ਨਵੀਂ ਦਿੱਲੀ — ਖਾਣ ਵਾਲੇ ਤੇਲ ਬਣਾਉਣ ਵਾਲੀ ਕੰਪਨੀ ਅਡਾਨੀ ਵਿਲਮਰ ਦੇ ਸ਼ੁਰੂਆਤੀ ਜਨਤਕ ਪੇਸ਼ਕਸ਼ (ਆਈ. ਪੀ. ਓ.) ਸ਼ੁੱਕਰਵਾਰ ਨੂੰ ਦੂਜੇ ਦਿਨ 1.13 ਗੁਣਾ ਸਬਸਕ੍ਰਾਈਬ ਮਿਲਿਆ ਹੈ। BSE 'ਤੇ ਉਪਲਬਧ ਅੰਕੜਿਆਂ ਅਨੁਸਾਰ ਕੰਪਨੀ ਦੁਆਰਾ 12,25,46,150 ਸ਼ੇਅਰਾਂ ਦੀ ਪੇਸ਼ਕਸ਼ ਕੀਤੀ ਗਈ ਸੀ ਪਰ 13,85,77,270 ਸ਼ੇਅਰਾਂ ਲਈ ਬੋਲੀਆਂ ਮਿਲੀਆਂ ਹਨ ।
ਕੰਪਨੀ ਨੇ ਖੁਦਰਾ ਵਿਅਕਤੀਗਤ ਨਿਵੇਸ਼ਕ ਹਿੱਸੇ ਵਿੱਚ 1.85 ਗੁਣਾ, ਗੈਰ-ਸੰਸਥਾਗਤ ਨਿਵੇਸ਼ਕ ਹਿੱਸੇ ਵਿੱਚ 88 ਪ੍ਰਤੀਸ਼ਤ ਅਤੇ ਯੋਗ ਸੰਸਥਾਗਤ ਖਰੀਦਦਾਰ ਹਿੱਸੇ ਵਿੱਚ 39 ਪ੍ਰਤੀਸ਼ਤ ਸਬਸਕ੍ਰਾਈਬ ਮਿਲਿਆ ਹੈ। ਕੰਪਨੀ ਦੇ 3,600 ਕਰੋੜ ਰੁਪਏ ਦੇ ਆਈਪੀਓ ਲਈ ਕੀਮਤ ਰੇਂਜ 218-230 ਰੁਪਏ ਪ੍ਰਤੀ ਸ਼ੇਅਰ ਤੈਅ ਕੀਤੀ ਗਈ ਹੈ।
ਅਡਾਨੀ ਵਿਲਮਾਰ ਲਿਮਟਿਡ ਅਹਿਮਦਾਬਾਦ ਦੇ ਅਡਾਨੀ ਗਰੁੱਪ ਅਤੇ ਸਿੰਗਾਪੁਰ ਦੇ ਵਿਲਮਰ ਗਰੁੱਪ ਵਿਚਕਾਰ 50:50 ਦਾ ਸਾਂਝਾ ਉੱਦਮ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਅਡਾਨੀ ਵਿਲਮਰ ਨੇ ਐਂਕਰ ਨਿਵੇਸ਼ਕਾਂ ਤੋਂ 940 ਕਰੋੜ ਰੁਪਏ ਇਕੱਠੇ ਕੀਤੇ ਸਨ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸੇਬੀ ਨੇ ਬੁਲਮੈਟਿਕਸ ਸਲਾਹਕਾਰ ਅਤੇ ਨਿਰਦੇਸ਼ਕਾਂ 'ਤੇ ਲਗਾਈ ਪਾਬੰਦੀ
NEXT STORY