ਨਵੀਂ ਦਿੱਲੀ-ਫਰਾਂਸ ਦੇ ਵਿਕਾਸ ਬੈਂਕ ਏ. ਐੱਫ. ਡੀ. ਨੇ ਭਾਰਤ ਦੇ ਸਮਾਰਟ ਸਿਟੀ ਮਿਸ਼ਨ 'ਚ 10 ਕਰੋੜ ਯੂਰੋ (800 ਕਰੋੜ ਰੁਪਏ) ਨਿਵੇਸ਼ ਕਰਨ 'ਚ ਰੁਚੀ ਦਿਖਾਈ ਹੈ। ਸਮਾਰਟ ਸ਼ਹਿਰ ਮਿਸ਼ਨ ਤਹਿਤ ਸਰਕਾਰ ਨੇ ਹੁਣ ਤਕ ਤਰੱਕੀ ਲਈ 99 ਸ਼ਹਿਰਾਂ ਦੀ ਪਛਾਣ ਕੀਤੀ ਗਈ ਹੈ। ਇਸ 'ਚ ਕਰੀਬ 2.03 ਲੱਖ ਕਰੋੜ ਰੁਪਏ ਦੇ ਨਿਵੇਸ਼ ਦੀ ਜ਼ਰੂਰਤ ਹੋਵੇਗੀ।
ਵਿੱਤ ਮੰਤਰਾਲਾ ਦੇ ਇਕ ਅਧਿਕਾਰੀ ਨੇ ਕਿਹਾ, ''ਫਰਾਂਸ ਦੇ ਏ. ਐੱਫ. ਡੀ. ਨੇ ਕਿਹਾ ਹੈ ਕਿ ਉਹ ਸਮਾਰਟ ਸਿਟੀ ਮਿਸ਼ਨ 'ਚ 10 ਕਰੋੜ ਯੂਰੋ ਨਿਵੇਸ਼ ਕਰਨ 'ਚ ਰੁਚੀ ਰਖਦਾ ਹੈ। ਇਸ ਨਿਵੇਸ਼ ਪ੍ਰਸਤਾਵ 'ਤੇ ਫਰਾਂਸ ਦੇ ਰਾਸ਼ਟਰਪਤੀ ਅਮੈਨੁਅਲ ਮੈਕਰੋਨ ਦੀ ਅਗਲੇ ਮਹੀਨੇ ਭਾਰਤ ਯਾਤਰਾ ਤੋਂ ਪਹਿਲਾਂ ਆਖਰੀ ਫੈਸਲੇ ਦੀ ਸੰਭਾਵਨਾ ਹੈ।'' ਏ. ਐੱਫ. ਡੀ. ਫਰਾਂਸ ਦਾ ਵਿਕਾਸ ਬੈਂਕ ਹੈ ਜੋ ਪਹਿਲਾ ਵੀ ਵਿਕਾਸਸ਼ੀਲ ਦੇਸ਼ਾਂ ਅਤੇ ਉਭਰਦੀਆਂ ਅਰਥਵਿਵਸਥਾਵਾਂ 'ਚ ਤਕਨੀਕੀ ਅਤੇ ਵਿੱਤੀ ਸਹਾਇਤਾ ਮੁਹੱਈਆ ਕਰਵਾ ਚੁੱਕਾ ਹੈ। ਏ. ਐੱਫ. ਡੀ. ਭਾਰਤ 'ਚ 2008 ਤੋਂ ਕੰਮ ਕਰ ਰਿਹਾ ਹੈ।
ਬੈਂਕਾਂ 'ਚ ਸਰਕਾਰੀ ਹਿੱਸੇਦਾਰੀ 50 ਫੀਸਦੀ ਤੋਂ ਘੱਟ ਕਰ ਦਿੱਤੀ ਜਾਣੀ ਚਾਹੀਦੀ : ਐਸੋਚੈਮ
NEXT STORY