ਨਵੀਂ ਦਿੱਲੀ (ਭਾਸ਼ਾ) - ਅਡਾਨੀ ਗਰੁੱਪ ਨੇ ਮਹਾਰਾਸ਼ਟਰ ਨੂੰ ਲਾਂਗ ਟਰਮ ਲਈ 6,600 ਮੈਗਾਵਾਟ ਦੀ ਰੀਨਿਊਏਬਲ ਐਨਰਜੀ ਅਤੇ ਥਰਮਲ ਪਾਵਰ ਦੀ ਸਪਲਾਈ ਦੀ ਬੋਲੀ ਜਿੱਤ ਲਈ ਹੈ। ਕੰਪਨੀ ਨੇ ਇਸ ਲਈ 4.08 ਰੁਪਏ ਪ੍ਰਤੀ ਯੂਨਿਟ ਦੀ ਬੋਲੀ ਲਾਈ ਅਤੇ ਜੇ. ਐੱਸ. ਡਬਲਯੂ. ਐਨਰਜੀ ਅਤੇ ਟਾਰੇਂਟ ਪਾਵਰ ਨੂੰ ਪਿੱਛੇ ਛੱਡ ਦਿੱਤਾ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ।
ਇਹ ਵੀ ਪੜ੍ਹੋ : ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਨਾਲ ਛਾਪੇਮਾਰੀ ਦੌਰਾਨ ਬਦਸਲੂਕੀ, ਫੌਜ ’ਤੇ ਲੱਗੇ ਗੰਭੀਰ ਦੋਸ਼
ਮਾਮਲੇ ਦੀ ਜਾਣਕਾਰੀ ਰੱਖਣ ਵਾਲੇ 2 ਸੂਤਰਾਂ ਨੇ ਦੱਸਿਆ ਕਿ 25 ਸਾਲ ਲਈ ਨਵਿਆਉਣਯੋਗ ਅਤੇ ਥਰਮਲ ਪਾਵਰ ਦੋਵਾਂ ਦੀ ਸਪਲਾਈ ਲਈ ਅਡਾਨੀ ਗਰੁੱਪ ਦੀ ਬੋਲੀ ਮਹਾਰਾਸ਼ਟਰ ਵੱਲੋਂ ਫਿਲਹਾਲ ਖਰੀਦੀ ਜਾ ਰਹੀ ਬਿਜਲੀ ਦੀ ਦਰ ਤੋਂ 1 ਰੁਪਏ ਯੂਨਿਟ ਘੱਟ ਹੈ। ਇਸ ਨਾਲ ਰਾਜ ਨੂੰ ਭਵਿੱਖ ਦੀਆਂ ਬਿਜਲੀ ਜ਼ਰੂਰਤਾਂ ਨੂੰ ਪੂਰਾ ਕਰਨ ’ਚ ਮਦਦ ਮਿਲੇਗੀ।
ਕਦੋਂ ਹੋਵੇਗੀ ਸਪਲਾਈ?
ਲੈਟਰ ਆਫ ਇੰਟੈਂਟ ਜਾਰੀ ਹੋਣ ਦੀ ਤਰੀਕ ਤੋਂ 48 ਮਹੀਨਿਆਂ ’ਚ ਬਿਜਲੀ ਦੀ ਸਪਲਾਈ ਸ਼ੁਰੂ ਹੋਣੀ ਹੈ। ਬੋਲੀ ਸ਼ਰਤਾਂ ਅਨੁਸਾਰ ਅਡਾਨੀ ਪਾਵਰ ਪੂਰੀ ਸਪਲਾਈ ਮਿਆਦ ਦੌਰਾਨ ਸੌਰ ਬਿਜਲੀ ਦੀ ਸਪਲਾਈ 2.70 ਰੁਪਏ ਪ੍ਰਤੀ ਯੂਨਿਟ ਦੀ ਦਰ ’ਤੇ ਕਰੇਗੀ, ਉਥੇ ਹੀ, ਕੋਲੇ ਤੋਂ ਉਤਪਾਦਿਤ ਬਿਜਲੀ ਦਾ ਮੁੱਲ ਕੋਲਾ ਕੀਮਤਾਂ ਦੇ ਆਧਾਰ ’ਤੇ ਨਿਰਧਾਰਿਤ (ਇੰਡੈਕਸਡ) ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਸਿਵਲ ਹਸਪਤਾਲ ’ਚ ਵੱਡੀ ਲਾਪਰਵਾਹੀ, ਮਿਲਿਆ Expired ਦਵਾਈਆਂ ਦਾ ਭੰਡਾਰ
ਮਹਾਰਾਸ਼ਟਰ ਰਾਜ ਬਿਜਲੀ ਵੰਡ ਕੰਪਨੀ (ਐੱਮ. ਐੱਸ. ਈ. ਡੀ. ਸੀ. ਐੱਲ.) ਨੇ ਮਾਰਚ ’ਚ ਸੂਰਜ ਦੀ ਰੌਸ਼ਨੀ ਤੋਂ ਪੈਦਾ 5,000 ਮੈਗਾਵਾਟ ਬਿਜਲੀ ਅਤੇ ਕੋਲੇ ਤੋਂ ਪੈਦਾ 1,600 ਮੈਗਾਵਾਟ ਬਿਜਲੀ ਦੀ ਖਰੀਦ ਲਈ ਇਕ ਵਿਸ਼ੇਸ਼ ਟੈਂਡਰ ਕੱਢਿਆ ਸੀ। ਇਸ ਨੂੰ ਲੋਕਸਭਾ ਚੋਣ ਲਈ ਮਾਡਲ ਕੋਡ ਆਫ ਕੰਡਕਟ ਲਾਗੂ ਹੋਣ ਤੋਂ ਠੀਕ ਪਹਿਲਾਂ ਜਾਰੀ ਕੀਤਾ ਗਿਆ ਸੀ ਅਤੇ ਰਾਜ ’ਚ ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ ਪਹਿਲਾਂ ਇਸ ਨੂੰ ਅਡਾਨੀ ਨੂੰ ਦੇ ਦਿੱਤੇ ਗਿਆ ਹੈ।
ਕਿਸ ਰੇਟ ’ਤੇ ਲੱਗੀ ਬੋਲੀ
ਇਸ ਟੈਂਡਰ ’ਚ ਬੀਜ਼ੀ ਸਮੇਂ ’ਚ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਸੌਰ ਊਰਜਾ ਅਤੇ ਥਰਮਲ ਪਾਵਰ ਦੋਵਾਂ ਦੀ ਸਪਲਾਈ ਸ਼ਾਮਲ ਹੈ। ਸੂਤਰਾਂ ਮੁਤਾਬਕ ਅਡਾਨੀ ਪਾਵਰ ਨੇ ਸਮਝੌਤਾ ਜਿੱਤਣ ਲਈ 4.08 ਰੁਪਏ ਪ੍ਰਤੀ ਯੂਨਿਟ ਦੀ ਬੋਲੀ ਲਾਈ, ਉਥੇ ਹੀ, ਦੂਜੀ ਸਭ ਤੋਂ ਘੱਟ ਬੋਲੀ 4.36 ਰੁਪਏ ਪ੍ਰਤੀ ਯੂਨਿਟ ਜੇ. ਐੱਸ. ਡਬਲਯੂ. ਐਨਰਜੀ ਕੀਤੀ ਸੀ। ਇਹ ਮਹਾਰਾਸ਼ਟਰ ’ਚ ਪਿਛਲੇ ਸਾਲ ਖਰੀਦੀ ਗਈ ਔਸਤ ਬਿਜਲੀ ਕੀਮਤ 4.70 ਰੁਪਏ ਪ੍ਰਤੀ ਯੂਨਿਟ ਤੋਂ ਘੱਟ ਹੈ।
ਇਹ ਵੀ ਪੜ੍ਹੋ : BSNL ਦਾ Airtel, Jio ਨੂੰ ਵੱਡਾ ਝਟਕਾ, ਲਾਂਚ ਕੀਤਾ 82 ਦਿਨਾਂ ਦੀ ਵੈਲੀਡਿਟੀ ਵਾਲਾ ਨਵਾਂ ਸਸਤਾ ਪਲਾਨ
ਮਹਾਰਾਸ਼ਟਰ ਬਿਜਲੀ ਰੈਗੂਲੇਟਰੀ ਕਮਿਸ਼ਨ (ਐੱਮ. ਈ. ਆਰ. ਸੀ.) ਨੇ 2024-25 ਲਈ ਬਿਜਲੀ ਖਰੀਦ ਦੀ ਔਸਤ ਕੀਮਤ 4.97 ਰੁਪਏ ਪ੍ਰਤੀ ਯੂਨਿਟ ਤੈਅ ਕੀਤੀ ਹੈ। ਇਸ ਤਰ੍ਹਾਂ ਅਡਾਨੀ ਵੱਲੋਂ ਲਾਈ ਗਈ ਬੋਲੀ ਇਸ ਤੋਂ 1 ਰੁਪਏ ਪ੍ਰਤੀ ਯੂਨਿਟ ਦੇ ਕਰੀਬ ਘੱਟ ਹੈ। ਕੁਲ ਮਿਲਾ ਕੇ 4 ਕੰਪਨੀਆਂ ਨੇ 25 ਸਾਲ ਲਈ ਬਿਜਲੀ ਸਪਲਾਈ ਦੇ ਟੈਂਡਰ ’ਚ ਭਾਗ ਲਿਆ। ਦੇਸ਼ ਦੀ ਨਿੱਜੀ ਖੇਤਰ ਦਾ ਸਭ ਤੋਂ ਵੱਡੀ ਥਰਮਲ ਪਾਵਰ ਉਤਪਾਦਕ ਅਡਾਨੀ ਪਾਵਰ ਦੀ ਉਤਪਾਦਨ ਸਮਰੱਥਾ 17 ਗੀਗਾਵਾਟ ਤੋਂ ਜ਼ਿਆਦਾ ਹੈ, ਜੋ 2030 ਤੱਕ ਵਧ ਕੇ 31 ਗੀਗਾਵਾਟ ਹੋ ਜਾਵੇਗੀ। ਇਸ ਦੀ ਸਹਿਯੋਗੀ ਕੰਪਨੀ ਅਡਾਨੀ ਗਰੀਨ ਐਨਰਜੀ ਲਿਮਟਿਡ 11 ਗੀਗਾਵਾਟ ਦੀ ਉਤਪਾਦਨ ਸਮਰੱਥਾ ਨਾਲ ਦੇਸ਼ ਦੀ ਸਭ ਤੋਂ ਵੱਡੀ ਨਵਿਆਉਣਯੋਗ ਊਰਜਾ ਕੰਪਨੀ ਹੈ। ਇਸ ਨੂੰ 2030 ਤੱਕ ਵਧਾ ਕੇ 50 ਗੀਗਾਵਾਟ ਕਰਨ ਦਾ ਟੀਚਾ ਹੈ।
ਇਹ ਵੀ ਪੜ੍ਹੋ : ਮਹਿੰਗਾ ਹੋਵੇਗਾ ਤੇਲ, ਤਿਉਹਾਰੀ ਸੀਜ਼ਨ 'ਚ ਰੜਕਣਗੀਆਂ ਕੀਮਤਾਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
RBI ਦੀਆਂ ਭਵਿੱਖ ਦੀਆਂ ਨਕਦੀ ਲੋੜਾਂ ਲਈ ਕਰੰਸੀ ਪ੍ਰਬੰਧਨ ਬੁਨਿਆਦੀ ਢਾਂਚੇ ’ਚ ਸੁਧਾਰ ਦੀ ਯੋਜਨਾ
NEXT STORY