ਨਵੀਂ ਦਿੱਲੀ - ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਵੱਲੋਂ ਸ਼ੁੱਕਰਵਾਰ ਨੂੰ 6 ਮਹੀਨੇ ਬਾਅਦ ਪ੍ਰਮੁੱਖ ਨੀਤੀਗਤ ਦਰ (ਰੈਪੋ ਰੇਟ) ’ਚ ਕਟੌਤੀ ਦੇ ਐਲਾਨ ਦੇ ਕੁਝ ਹੀ ਘੰਟਿਆਂ ਦੇ ਅੰਦਰ 2 ਵੱਡੇ ਸਰਕਾਰੀ ਬੈਂਕਾਂ (ਬੈਂਕ ਆਫ ਬੜੌਦਾ ਅਤੇ ਬੈਂਕ ਆਫ ਇੰਡੀਆ) ਨੇ ਤੁਰੰਤ ਪ੍ਰਭਾਵ ਦਿਖਾਉਂਦੇ ਹੋਏ ਰੈਪੋ ਰੇਟ ਨਾਲ ਜੁਡ਼ੇ ਆਪਣੇ ਕਰਜ਼ਿਆਂ ਦੀਆਂ ਵਿਆਜ ਦਰਾਂ ’ਚ 25 ਬੇਸਿਸ ਪੁਆਇੰਟ (0.25 ਫੀਸਦੀ) ਦੀ ਕਮੀ ਕਰ ਦਿੱਤੀ ਹੈ। ਇਹ ਕਦਮ ਸੰਕੇਤ ਦਿੰਦਾ ਹੈ ਕਿ ਹੁਣ ਹੋਰ ਬੈਂਕ ਵੀ ਜਲਦ ਹੀ ਖਪਤਕਾਰਾਂ ਨੂੰ ਸਸਤਾ ਕਰਜ਼ਾ ਮੁਹੱਈਆ ਕਰਵਾਉਣ ਦੀ ਦਿਸ਼ਾ ’ਚ ਅੱਗੇ ਵਧਣਗੇ।
ਇਹ ਵੀ ਪੜ੍ਹੋ : RBI ਦਾ ਵੱਡਾ ਐਲਾਨ, ਸਾਰੇ ਬੈਂਕਾਂ ’ਚ FD ਦੀ ਘੱਟੋ-ਘੱਟ ਮਿਆਦ ਕੀਤੀ ਤੈਅ
ਇਹ ਵੀ ਪੜ੍ਹੋ : 1 ਜਨਵਰੀ ਤੋਂ ਲਾਗੂ ਹੋਣਗੇ RBI ਦੇ ਨਵੇਂ ਡਿਜੀਟਲ ਬੈਂਕਿੰਗ ਨਿਯਮ, ਸ਼ਿਕਾਇਤਾਂ ਮਿਲਣ ਤੋਂ ਬਾਅਦ ਸਰਕਾਰ ਨੇ ਲਿਆ ਫ਼ੈਸਲਾ
ਬੈਂਕ ਆਫ ਇੰਡੀਆ ਨੇ ਆਪਣਾ ਰੈਪੋ ਲਿੰਕਡ ਲੈਂਡਿੰਗ ਰੇਟ ਭਾਵ ਆਰ. ਬੀ. ਐੱਲ. ਐੱਲ. ਆਰ. ਨੂੰ 8.35 ਤੋਂ ਘਟਾ ਕੇ 8.10 ਫੀਸਦੀ ਕਰ ਦਿੱਤਾ ਹੈ। ਇਹ ਨਵੀਂ ਦਰ ਸ਼ੁੱਕਰਵਾਰ ਤੋਂ ਹੀ ਪ੍ਰਭਾਵੀ ਹੋ ਗਈ ਹੈ। ਇਸ ਤਰ੍ਹਾਂ ਬੈਂਕ ਆਫ ਬੜੌਦਾ ਨੇ ਆਪਣਾ ਬੜੌਦਾ ਰੈਪੋ ਲਿੰਕਡ ਲੈਂਡਿੰਗ ਰੇਟ ਭਾਵ ਆਰ. ਬੀ. ਐੱਲ. ਐੱਲ. ਆਰ. ਨੂੰ 8.15 ਤੋਂ ਘਟਾ ਕੇ 7.90 ਫੀਸਦੀ ਕਰਨ ਦਾ ਐਲਾਨ ਕੀਤਾ ਹੈ। ਇਹ ਕਟੌਤੀ 6 ਦਸੰਬਰ ਤੋਂ ਲਾਗੂ ਹੋਵੇਗੀ। ਇਸ ਤੋਂ ਪਹਿਲਾਂ ਇਸ ਹਫਤੇ ਇੰਡੀਅਨ ਬੈਂਕ ਨੇ ਵੀ ਆਪਣਾ ਮਾਰਜਨਲ ਕਾਸਟ ਆਫ ਫੰਡਜ਼ ਬੇਸਡ ਲੈਂਡਿੰਗ ਰੇਟ ਭਾਵ ਐੱਮ. ਸੀ. ਐੱਲ. ਆਰ. ’ਚ 5 ਬੇਸਿਸ ਪੁਆਇੰਟ ਦੀ ਕਟੌਤੀ ਕਰ ਕੇ ਇਸ ਨੂੰ 8.80 ਫੀਸਦੀ ਕਰ ਦਿੱਤਾ ਸੀ, ਜੋ 3 ਦਸੰਬਰ ਤੋਂ ਪ੍ਰਭਾਵੀ ਹੈ।
ਇਹ ਵੀ ਪੜ੍ਹੋ : RBI ਨੇ ਜਾਰੀ ਕੀਤੇ ਨਵੇਂ ਨਿਯਮ, 1 ਲੱਖ ਤੱਕ ਦੀ ਜਮ੍ਹਾ ਰਾਸ਼ੀ ’ਤੇ ਵਿਆਜ ਦਰਾਂ ਨੂੰ ਲੈ ਕੇ ਕੀਤਾ ਵੱਡਾ ਐਲਾਨ
ਇਹ ਵੀ ਪੜ੍ਹੋ : ਕਦੇ ਨਹੀਂ ਡੁੱਬੇਗਾ ਇਨ੍ਹਾਂ ਬੈਂਕਾਂ 'ਚ ਰੱਖਿਆ ਪੈਸਾ... RBI ਨੇ ਜਾਰੀ ਕੀਤੀ 3 ਸਭ ਤੋਂ ਸੁਰੱਖਿਅਤ ਬੈਂਕਾਂ ਦੀ ਸੂਚੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
EPC ਖੇਤਰ ਬਣਿਆ ਪ੍ਰਮੁੱਖ ਰੋਜ਼ਗਾਰ ਇੰਜਣ, 2030 ਤੱਕ 2.5 ਕਰੋੜ ਰੋਜ਼ਗਾਰ ਪੈਦਾ ਹੋਣ ਦੀ ਸੰਭਾਵਨਾ
NEXT STORY