ਮੁੰਬਈ - ਆਦਿਤਿਆ ਬਿਰਲਾ ਸਨ ਲਾਈਫ AMC ਲਿਮਿਟੇਡ (ABSLAMC) ਨੇ 5 ਦਸੰਬਰ, 2024 ਤੋਂ 19 ਦਸੰਬਰ, 2024 ਤੱਕ ਇੱਕ ਨਵਾਂ 'ਆਦਿਤਿਆ ਬਿਰਲਾ ਸਨ ਲਾਈਫ ਕੰਗਲੋਮਰੇਟ ਫੰਡ(Aditya Birla Sun Life Conglomerate Fund)' ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਹ ਫੰਡ ਇੱਕ ਓਪਨ-ਐਂਡ ਵਿਵਿਧ ਇਕੁਇਟੀ ਫੰਡ ਸਕੀਮ ਹੈ, ਜੋ ਕਿ ਸਮੂਹਾਂ ਭਾਵ ਵੱਡੇ ਵਪਾਰਕ ਸਮੂਹਾਂ ਵਿੱਚ ਨਿਵੇਸ਼ ਕਰਨ 'ਤੇ ਕੇਂਦ੍ਰਿਤ ਹੈ। ਫੰਡ ਵਿਸ਼ੇਸ਼ ਤੌਰ 'ਤੇ ਉਹਨਾਂ ਕੰਪਨੀਆਂ ਵਿੱਚ ਨਿਵੇਸ਼ ਕਰੇਗਾ ਜੋ ਵਿਭਿੰਨ ਵਪਾਰਕ ਖੇਤਰਾਂ ਵਿੱਚ ਮਜ਼ਬੂਤ ਸਥਿਤੀਆਂ ਰੱਖਦੀਆਂ ਹਨ ਅਤੇ ਆਰਥਿਕ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਹੀਆਂ ਹਨ।
ਇਹ ਵੀ ਪੜ੍ਹੋ : ਬੈਂਕ ਖ਼ਾਤਾ ਧਾਰਕਾਂ ਲਈ ਰਾਹਤ, ਅਕਾਊਂਟ ਤੇ ਲਾਕਰ ਦੇ Nominee ਨੂੰ ਲੈ ਕੇ ਹੋ ਗਿਆ ਵੱਡਾ ਐਲਾਨ
ਫੰਡ ਦਾ ਉਦੇਸ਼ ਨਿਵੇਸ਼ਕਾਂ ਨੂੰ ਉਹਨਾਂ ਸਮੂਹਾਂ ਵਿੱਚ ਨਿਵੇਸ਼ ਕਰਨ ਦਾ ਮੌਕਾ ਪ੍ਰਦਾਨ ਕਰਨਾ ਹੈ ਜੋ ਇੱਕੋ ਸਮੇਂ ਵੱਖ-ਵੱਖ ਖੇਤਰਾਂ ਵਿੱਚ ਨਿਵੇਸ਼ ਕਰਕੇ ਸਥਿਰ ਨਕਦੀ ਪ੍ਰਵਾਹ ਪੈਦਾ ਕਰਦੇ ਹਨ। ਫੰਡ 36 ਲਾਰਜ-ਕੈਪ, 30 ਮਿਡ-ਕੈਪ ਅਤੇ 103 ਸਮਾਲ-ਕੈਪ ਸਟਾਕਾਂ ਸਮੇਤ ਕੁੱਲ BSE ਮਾਰਕੀਟ ਕੈਪ ਦੇ 33% ਦੀ ਨੁਮਾਇੰਦਗੀ ਕਰਨ ਵਾਲੀਆਂ 169 ਕੰਪਨੀਆਂ ਵਿੱਚ ਨਿਵੇਸ਼ ਕਰੇਗਾ।
ਇਹ ਵੀ ਪੜ੍ਹੋ : Indigo ਤੇ M&M ਵਿਚਾਲੇ ਗੱਡੀ ਦੇ ਨਾਂ ਨੂੰ ਲੈ ਕੇ ਫਸਿਆ ਪੇਚ, ਠੋਕ'ਤਾ ਕੇਸ
ਆਦਿਤਿਆ ਬਿਰਲਾ ਨੇ ਸਨ ਲਾਈਫ ਏਐਮਸੀ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀਈਓ ਏ. ਬਾਲਸੁਬ੍ਰਾਹਮਣੀਅਮ ਨੇ ਕਿਹਾ, "ਭਾਰਤ ਵਿੱਚ ਵੱਡੇ ਵਪਾਰਕ ਸਮੂਹਾਂ ਨੇ ਦੇਸ਼ ਦੀ ਆਰਥਿਕ ਤਰੱਕੀ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਹਨਾਂ ਸਮੂਹਾਂ ਨੇ ਸਮੇਂ ਦੇ ਨਾਲ ਬਦਲਦੇ ਬਾਜ਼ਾਰ ਵਿੱਚ ਆਪਣੇ ਆਪ ਨੂੰ ਢਾਲ ਲਿਆ ਹੈ ਅਤੇ ਅੱਜ ਵਾਤਾਵਰਣ-ਅਨੁਕੂਲ ਊਰਜਾ ਅਤੇ ਡਿਜੀਟਲ ਤਕਨਾਲੋਜੀ ਵਰਗੇ ਨਵੇਂ ਖੇਤਰਾਂ ਵਿੱਚ ਵੀ ਵਿਸਤਾਰ ਭਾਵ ਨਿਵੇਸ਼ ਕਰ ਰਹੇ ਹਨ।"
ਇਹ ਨਵਾਂ ਫੰਡ ਉਨ੍ਹਾਂ ਨਿਵੇਸ਼ਕਾਂ ਲਈ ਇੱਕ ਸੁਨਹਿਰੀ ਮੌਕਾ ਹੈ ਜੋ ਮਜ਼ਬੂਤ ਅਤੇ ਸਥਿਰ ਕੰਪਨੀਆਂ ਵਿੱਚ ਨਿਵੇਸ਼ ਕਰਨਾ ਚਾਹੁੰਦੇ ਹਨ ਜੋ ਇੱਕ ਗਤੀਸ਼ੀਲ ਅਰਥਵਿਵਸਥਾ ਵਿੱਚ ਟਿਕਾਊ ਦੌਲਤ ਪੈਦਾ ਕਰ ਰਹੀਆਂ ਹਨ।
ਇਹ ਵੀ ਪੜ੍ਹੋ : HDFC ਬੈਂਕ ਨੇ ਤੋੜੇ ਸਾਰੇ ਰਿਕਾਰਡ, ਰਚਿਆ ਇਤਿਹਾਸ, ਨਵੀਂਆਂ ਉਚਾਈਆਂ 'ਤੇ ਪਹੁੰਚੇ ਸ਼ੇਅਰ
ਇਹ ਵੀ ਪੜ੍ਹੋ : SEBI ਦੀ ਸ਼ਰਨ 'ਚ ਪਹੁੰਚਿਆ ਅਡਾਣੀ ਗਰੁੱਪ, 4 ਕੰਪਨੀਆਂ 'ਤੇ ਲੱਗੇ ਗੰਭੀਰ ਦੋਸ਼
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਕੁਇਟੀ ਮਿਉਚੁਅਲ ਫੰਡ ਨਿਕਲਿਆ ਸਭ ਤੋਂ ਅੱਗੇ, ਇਹ ਫੰਡ ਵੀ ਨਹੀਂ ਰਹੇ ਪਿੱਛੇ
NEXT STORY