇ ਦੇ ਫਾਈਨੈਂਸ਼ੀਅਲ ਇੰਟੈਲੀਜੈਂਸ ਯੂਨਿਟ ਯਾਨੀ ਐੱਫ.ਆਈ.ਯੂ ਨੂੰ ਦਿੱਤੀ। ਐੱਫ. ਆਈ. ਯੂ. ਨੂੰ 16,794 ਸ਼ੱਕੀ ਸ਼ੈੱਲ ਕੰਪਨੀਆਂ ਦੀ ਜਾਣਕਾਰੀ ਦਿੱਤੀ ਗਈ ਹੈ। ਇਸ ਲਿਸਟ 'ਚ 700 ਤੋਂ ਜ਼ਿਆਦਾ ਰਿਅਲ ਅਸਟੇਟ ਕੰਪਨੀਆਂ ਸ਼ਾਮਲ ਹਨ, ਜਦਕਿ 400 ਕਮੋਡਿਟੀ ਬ੍ਰੋਕਿੰਗ ਕੰਪਨੀਆਂ ਵੀ ਲਿਸਟ 'ਚ ਸ਼ਾਮਲ ਹਨ। ਅੱਸਾਰ ਪੋਟਰਸ ਅਤੇ ਆਈ. ਐੱਨ. ਐਕਸ. ਮੀਡੀਆ ਦਾ ਨਾਂ ਲਿਸਟ 'ਚ ਹੈ। ਸ਼ੱਕੀ ਸ਼ੈੱਲ ਕੰਪਨੀਆਂ 'ਤੇ ਮਨੀ ਲਾਂਡਰਿੰਗ ਅਤੇ ਟੈਕਸ ਚੋਰੀ ਦੇ ਦੋਸ਼ ਹਨ।
ਪ੍ਰਾਪਰਟੀ ਟੈਕਸ ਲਈ ਬੈਂਡ ਵਜਾ ਕੇ ਲੋਕਾਂ ਨੂੰ ਸ਼ਰਮਸਾਰ ਕਰਨਾ ਗੈਰ-ਕਾਨੂੰਨੀ
NEXT STORY