ਨਵੀਂ ਦਿੱਲੀ (ਭਾਸ਼ਾ) – ਬਰਗਰ ਅਤੇ ਖਾਣ ਵਾਲਾ ਹੋਰ ਸਾਮਾਨ ਵੇਚਣ ਵਾਲੀ ਕੰਪਨੀ ਬਰਗਰ ਕਿੰਗ ਨੇ ਟਮਾਟਰ ਦੀਆਂ ਵਧਦੀਆਂ ਕੀਮਤਾਂ ਦਰਮਿਆਨ ਆਪਣੇ ਖਾਣੇ ਵਿੱਚ ਇਸ ਦੀ ਵਰਤੋਂ ਕਰਨੀ ਬੰਦ ਕਰ ਦਿੱਤੀ ਹੈ। ਇਸ ਦੇ ਨਾਲ ਹੀ ਉਹ ਰੈਸਟੋਰੈਂਟ ਚਲਾਉਣ ਵਾਲੀ ਮੈਕਡਾਨਲਡਜ਼ ਅਤੇ ਸਬ-ਵੇਅ ਵਰਗੀਆਂ ਕੰਪਨੀਆਂ ਦੀ ਸੂਚੀ ’ਚ ਸ਼ਾਮਲ ਹੋ ਗਈ ਹੈ।
ਇਹ ਵੀ ਪੜ੍ਹੋ : ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ, ਦੇਸ਼ ਦੇ 100 ਸ਼ਹਿਰਾਂ 'ਚ ਚਲਾਈਆਂ ਜਾਣਗੀਆਂ 10,000 ਇਲੈਕਟ੍ਰਿਕ ਬੱਸਾਂ
ਅਸੀਂ ਛੇਤੀ ਹੀ ਟਮਾਟਰ ਲੈ ਕੇ ਵਾਪਸ ਆਵਾਂਗੇ
‘ਰੈਸਟੋਰੈਂਟ ਬ੍ਰਾਂਡਸ ਏਸ਼ੀਆ’ ਵਲੋਂ ਦੇਸ਼ ’ਚ 400 ਰੈਸਟੋਰੈਂਟਸ ਨਾਲ ਸੰਚਾਲਿਤ ਬਰਗਰ ਕਿੰਗ ਨੇ ਆਪਣੀ ਵੈੱਬਸਾਈਟ ’ਤੇ ਇਕ ਸੰਦੇਸ਼ ’ਚ ਆਪਣੇ ਭੋਜਨ ’ਚੋਂ ਟਮਾਟਰ ਹਟਾਉਣ ਦੇ ਕਾਰਨਾਂ ਵਜੋਂ ‘ਗੁਣਵੱਤਾ’ ਅਤੇ ‘ਸਪਲਾਈ’ ਵਰਗੀਆਂ ਸਮੱਸਿਆਵਾਂ ਦਾ ਹਵਾਲਾ ਦਿੱਤਾ ਹੈ। ਸੰਦੇਸ਼ ਵਿੱਚ ਕਿਹਾ ਗਿਆ ਹੈ ਕਿ ਰੈਸਟੋਰੈਂਟ ਬ੍ਰਾਂਡਸ ਏਸ਼ੀਆ ਲਿਮਟਿਡ ਵਿੱਚ ਗੁਣਵੱਤਾ ਦੇ ਬਹੁਤ ਉੱਚੇ ਮਿਆਰ ਹਨ, ਕਿਉਂਕਿ ਅਸੀਂ ਅਸਲ ਅਤੇ ਪ੍ਰਮਾਣਿਕ ਭੋਜਨ ਪਰੋਸਣ ’ਚ ਭਰੋਸਾ ਕਰਦੇ ਹਾਂ। ਟਮਾਟਰ ਦੀ ਫ਼ਸਲ ਦੀ ਗੁਣਵੱਤਾ ਅਤੇ ਸਪਲਾਈ ਦੇ ਸੰਦਰਭ ਵਿੱਚ ਅਨਿਸ਼ਚਿਤਤਾ ਰਹਿਣ ਕਾਰਨ ਅਸੀਂ ਆਪਣੇ ਭੋਜਨ ਵਿੱਚ ਟਮਾਟਰ ਸ਼ਾਮਲ ਕਰਨ ’ਚ ਅਸਮਰੱਥ ਹਾਂ। ਚਿੰਤਾ ਨਾ ਕਰੋ ਅਸੀਂ ਛੇਤੀ ਹੀ ਟਮਾਟਰ ਲੈ ਕੇ ਵਾਪਸ ਆਵਾਂਗੇ।
ਇਹ ਵੀ ਪੜ੍ਹੋ : ਮਾਨਸੂਨ ਕਮਜ਼ੋਰ ਹੋਣ ਤੋਂ ਬਾਅਦ ਵੀ ਸਸਤੇ ਨਹੀਂ ਹੋਏ ਮਸਾਲੇ, 1400 ਰੁਪਏ ਪ੍ਰਤੀ ਕਿਲੋ ਹੋਇਆ ਜੀਰਾ
ਦੇਸ਼ ਦੇ ਕੁਝ ਹਿੱਸਿਆਂ ਵਿੱਚ ਟਮਾਟਰ ਦੀ ਪ੍ਰਚੂਨ ਕੀਮਤ 200 ਰੁਪਏ ਪ੍ਰਤੀ ਕਿਲੋ
ਕੰਪਨੀ ਨੇ ਗਾਹਕਾਂ ਨੂੰ ਇਸ ਸਥਿਤੀ ਲਈ ਹੌਂਸਲਾ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਕੁੱਝ ਬਰਗਰ ਕਿੰਗ ਇੰਡੀਆ ਵਿਕਰੀ ਕੇਂਦਰ ਨੇ ਕਥਿਤ ਤੌਰ ’ਤੇ ਹਾਸੋਹੀਣਾ ਨੋਟਿਸ ਲਗਾਇਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਇੱਥੋਂ ਤੱਕ ਕਿ ਟਮਾਟਰ ਨੂੰ ਵੀ ਛੁੱਟੀ ਦੀ ਲੋੜ ਹੈ, ਅਸੀਂ ਆਪਣੇ ਭੋਜਨ ’ਚ ਟਮਾਟਰ ਸ਼ਾਮਲ ਕਰਨ ’ਚ ਅਸਮਰੱਥ ਹਾਂ। ਭਾਰੀ ਮੀਂਹ ਕਾਰਨ ਸਪਲਾਈ ਵਿੱਚ ਵਿਘਨ ਪੈਣ ਕਾਰਨ ਦੇਸ਼ ਦੇ ਕੁਝ ਹਿੱਸਿਆਂ ਵਿੱਚ ਟਮਾਟਰ ਦੀ ਪ੍ਰਚੂਨ ਕੀਮਤ 200 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਈ ਹੈ।
ਇਹ ਵੀ ਪੜ੍ਹੋ : ਟਮਾਟਰ ਦੀਆਂ ਕੀਮਤਾਂ ਨੂੰ ਨੱਥ ਪਾਉਣ ਲਈ ਭਾਰਤ ਦਾ ਅਹਿਮ ਕਦਮ, ਭਲਕੇ ਤੋਂ ਵਿਕਣਗੇ 50 ਰੁ. ਕਿਲੋ
ਭਾਰਤ ਨੇ ਨੇਪਾਲ ਤੋਂ ਮੰਗੇ ਟਮਾਟਰ
ਇਸ ਨਾਲ ਸਰਕਾਰ ਨੂੰ ਪਹਿਲੀ ਵਾਰ ਟਮਾਟਰ ਦਰਾਮਦ ਕਰਨ ਲਈ ਮਜਬੂਰ ਹੋਣਾ ਪਿਆ ਹੈ। ਭਾਰਤ ਫਿਲਹਾਲ ਨੇਪਾਲ ਤੋਂ ਟਮਾਟਰ ਦੀ ਦਰਾਮਦ ਕਰ ਰਿਹਾ ਹੈ। ਪਿਛਲੇ ਹਫ਼ਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਸਦ ਨੂੰ ਦੱਸਿਆ ਸੀ ਕਿ ਘਰੇਲੂ ਬਾਜ਼ਾਰ ਦੀਆਂ ਕੀਮਤਾਂ 'ਚ ਰਿਕਾਰਡ ਵਾਧਾ ਹੋਣ ਕਾਰਨ ਭਾਰਤ ਨੇ ਨੇਪਾਲ ਤੋਂ ਟਮਾਟਰ ਦੀ ਦਰਾਮਦ ਕਰਨੀ ਸ਼ੁਰੂ ਕਰ ਦਿੱਤੀ ਹੈ। ਜੁਲਾਈ ਵਿੱਚ ਫਾਸਟ ਫੂਡ ਚੇਨ ਮੈਕਡੋਨਲਡਜ਼ ਨੇ ਕਿਹਾ ਕਿ ਉਸ ਨੇ ਗੁਣਵੱਤਾ ਵਾਲੇ ਉਤਪਾਦਾਂ ਦੀ ਅਣਉਪਲਬਧਤਾ ਕਾਰਨ ਦੇਸ਼ ਦੇ ਉੱਤਰੀ ਅਤੇ ਪੂਰਬੀ ਹਿੱਸਿਆਂ ਵਿੱਚ ਆਪਣੇ ਜ਼ਿਆਦਾਤਰ ਸਟੋਰਾਂ ਵਿੱਚ ਆਪਣੇ ਭੋਜਨ ਪਦਾਰਥਾਂ ਵਿੱਚ ਟਮਾਟਰਾਂ ਦੀ ਵਰਤੋਂ ਬੰਦ ਕਰ ਦਿੱਤੀ ਹੈ। ਇਸ ਤੋਂ ਬਾਅਦ ਸਬਵੇਅ ਇੰਡੀਆ ਨੇ ਵੀ ਵੱਡੇ ਸ਼ਹਿਰਾਂ 'ਚ ਵਧਦੀਆਂ ਕੀਮਤਾਂ ਦੀ ਸਥਿਤੀ ਨਾਲ ਨਜਿੱਠਣ ਲਈ ਟਮਾਟਰ ਦੀ ਵਰਤੋਂ ਬੰਦ ਕਰਨ ਦੀ ਸੂਚਨਾ ਦਿੱਤੀ ਹੈ।
ਇਹ ਵੀ ਪੜ੍ਹੋ : 70 ਰੁਪਏ ਕਿਲੋ ਵਿਕੇਗਾ ਟਮਾਟਰ! ਕੀਮਤਾਂ ਨੂੰ ਕੰਟਰੋਲ ਕਰਨ ਲਈ ਸਰਕਾਰ ਚੁੱਕ ਰਹੀ ਇਹ ਵੱਡਾ ਕਦਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ 115.41 ਅੰਕ ਟੁੱਟਿਆ, ਨਿਫਟੀ 41 ਅੰਕਾਂ ਦੇ ਘਾਟੇ 'ਚ
NEXT STORY