ਨਵੀਂ ਦਿੱਲੀ (ਭਾਸ਼ਾ) - ਅਡਾਨੀ ਸਮੂਹ ਮਕਾਊ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਆਯਾਤ ਡਿਊਟੀ ਤੋਂ ਮੁਕਤ ਯਾਨੀ ਡਿਊਟੀ ਫ੍ਰੀ ਦੁਕਾਨਾਂ ਖੋਲ੍ਹਣ ਲਈ ਬੋਲੀ ਲਗਾਉਣ ਦੀ ਯੋਜਨਾ ਬਣਾ ਰਿਹਾ ਹੈ। ਭਾਰਤ ਦਾ ਸਭ ਤੋਂ ਵੱਡਾ ਹਵਾਈ ਅੱਡਾ ਆਪਰੇਟਰ ਸਮੂਹ ਵਿਦੇਸ਼ਾਂ ਵਿੱਚ ਆਪਣੀ ਮੌਜੂਦਗੀ ਨੂੰ ਵਧਾਉਣ ਲਈ ਵਿਦੇਸ਼ੀ ਹਵਾਈ ਅੱਡਿਆਂ 'ਤੇ ਡਿਊਟੀ ਡਿਊਟੀ ਫ੍ਰੀ ਦੁਕਾਨਾਂ ਚਲਾਉਣ ਦੀ ਯੋਜਨਾ ਬਣਾ ਰਿਹਾ ਹੈ।
ਇਹ ਵੀ ਪੜ੍ਹੋ - ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਹੋਇਆ ਵਾਧਾ, ਜਾਣੋ ਅੱਜ ਦੇ ਤਾਜ਼ਾ ਭਾਅ
ਸਮੂਹ ਦੀ ਪ੍ਰਮੁੱਖ ਕੰਪਨੀ ਅਡਾਨੀ ਇੰਟਰਪ੍ਰਾਈਜਿਜ਼ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ ਵਿੱਚ ਕਿਹਾ ਕਿ ਉਸ ਨੇ ਮਕਾਊ 'ਚ ਆਪਣੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਐੱਮਟੀਆਰਪੀਐੱਲ ਮਕਾਊ ਲਿਮਿਟੇਡ ਦੇ ਗਠਨ ਦਾ ਕੰਮ ਪੂਰਾ ਕਰ ਲਿਆ ਹੈ। ਕੰਪਨੀ ਨੇ ਕਿਹਾ, 'ਐੱਮਐੱਮਐੱਲ ਨੂੰ ਮਕਾਊ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸ਼ਰਾਬ ਅਤੇ ਤੰਬਾਕੂ ਦੀਆਂ ਡਿਊਟੀ ਮੁਕਤ ਦੁਕਾਨਾਂ ਦੇ ਲਈ ਬੋਲੀ ਲਗਾਉਣ ਦੇ ਉਦੇਸ਼ ਨਾਲ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ - UK 'ਚ ਲੋਕਾਂ ਦੀਆਂ ਉਮੀਦਾਂ ਨੂੰ ਲੱਗਾ ਝਟਕਾ, ਵਿੱਤ ਮੰਤਰੀ ਨੇ ਮਹਿੰਗਾਈ ਨੂੰ ਲੈ ਕੇ ਦਿੱਤਾ ਵੱਡਾ ਬਿਆਨ
ਮਕਾਊ ਅੰਤਰਰਾਸ਼ਟਰੀ ਹਵਾਈ ਅੱਡੇ (MFM) ਨੇ ਡਿਊਟੀ ਮੁਕਤ ਸ਼ਰਾਬ ਅਤੇ ਤੰਬਾਕੂ ਦੀਆਂ ਸੇਵਾਵਾਂ ਲਈ ਅਗਸਤ ਦੇ ਮਹੀਨੇ ਇਕ ਖੁੱਲ੍ਹੀ ਟੈਂਡਰ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ। ਇਹ ਬੋਲੀ ਪ੍ਰਕਿਰਿਆ 29 ਨਵੰਬਰ ਨੂੰ ਬੰਦ ਹੋਵੇਗੀ। ਇਸ ਹਵਾਈ ਅੱਡੇ ਦੀ ਸਾਲਾਨਾ 60 ਲੱਖ ਯਾਤਰੀਆਂ ਨੂੰ ਸੰਭਾਲਣ ਦੀ ਸਮਰੱਥਾ ਹੈ।
ਇਹ ਵੀ ਪੜ੍ਹੋ - ਸ਼ਮੀ ਦੀ ਸ਼ਾਨਦਾਰ ਗੇਂਦਬਾਜ਼ੀ ਨੇ ਜਿੱਤਿਆ ਦਿਲ, ਕੰਪਨੀਆਂ ਵਿਚਾਲੇ ਲੱਗੀ ਦੌੜ, ਜਾਣੋ ਇਕ ਡੀਲ ਦੀ ਫ਼ੀਸ
ਅਡਾਨੀ ਸਮੂਹ ਨੇ ਦੇਸ਼ ਵਿੱਚ ਛੇ ਹਵਾਈ ਅੱਡਿਆਂ - ਅਹਿਮਦਾਬਾਦ, ਲਖਨਊ, ਮੰਗਲੁਰੂ, ਜੈਪੁਰ, ਗੁਹਾਟੀ ਅਤੇ ਤਿਰੂਵਨੰਤਪੁਰਮ ਨੂੰ ਚਲਾਉਣ ਅਤੇ ਪ੍ਰਬੰਧਨ ਲਈ ਇਕਰਾਰਨਾਮਾ ਜਿੱਤਣ ਤੋਂ ਬਾਅਦ 2019 ਵਿੱਚ ਹਵਾਈ ਅੱਡੇ ਦੇ ਕਾਰੋਬਾਰ ਵਿੱਚ ਪ੍ਰਵੇਸ਼ ਕੀਤਾ ਸੀ। ਮੁੰਬਈ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ 'ਚ ਵੀ ਇਸ ਦੀ 73 ਫ਼ੀਸਦੀ ਹਿੱਸੇਦਾਰੀ ਹੈ। ਇਹ ਕਾਰੋਬਾਰ ਅਡਾਨੀ ਏਅਰਪੋਰਟ ਹੋਲਡਿੰਗਜ਼ ਲਿਮਿਟੇਡ ਦੁਆਰਾ ਚਲਾਇਆ ਜਾਂਦਾ ਹੈ, ਜੋ ਕਿ ਅਡਾਨੀ ਇੰਟਰਪ੍ਰਾਈਜਿਜ਼ ਦੀ ਇਕਾਈ ਹੈ।
ਇਹ ਵੀ ਪੜ੍ਹੋ - ਗੌਤਮ ਸਿੰਘਾਨੀਆ ਦੀ ਪਤਨੀ ਨੇ ਤਲਾਕ ਲਈ ਰੱਖੀਆਂ ਇਹ ਸ਼ਰਤਾਂ, 11000 ਕਰੋੜ ਦੀ ਜਾਇਦਾਦ 'ਚੋਂ ਮੰਗਿਆ ਵੱਡਾ ਹਿੱਸਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਗਲੇ ਸਾਲ ਵਧ ਸਕਦੀਆਂ ਹਨ ਆਟੇ ਦੀਆਂ ਕੀਮਤਾਂ, ਇਸ ਕਾਰਨ ਕਿਸਾਨਾਂ ਨੇ ਘਟਾਈ ਕਣਕ ਦੀ ਬਿਜਾਈ
NEXT STORY