ਮੁੰਬਈ- ਗੌਤਮ ਅਡਾਨੀ ਦੀ ਕੰਪਨੀ ਅਡਾਨੀ ਗ੍ਰੀਨ ਐਨਰਜ਼ੀ ਦੇ ਸ਼ੇਅਰਾਂ ਦੀ ਮੰਗ ਲਗਾਤਾਰ ਦੂਜੇ ਦਿਨ ਵਧਣ ਨਾਲ ਕਾਰੋਬਾਰ ਦੌਰਾਨ ਇਸ 'ਤੇ 5 ਫ਼ੀਸਦੀ ਦਾ ਉੱਪਰੀ ਸਰਕਿਟ ਲੱਗਾ।
ਕੰਪਨੀ ਦਾ ਸ਼ੇਅਰ ਅੱਜ ਬੀ. ਐੱਸ. ਈ. 'ਤੇ 5 ਫ਼ੀਸਦੀ ਦੀ ਮਜਬੂਤੀ ਨਾਲ 1195.65 ਰੁਪਏ 'ਤੇ ਪਹੁੰਚ ਗਿਆ। ਇਸ ਤੋਂ ਪਹਿਲਾਂ ਸੋਮਵਾਰ ਨੂੰ ਵੀ ਇਸ ਨੇ 5 ਫ਼ੀਸਦੀ ਦੀ ਉੱਪਰੀ ਸੀਮਾ ਛੂਹੀ ਸੀ। ਇਸ ਤਰ੍ਹਾਂ ਦੋ ਕਾਰੋਬਾਰੀ ਦਿਨਾਂ ਵਿਚ ਇਹ 10 ਫ਼ੀਸਦੀ ਉਛਲਿਆ ਹੈ।
ਬਲੂਮਬਰਗ ਦੀ ਇਕ ਰਿਪੋਰਟ ਮੁਤਾਬਕ, ਅਡਾਨੀ ਗਰੁੱਪ ਦੀ ਇਹ ਕੰਪਨੀ ਐੱਸ. ਬੀ. ਐਨਰਜ਼ੀ ਹੋਲਡਿੰਗਜ਼ ਲਿਮਟਿਡ ਨੂੰ ਖ਼ਰੀਦਣ ਲਈ ਗੱਲਬਾਤ ਕਰ ਰਹੀ ਹੈ। ਇਹ ਗੱਲਬਾਤ ਸ਼ੁਰੂ ਦੇ ਦੌਰ ਵਿਚ ਹੈ। ਇਸ ਖ਼ਬਰ ਮਗਰੋਂ ਅਡਾਨੀ ਗ੍ਰੀਨ ਐਨਰਜ਼ੀ ਦੇ ਸ਼ੇਅਰਾਂ ਵਿਚ ਦੇਖਣ ਨੂੰ ਮਿਲੀ। ਦੋ ਕਾਰੋਬਾਰੀ ਦਿਨਾਂ ਵਿਚ ਇਸ ਨੇ ਦਸ ਫ਼ੀਸਦ ਤੇਜ਼ੀ ਦਰਜ ਕੀਤੀ। ਹਾਲਾਂਕਿ, ਪਿਛਲੇ 6 ਮਹੀਨਿਆਂ ਦਾ ਰਿਕਾਰਡ ਦੇਖੀਏ ਤਾਂ ਇਸ ਸਟਾਕ ਦਾ ਪ੍ਰਦਰਸ਼ਨ ਉਮੀਦ ਮੁਤਾਬਕ ਨਹੀਂ ਰਿਹਾ ਹੈ, ਇਸ ਦੌਰਾਨ ਇਸ ਵਿਚ 11 ਫ਼ੀਸਦ ਤੇਜ਼ੀ ਆਈ, ਜਦੋਂ ਕਿ ਬੀ. ਐੱਸ. ਈ. ਸੈਂਸੈਕਸ 13 ਫ਼ੀਸਦੀ ਚੜ੍ਹਿਆ ਹੈ। ਕੰਪਨੀ ਦਾ ਸ਼ੇਅਰ 24 ਮਾਰਚ 2021 ਨੂੰ 1341.60 ਰੁਪਏ ਦੇ ਆਲਟਾਈਮ ਹਾਈ 'ਤੇ ਪੁੱਜਾ ਸੀ।
ਵੱਡੀ ਖ਼ਬਰ! ਜਲਦ ਸਟਾਕਸ ਦੀ ਤਰ੍ਹਾਂ ਹਾਜ਼ਰ ਸੋਨੇ 'ਚ ਕਰ ਸਕੋਗੇ ਟ੍ਰੇ਼ਡਿੰਗ
NEXT STORY