ਨਵੀਂ ਦਿੱਲੀ : ਆਧਾਰ ਅਤੇ ਪੈਨ ਨੂੰ ਲਿੰਕ ਕਰਨ ਦੀ ਆਖਰੀ ਮਿਤੀ 31 ਮਾਰਚ, 2022 ਤੋਂ 31 ਮਾਰਚ, 2023 ਤੱਕ ਵਧਾ ਦਿੱਤੀ ਗਈ ਹੈ। ਹਾਲਾਂਕਿ ਇਸ ਦੇ ਤਹਿਤ , ਤੁਹਾਡਾ ਪੈਨ ਤਾਂ ਕੰਮ ਕਰੇਗਾ, ਪਰ 1 ਅਪ੍ਰੈਲ 2022 ਤੋਂ ਬਾਅਦ, ਜੇਕਰ ਤੁਸੀਂ ਆਧਾਰ-ਪੈਨ ਲਿੰਕ ਕਰਦੇ ਹੋ ਤਾਂ ਤੁਹਾਨੂੰ ਕੁਝ ਪੈਸੇ ਦੇਣੇ ਪੈਣਗੇ। ਇਸਦੀ ਘੋਸ਼ਣਾ ਸੀਬੀਡੀਟੀ ਨੇ 29 ਮਾਰਚ, 2022 ਦੀ ਆਪਣੀ ਨੋਟੀਫਿਕੇਸ਼ਨ ਵਿੱਚ ਕੀਤੀ ਸੀ ਅਤੇ 30 ਮਾਰਚ, 2022 ਦੀ ਪ੍ਰੈਸ ਰਿਲੀਜ਼ ਵਿੱਚ ਵੀ ਇਸਦਾ ਜ਼ਿਕਰ ਕੀਤਾ ਗਿਆ ਸੀ।
ਜੇਕਰ ਤੁਸੀਂ 30 ਜੂਨ ਨੂੰ ਜਾਂ ਇਸ ਤੋਂ ਪਹਿਲਾਂ ਆਪਣੇ ਪੈਨ ਨੂੰ ਆਧਾਰ ਨਾਲ ਲਿੰਕ ਕਰਦੇ ਹੋ, ਤਾਂ ਤੁਹਾਨੂੰ 500 ਰੁਪਏ ਅਦਾ ਕਰਨੇ ਪੈਣਗੇ। ਦੂਜੇ ਪਾਸੇ, ਜੇਕਰ ਤੁਸੀਂ 1 ਜੁਲਾਈ ਨੂੰ ਜਾਂ ਇਸ ਤੋਂ ਬਾਅਦ ਪੈਨ-ਆਧਾਰ ਲਿੰਕ ਕਰਵਾਉਂਦੇ ਹੋ, ਤਾਂ ਤੁਹਾਨੂੰ 1000 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਹਾਲਾਂਕਿ, ਜਿਨ੍ਹਾਂ ਲੋਕਾਂ ਨੇ 31 ਮਾਰਚ, 2023 ਤੱਕ ਆਪਣਾ ਆਧਾਰ-ਪੈਨ ਲਿੰਕ ਨਹੀਂ ਕੀਤਾ ਹੈ, ਉਹ ਆਪਣੇ ਪੈਨ ਦੀ ਵਰਤੋਂ ਕਰਨਾ ਜਾਰੀ ਰੱਖ ਸਕਦੇ ਹਨ। ਯਾਨੀ ਤੁਸੀਂ ਆਪਣੇ ਪੈਨ ਕਾਰਡ ਦੀ ਵਰਤੋਂ ਕਰਕੇ ਇਨਕਮ ਟੈਕਸ ਰਿਟਰਨ ਫਾਈਲ ਕਰ ਸਕਦੇ ਹੋ ਅਤੇ ਰਿਫੰਡ ਦੀ ਪ੍ਰਕਿਰਿਆ ਕਰ ਸਕਦੇ ਹੋ।
ਇਹ ਵੀ ਪੜ੍ਹੋ : MS ਧੋਨੀ ਸਮੇਤ 3000 ਤੋਂ ਵੱਧ ਆਮਰਪਾਲੀ ਦੇ ਫਲੈਟ ਖ਼ਰੀਦਦਾਰਾਂ ਦੀ ਅਲਾਟਮੈਂਟ ਹੋ ਸਕਦੀ ਹੈ ਰੱਦ, ਜਾਣੋ ਵਜ੍ਹਾ
ਸੀਬੀਡੀਟੀ ਸਰਕੂਲਰ
ਕੇਂਦਰੀ ਪ੍ਰਤੱਖ ਕਰ ਬੋਰਡ (ਸੀਬੀਡੀਟੀ) ਨੇ ਇੱਕ ਸਰਕੂਲਰ ਜਾਰੀ ਕੀਤਾ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਉਸਨੇ ਆਮਦਨ ਕਰ ਕਾਨੂੰਨ, 1961 ਦੀ ਧਾਰਾ 234 ਐਚ ਦੇ ਤਹਿਤ ਨਿਰਧਾਰਤ ਫੀਸਾਂ ਦੇ ਸਬੰਧ ਵਿੱਚ ਆਮਦਨ ਕਰ ਨਿਯਮ, 1962 ਵਿੱਚ ਸੋਧ ਕੀਤੀ ਹੈ। ਸੋਧ ਦੇ ਤਹਿਤ, ਜੋ ਨਾਗਰਿਕ 31 ਮਾਰਚ, 2022 ਤੱਕ ਆਪਣੇ ਆਧਾਰ ਅਤੇ ਪੈਨ ਨੂੰ ਲਿੰਕ ਨਹੀਂ ਕਰਨਗੇ, ਉਨ੍ਹਾਂ ਕੋਲ 31 ਮਾਰਚ, 2023 ਤੱਕ ਇੱਕ ਹੋਰ ਮੌਕਾ ਹੋਵੇਗਾ। ਪਰ ਇਹ ਮੌਕਾ ਜੁਰਮਾਨੇ ਦਾ ਭੁਗਤਾਨ ਕਰਨ ਤੋਂ ਬਾਅਦ ਹੀ ਮਿਲੇਗਾ।
ਸੀਬੀਡੀਟੀ ਦੇ ਅਨੁਸਾਰ, ਜੋ ਟੈਕਸਦਾਤਾ 31 ਮਾਰਚ, 2022 ਤੱਕ ਸਥਾਈ ਖਾਤਾ ਨੰਬਰ (ਪੈਨ) ਨੂੰ ਵਿਲੱਖਣ ਪਛਾਣ ਨੰਬਰ (ਆਧਾਰ) ਨਾਲ ਨਹੀਂ ਜੋੜਦੇ ਹਨ, ਉਨ੍ਹਾਂ ਨੂੰ 500 ਰੁਪਏ ਤੋਂ ਲੈ ਕੇ 1,000 ਰੁਪਏ ਤੱਕ ਦਾ ਜੁਰਮਾਨਾ ਭਰਨਾ ਹੋਵੇਗਾ। ਇਨਕਮ ਟੈਕਸ ਐਕਟ 1961 ਦੀ ਧਾਰਾ 234H ਦੇ ਤਹਿਤ ਨਿਰਧਾਰਤ ਫੀਸ ਦੇ ਸਬੰਧ ਵਿੱਚ ਇਨਕਮ ਟੈਕਸ ਨਿਯਮ, 1962 ਵਿੱਚ ਇੱਕ ਸੋਧ ਕੀਤੀ ਗਈ ਹੈ। ਇਹ ਜੁਰਮਾਨਾ 1 ਅਪ੍ਰੈਲ ਤੋਂ ਅਗਲੇ ਤਿੰਨ ਮਹੀਨਿਆਂ ਯਾਨੀ 30 ਜੂਨ 2022 ਤੱਕ 500 ਰੁਪਏ ਹੋਵੇਗਾ। ਇਸ ਤੋਂ ਬਾਅਦ 31 ਮਾਰਚ 2023 ਤੱਕ ਪੈਨ ਅਤੇ ਆਧਾਰ ਨੂੰ ਲਿੰਕ ਕਰਨ ਲਈ 1000 ਰੁਪਏ ਦੀ ਫੀਸ ਅਦਾ ਕਰਨੀ ਪਵੇਗੀ।
ਇਹ ਵੀ ਪੜ੍ਹੋ : ਸਾਲ 2022 ਦੇ ਅੰਤ ਤੱਕ ਚਿੱਪ ਅਧਾਰਤ ਈ-ਪਾਸਪੋਰਟ ਜਾਰੀ ਕਰ ਸਕਦੀ ਹੈ TCS
10,000 ਹਜ਼ਾਰ ਜੁਰਮਾਨਾ
ਜੇਕਰ 31 ਮਾਰਚ, 2023 ਤੱਕ ਦਿੱਤੀ ਗਈ ਵਾਧੂ ਵਿੰਡੋ ਦੌਰਾਨ ਪੈਨ ਨੂੰ ਆਧਾਰ ਨਾਲ ਲਿੰਕ ਨਹੀਂ ਕੀਤਾ ਜਾਂਦਾ ਹੈ, ਤਾਂ ਪੈਨ ਬੰਦ ਨਹੀਂ ਹੋਵੇਗਾ ਅਤੇ ਇਹ ਸੁਚਾਰੂ ਢੰਗ ਨਾਲ ਕੰਮ ਕਰਨਾ ਜਾਰੀ ਰੱਖੇਗਾ। ਪਰ 31 ਮਾਰਚ, 2023 ਤੋਂ ਬਾਅਦ, ਜੇਕਰ ਪੈਨ ਨੂੰ ਆਧਾਰ ਨਾਲ ਲਿੰਕ ਨਹੀਂ ਕੀਤਾ ਜਾਂਦਾ ਹੈ, ਤਾਂ ਪੈਨ ਬੰਦ ਹੋ ਜਾਵੇਗਾ। ਜੇਕਰ ਕਿਸੇ ਵਿਅਕਤੀ ਦਾ ਪੈਨ ਬੰਦ ਹੋ ਜਾਂਦਾ ਹੈ, ਤਾਂ ਉਸ 'ਤੇ ਜੁਰਮਾਨੇ ਦਾ ਵੀ ਪ੍ਰਬੰਧ ਹੈ। ਅਜਿਹੀ ਸਥਿਤੀ ਵਿੱਚ, ਤੁਹਾਡੇ ਤੋਂ ਇਨਕਮ ਟੈਕਸ ਐਕਟ ਦੇ ਤਹਿਤ ਚਾਰਜ ਕੀਤਾ ਜਾਵੇਗਾ।
ਜਾਣੋ ਪੈਨ ਨੂੰ ਆਧਾਰ ਨਾਲ ਕਿਵੇਂ ਲਿੰਕ ਕਰਨਾ ਹੈ
ਇਸ ਦੇ ਲਈ ਸਭ ਤੋਂ ਪਹਿਲਾਂ ਇਨਕਮ ਟੈਕਸ ਦੀ ਵੈੱਬਸਾਈਟ 'ਤੇ ਜਾਓ। ਆਧਾਰ ਲਿੰਕ ਸੈਕਸ਼ਨ 'ਤੇ ਕਲਿੱਕ ਕਰੋ। ਹੁਣ ਆਪਣਾ ਆਧਾਰ ਕਾਰਡ ਨੰਬਰ, ਪੈਨ ਕਾਰਡ ਨੰਬਰ ਅਤੇ ਨਾਮ ਦਰਜ ਕਰੋ। ਇਸ ਤੋਂ ਬਾਅਦ ਲਿੰਕ ਆਧਾਰ ਦੇ ਆਪਸ਼ਨ 'ਤੇ ਕਲਿੱਕ ਕਰੋ। ਇਸ ਪ੍ਰਕਿਰਿਆ ਨੂੰ ਪੂਰਾ ਕਰਨ ਤੋਂ ਬਾਅਦ, ਤੁਹਾਡਾ ਆਧਾਰ ਪੈਨ ਲਿੰਕ ਹੋ ਜਾਵੇਗਾ। ਇਹ ਕੰਮ ਤੁਸੀਂ SMS ਰਾਹੀਂ ਵੀ ਕਰ ਸਕਦੇ ਹੋ। ਇਸਦੇ ਲਈ, ਆਪਣੇ ਫੋਨ 'ਤੇ UIDPAN ਟਾਈਪ ਕਰੋ ਅਤੇ ਫਿਰ 12 ਅੰਕਾਂ ਦਾ ਆਧਾਰ ਨੰਬਰ ਦਰਜ ਕਰੋ। ਫਿਰ 10 ਅੰਕਾਂ ਦਾ ਪੈਨ ਨੰਬਰ ਦਰਜ ਕਰੋ। ਹੁਣ ਇਸ ਨੂੰ 567678 ਜਾਂ 56161 'ਤੇ ਭੇਜੋ।
ਇਹ ਵੀ ਪੜ੍ਹੋ : Yes Bank ਨੇ FD 'ਤੇ ਵਧਾਈਆਂ ਵਿਆਜ ਦਰਾਂ , ਸੀਨੀਅਰ ਨਾਗਰਿਕਾਂ ਨੂੰ 0.75% ਵਾਧੂ ਮਿਲੇਗਾ ਵਿਆਜ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਮੁਕੇਸ਼ ਅੰਬਾਨੀ ਨੇ ਅਸਾਮ ਦੇ ਹੜ੍ਹ ਪੀੜਤਾਂ ਲਈ 25 ਕਰੋੜ ਦਿੱਤੇ ਦਾਨ, ਮੁੱਖ ਮੰਤਰੀ ਸਰਮਾ ਨੇ ਕੀਤਾ ਧੰਨਵਾਦ
NEXT STORY