ਨਵੀਂ ਦਿੱਲੀ (ਭਾਸ਼ਾ, ਬਿਜ਼ਨੈੱਸ ਨਿਊਜ਼) : ਅਮਰੀਕੀ ਈ-ਕਾਮਰਸ ਕੰਪਨੀ ਐਮਾਜ਼ੋਨ ਨੇ ਭਾਰਤ ’ਚ 2030 ਤੱਕ ਆਪਣੇ ਸਾਰੇ ਕਾਰੋਬਾਰਾਂ ’ਚ 35 ਅਰਬ ਅਮਰੀਕੀ ਡਾਲਰ ਦਾ ਭਾਰੀ ਨਿਵੇਸ਼ ਕਰਨ ਦਾ ਐਲਾਨ ਕੀਤਾ। ਕੰਪਨੀ ਦਾ ਮਕਸਦ ਆਰਟੀਫਿਸ਼ੀਅਲ ਇੰਟੈਲੀਜੈਂਸੀ (ਏ. ਆਈ.) ਸੰਚਾਲਿਤ ਡਿਜੀਟਲੀਕਰਨ, ਬਰਾਮਦ ਵਾਧਾ ਅਤੇ ਰੋਜ਼ਗਾਰ ਸਿਰਜਣ ’ਤੇ ਧਿਆਨ ਕੇਂਦਰਿਤ ਕਰਨਾ ਹੈ।
ਇਹ ਵੀ ਪੜ੍ਹੋ : RBI ਨੇ ਜਾਰੀ ਕੀਤੇ ਨਵੇਂ ਨਿਯਮ, 1 ਲੱਖ ਤੱਕ ਦੀ ਜਮ੍ਹਾ ਰਾਸ਼ੀ ’ਤੇ ਵਿਆਜ ਦਰਾਂ ਨੂੰ ਲੈ ਕੇ ਕੀਤਾ ਵੱਡਾ ਐਲਾਨ
ਐਮਾਜ਼ੋਨ ਨੇ ਕਿਹਾ ਕਿ 2030 ਤੱਕ ਆਰਟੀਫਿਸ਼ੀਅਲ ਇੰਟੈਲੀਜੈਂਸੀ ਅਤੇ ਲਾਜਿਸਟਿਕਸ ਬੁਨਿਆਦੀ ਢਾਂਚੇ ਵਰਗੇ ਖੇਤਰਾਂ ’ਚ ਉਸ ਦੇ ਨਿਵੇਸ਼ ਨਾਲ ਭਾਰਤ ’ਚ ਵਾਧੂ 10 ਕਰੋਡ਼ ਨੌਕਰੀਆਂ ਪੈਦਾ ਕਰਨ ’ਚ ਮਦਦ ਮਿਲੇਗੀ। ਐਮਾਜ਼ੋਨ ਨੇ 2010 ਤੋਂ ਭਾਰਤ ’ਚ 40 ਅਰਬ ਅਮਰੀਕੀ ਡਾਲਰ ਦਾ ਨਿਵੇਸ਼ ਕੀਤਾ ਹੈ। ਇਸ ਨੇ 2023 ’ਚ 26 ਅਰਬ ਅਮਰੀਕੀ ਡਾਲਰ ਦੇ ਨਿਵੇਸ਼ ਦਾ ਐਲਾਨ ਕੀਤਾ। ਇਸ ਨਵੇਂ ਨਿਵੇਸ਼ ਨਾਲ ਭਾਰਤ ’ਚ ਵਿਕ੍ਰੇਤਾਵਾਂ ਦੀ ਬਰਾਮਦ ਨੂੰ 2030 ਤੱਕ 20 ਅਰਬ ਅਮਰੀਕੀ ਡਾਲਰ ਤੋਂ ਵਧਾ ਕੇ 80 ਅਰਬ ਅਮਰੀਕੀ ਡਾਲਰ ਕਰਨ ’ਚ ਮਦਦ ਮਿਲੇਗੀ।
ਇਹ ਵੀ ਪੜ੍ਹੋ : Zero Balance ਖਾਤਿਆਂ ਲਈ ਖੁਸ਼ਖਬਰੀ: RBI ਨੇ ਵਧਾਈਆਂ ਮੁਫ਼ਤ ਸਹੂਲਤਾਂ, ਜਲਦ ਲਾਗੂ ਹੋਣਗੇ ਨਵੇਂ ਨਿਯਮ
ਉੱਭਰਦੇ ਬਾਜ਼ਾਰਾਂ ਦੇ ਸੀਨੀਅਰ ਉਪ-ਪ੍ਰਧਾਨ ਅਮਿਤ ਅਗਰਵਾਲ ਨੇ ‘ਐਮਾਜ਼ੋਨ ਸੰਭਵ ਸਿਖਰ ਸੰਮੇਲਨ’ ਦੌਰਾਨ ਕਿਹਾ,‘‘ਲੱਖਾਂ ਭਾਰਤੀਆਂ ਲਈ ਏ. ਆਈ. ਤੱਕ ਪਹੁੰਚ ਨੂੰ ਡੈਮੋਕ੍ਰੇਟਿਕ ਬਣਾਉਂਦੇ ਹੋਏ ਅਸੀਂ ਭਾਰਤ ਦੇ ਵਾਧੇ ਲਈ ਪ੍ਰੇਰਕ ਬਣੇ ਰਹਿਣ ਨੂੰ ਲੈ ਕੇ ਉਤਸ਼ਾਹਿਤ ਹਾਂ।’’
ਇਹ ਵੀ ਪੜ੍ਹੋ : ਕਦੇ ਨਹੀਂ ਡੁੱਬੇਗਾ ਇਨ੍ਹਾਂ ਬੈਂਕਾਂ 'ਚ ਰੱਖਿਆ ਪੈਸਾ... RBI ਨੇ ਜਾਰੀ ਕੀਤੀ 3 ਸਭ ਤੋਂ ਸੁਰੱਖਿਅਤ ਬੈਂਕਾਂ ਦੀ ਸੂਚੀ
ਅਗਰਵਾਲ ਨੇ ਕਿਹਾ ਕਿ ਕੰਪਨੀ ਨੇ ਭਾਰਤ ਤੋਂ ਬਰਾਮਦ ਨੂੰ ਚੌਗੁਣਾ ਕਰ ਕੇ 80 ਅਰਬ ਡਾਲਰ ਕਰਨ ਦਾ ਟੀਚਾ ਰੱਖਿਆ ਹੈ, ਜੋ ਹੁਣ ਕਰੀਬ 20 ਅਰਬ ਡਾਲਰ ਹੈ। ਨਾਲ ਹੀ 2030 ਤੱਕ ਵਾਧੂ 10 ਲੱਖ ਪ੍ਰਤੱਖ ਅਤੇ ਅਪ੍ਰਤੱਖ ਨੌਕਰੀਆਂ ਪੈਦਾ ਕਰਨ ਦਾ ਟੀਚਾ ਰੱਖਿਆ ਹੈ।
ਇਹ ਵੀ ਪੜ੍ਹੋ : ਸੋਨੇ ਨੇ 2025 'ਚ ਦਿੱਤਾ 67% ਰਿਟਰਨ, ਜਾਣੋ 2026 'ਚ ਕਿੰਨੇ ਵਧ ਸਕਦੇ ਹਨ ਭਾਅ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਸਰਕਾਰ ਨੇ 2,01,335 ਸਟਾਰਟਅਪਸ ਨੂੰ ਦਿੱਤੀ ਮਨਜ਼ੂਰੀ, 21 ਲੱਖ ਤੋਂ ਵੱਧ ਰੋਜ਼ਗਾਰਾਂ ਦੀ ਸਿਰਜਣਾ
NEXT STORY