ਮੁੰਬਈ - ਅਰਬਪਤੀ ਕਾਰੋਬਾਰੀ ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਇੰਡਸਟਰੀ ਨੇ ਵੀਰਵਾਰ ਨੂੰ ਕਿਹਾ ਕਿ ਉਹ ਆਪਣੀ ਡਿਜੀਟਲ ਇਕਾਈ ਵਿਚੋਂ 5.7 ਅਰਬ ਡਾਲਰ ਦੀ ਹਿੱਸੇਦਾਰੀ ਫੇਸਬੁੱਕ ਨੂੰ ਵੇਚਣ ਪਿੱਛੋਂ ਅਜਿਹੇ ਸੌਦਿਆਂ ਲਈ ਹੋਰ ਰਣਨੀਤਿਕ ਅਤੇ ਨਿਵੇਸ਼ਕਾਂ ਨਾਲ ਗੱਲਬਾਤ ਕਰ ਰਹੀ ਹੈ। ਕੰਪਨੀ ਨੇ ਮਾਰਚ ਤਿਮਾਹੀ ਦੇ ਵਿੱਤੀ ਨਤੀਜਿਆਂ ਦੇ ਬਿਆਨ ਵਿਚ ਨਿਵੇਸ਼ਕਾਂ ਨੂੰ ਇਹ ਜਾਣਕਾਰੀ ਦਿੱਤੀ। ਅੰਬਾਨੀ ਨੇ ਕਿਹਾ ਕਿ ਅਜਿਹੇ ਸੌਦਿਆਂ ਨਾਲ ਉਸਨੂੰ ਆਪਣੇ ਕਰਜ਼ੇ ਘੱਟ ਕਰਨ ਵਿਚ ਸਹਾਇਤਾ ਮਿਲੇਗੀ।
ਇਹ ਵੀ ਪੜੋ -
ਹਾਲਾਂਕਿ ਕੰਪਨੀ ਨੇ ਇਹ ਨਹੀਂ ਦੱਸਿਆ ਕਿ ਉਸਦੀ ਗੱਲਬਾਤ ਕਿਹੜੇ ਨਿਵੇਸ਼ਕਾਂ ਨਾਲ ਚਲ ਰਹੀ ਹੈ। ਅੰਬਾਨੀ ਨੇ ਕਿਹਾ ਕਿ ਆਉਣ ਵਾਲੇ ਮਹੀਨਿਆਂ ਵਿਚ ਨਿਵੇਸ਼ ਬਾਰੇ ਐਲਾਨ ਕੀਤੇ ਜਾ ਸਕਦੇ ਹਨ।। ਰਿਲਾਇੰਸ ਇੰਡਸਟਰੀਜ਼ ਨੇ ਕਿਹਾ,'ਬੋਰਡ ਆਫ ਡਾਇਰੈਕਟਰ ਨੂੰ ਦੱਸਿਆ ਗਿਆ ਹੈ ਕਿ ਫੇਸਬੁੱਕ ਦੇ ਨਿਵੇਸ਼ ਤੋਂ ਇਲਾਵਾ ਹੋਰ ਨਿਵੇਸ਼ਕਾਂ ਨੇ ਵੀ ਰਿਲਾਇੰਸ ਇੰਡਸਟਰੀਜ਼ ਵਿਚ ਨਿਵੇਸ਼ ਲਈ ਦਿਲਚਸਪੀ ਦਿਖਾਈ ਹੈ। ਨਿਵੇਸ਼ਕਾਂ ਨਾਲ ਗੱਲਬਾਤ ਵਧੀਆ ਦਿਸ਼ਾ ਵੱਲ ਵਧ ਰਹੀ ਹੈ ਅਤੇ ਆਉਣ ਵਾਲੇ ਮਹੀਨਿਆਂ ਵਿਚ ਅਜਿਹੇ ਨਿਵੇਸ਼ ਦਾ ਐਲਾਨ ਕੀਤਾ ਜਾ ਸਕਦਾ ਹੈ।'
ਇਹ ਵੀ ਪੜੋ-
ਫੇਸਬੁੱਕ ਨੇ ਪਿਛਲੇ ਹਫਤੇ ਜਿਓ ਪਲੇਟਫਾਰਮ ਲਿਮਟਿਡ ਵਿਚ 9.99 ਫੀਸਦੀ ਹਿੱਸੇਦਾਰੀ ਖਰੀਦਣ ਦਾ ਐਲਾਨ ਕੀਤਾ। ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਕੰਪਨੀ ਗੂਗਲ ਦੇ ਨਾਲ ਅਜਿਹੇ ਨਿਵੇਸ਼ ਲਈ ਗੱਲਬਾਤ ਕਰ ਰਹੀ ਹੈ। ਕੰਪਨੀ ਨੇ ਕਿਹਾ ਕਿ ਸੰਭਾਵੀ ਨਿਵੇਸ਼ ਨਾਲ ਦੁਨੀਆ ਭਰ ਲਈ ਜਿਓ ਪਲੇਟਫਾਰਮ ਦੇ ਆਕਰਸ਼ਨ ਦਾ ਪਤਾ ਲਗਦਾ ਹੈ। ਬਿਆਨ ਵਿਚ ਕਿਹਾ ਗਿਆ,'ਅਜਿਹੇ ਨਿਵੇਸ਼ ਵਿਚ ਕਾਫੀ ਸੰਭਾਵਨਾਵਾਂ ਹੋਣ ਦੇ ਆਧਾਰ 'ਤੇ ਬੋਰਡ ਆਫ ਡਾਇਰੈਕਟਰ ਨੂੰ ਸੂਚਿਤ ਕੀਤਾ ਗਿਆ ਹੈ ਕਿ ਕੰਪਨੀ ਆਪਣੇ ਟੀਚੇ ਤੋਂ ਪਹਿਲਾਂ ਹੀ ਜ਼ੀਰੋ ਕਰਜ਼ੇ ਦੇ ਪੱਧਰ ਨੂੰ ਹਾਸਲ ਕਰ ਲਵੇਗੀ।'
ਮੁਕੇਸ਼ ਅੰਬਾਨੀ ਚੀਨ ਵਿਚ ਵੀਚੈਟ ਅਤੇ ਅਲੀਪੇ ਦੀ ਸਫਲਤਾ ਨੂੰ ਭਾਰਤ ਵਿਚ ਦੋਹਰਾਉਣ ਦੀ ਕੋਸ਼ਿਸ਼ ਵਿਚ ਹੈ। ਇਸ ਲਈ ਚੈਟਿੰਗ, ਭੁਗਤਾਨ, ਵਿੱਤੀ ਸੇਵਾ, ਆਨਲਾਈਨ ਖਰੀਦਦਾਰੀ ਆਦਿ ਵਰਗੀਆਂ ਸਹੂਲਤਾਂ ਦੇਣ ਵਾਲੇ ਕਈ ਤਰਾਂ ਦੇ ਐਪ ਨੂੰ ਜੋੜ ਕੇ ਸੂਪਰਐਪ ਬਣਾਉਣ 'ਤੇ ਕੰਮ ਕੀਤਾ ਜਾ ਰਿਹਾ ਹੈ।
ਲਾਕਡਾਉਨ ਵਿਚਕਾਰ ਉਪਭੋਗਤਾਵਾਂ ਨੂੰ ਰਾਹਤ, ਸਸਤਾ ਹੋਇਆ LPG ਸਿਲੰਡਰ
NEXT STORY