ਨਵੀਂ ਦਿੱਲੀ–ਅਡਾਨੀ ਸਮੂਹ ਦੇ ਮੁਖੀ ਗੌਤਮ ਅਡਾਨੀ 10,94,400 ਕਰੋੜ ਰੁਪਏ ਦੀ ਕੁੱਲ ਜਾਇਦਾਦ ਨਾਲ ਦੇਸ਼ ਦੇ ਸਭ ਤੋਂ ਵੱਡੇ ਧਨਕੁਬੇਰ ਬਣ ਗਏ ਹਨ। 5 ਸਾਲਾਂ ’ਚ ਉਨ੍ਹਾਂ ਦੀ ਜਾਇਦਾਦ 15.4 ਗੁਣਾ ਵਧੀ ਹੈ। ਅਡਾਨੀ ਨੇ ਇਸ ਮਾਮਲੇ ’ਚ ਰਿਲਾਇੰਸ ਇੰਡਸਟ੍ਰੀਜ਼ ਦੇ ਮੁਖੀ ਮੁਕੇਸ਼ ਅੰਬਾਨੀ ਨੂੰ ਪਿੱਛੇ ਛੱਡ ਦਿੱਤਾ ਹੈ। ਅੱਜ ਜਾਰੀ ਆਈ. ਆਈ. ਐੱਫ. ਐੱਲ. ਵੈਲਥ-ਹੁਰੂਨ ਇੰਡੀਆ ਰਿਚ ਲਿਸਟ 2022 ’ਚ ਦੇਸ਼ ਦੇ ਕੁੱਲ 1103 ਅਰਬਪਤੀ ਸਾਮਲ ਹਨ, ਜਿਨ੍ਹਾਂ ਦੀ ਜਾਇਦਾਦ 1000 ਕਰੋੜ ਰੁਪਏ ਤੋਂ ਵੱਧ ਹੈ। ਇਸ ’ਚ 96 ਵਿਅਕਤੀ ਪਹਿਲੀ ਵਾਰ ਸ਼ਾਮਲ ਹੋਏ ਹਨ।
ਬੁੱਧਵਾਰ ਨੂੰ ਜਾਰੀ ਰਿਚ ਲਿਸਟ 2022 ਮੁਤਾਬਕ ਅਡਾਨੀ ਨੇ ਰੋਜ਼ਾਨਾ 1600 ਕਰੋੜ ਰੁਪਏ ਜੋੜ ਕੇ ਰਿਲਾਇੰਸ ਸਮੂਹ ਦੇ ਮੁਖੀ ਮੁਕੇਸ਼ ਅੰਬਾਨੀ ਨੂੰ ਪਛਾੜ ਦਿੱਤਾ। ਅੰਬਾਨੀ ਕੁੱਲ ਜਾਇਦਾਦ 7,94,700 ਕਰੋੜ ਰੁਪਏ ਨਾਲ ਸੂਚੀ ’ਚ ਦੂਜੇ ਸਥਾਨ ’ਤੇ ਹਨ। ਅੰਬਾਨੀ ਸਾਲ 2021 ’ਚ ਅਡਾਨੀ ਦੀ ਕੁੱਲ ਜਾਇਦਾਦ ਤੋਂ 2 ਲੱਖ ਕਰੋੜ ਰੁਪਏ ਅੱਗੇ ਸਨ ਪਰ ਸਾਲ 2022 ’ਚ ਅਡਾਨੀ ਉਨ੍ਹਾਂ ਤੋਂ 3 ਲੱਖ ਕਰੋੜ ਰੁਪਏ ਅੱਗੇ ਨਿਕਲ ਗਏ। ਰਿਪੋਰਟ ਮੁਤਾਬਕ ਸਾਇਰਸ ਪੂਨਾਵਾਲਾ ਆਪਣੀ ਜਾਇਦਾਦ ’ਚ 41700 ਕਰੋੜ ਰੁਪਏ ਜੋੜਦੇ ਹੋਏ 2,05,400 ਕਰੋੜ ਰੁਪਏ ਦੀ ਕੁੱਲ ਜਾਇਦਾਦ ਨਾਲ ਤੀਜੇ ਸਥਾਨ ’ਤੇ ਹਨ। ਸਾਫਟਵੇਅਰ ਖੇਤਰ ’ਚ ਕੰਮ ਕਰਨ ਵਾਲੇ ਸ਼ਿਵ ਨਡਾਰ 1,85,800 ਰੁਪਏ ਦੀ ਕੁੱਲ ਜਾਇਦਾਦ ਨਾਲ ਚੌਥੇ ਸਥਾਨ ’ਤੇ ਰਹੇ। ਇਸ ਦੇ ਨਾਲ ਹੀ ਉਹ ਦਿੱਲੀ ਦੇ ਸਭ ਤੋਂ ਅਮੀਰ ਵਿਅਕਤੀ ਹਨ। ਰਾਧਾਕ੍ਰਿਸ਼ਨ ਦਮਾਨੀ ਨੂੰ ਸੂਚੀ ’ਚ 5ਵਾਂ ਸਥਾਨ ਮਿਲਿਆ ਹੈ। ਉਨ੍ਹਾਂ ਦੀ ਕੁੱਲ ਜਾਇਦਾਦ 1,75,100 ਕਰੋੜ ਰੁਪਏ ਜਦ ਕਿ ਵਿਨੋਦ ਸ਼ਾਂਤੀਲਾਲ ਅਡਾਨੀ ਦੀ ਕੁੱਲ ਜਾਇਦਾਦ 1,69,000 ਕਰੋੜ ਰੁਪਏ ਹੈ, ਜਿਸ ਨਾਲ ਉਹ ਛੇਵੇਂ ਸਥਾਨ ’ਤੇ ਹਨ।
ਫੇਡ ਦੇ ਨਿਰਮਾਣ ਤੋਂ ਬਾਅਦ ਬਾਜ਼ਾਰ ਕਮਜ਼ੋਰ, ਸੈਂਸੈਕਸ 400 ਅੰਕ ਫਿਸਲਿਆ
NEXT STORY