ਨਵੀਂ ਦਿੱਲੀ (ਇੰਟ.)- ਇਸ ਸਾਲ ਕਣਕ ਦੀ ਕੀਮਤ ਸ਼ੁਰੂ ਤੋਂ ਹੀ ਕੁਝ ਜ਼ਿਆਦਾ ਰਹੀ ਹੈ। ਜਦੋਂ ਕਣਕ ਦੀ ਵਾਢੀ ਹੋਈ ਸੀ ਤਾਂ ਖੁੱਲ੍ਹੇ ਬਾਜ਼ਾਰ ’ਚ ਅਣਬ੍ਰਾਂਡਿਡ ਆਟਾ 30 ਰੁਪਏ ਕਿੱਲੋ ਵਿਕ ਰਿਹਾ ਸੀ। ਇਸ ਸਮੇਂ ਇਸ ਆਟੇ ਦਾ ਰੇਟ 35 ਰੁਪਏ ਪ੍ਰਤੀ ਕਿਲੋ ’ਤੇ ਚਲਾ ਗਿਆ ਹੈ। ਬ੍ਰਾਂਡਿਡ ਆਟੇ ਦੀ ਗੱਲ ਕਰੀਏ ਤਾਂ ਇਹ 40-50 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ। ਐੱਮ. ਪੀ. ਕਣਕ ਦੇ ਆਟੇ ਦਾ ਤਾਂ ਭਾਅ ਹੀ ਨਾ ਪੁੱਛੋ। ਲੋਕਾਂ ਨੂੰ ਆਟੇ ਦੀ ਮਹਿੰਗਾਈ ਤੋਂ ਮੁਕਤ ਕਰਨ ਲਈ ਸਰਕਾਰ ਸਸਤਾ ਆਟਾ ਵੇਚਣ ਵਾਲੀ ਹੈ। ਇਸ ਸਬੰਧੀ ਉੱਚ ਪੱਧਰ ’ਤੇ ਫ਼ੈਸਲਾ ਹੋ ਚੁੱਕਾ ਹੈ। ਸਸਤੇ ਆਟੇ ਦੀ ਵਿਕਰੀ ਇਸ ਮਹੀਨੇ ਦੀ 7 ਤਰੀਖ਼ ਤੋਂ ਸ਼ੁਰੂ ਹੋ ਸਕਦੀ ਹੈ।
ਇਹ ਵੀ ਪੜ੍ਹੋ - ਨਵੰਬਰ ਦੇ ਮਹੀਨੇ ਆਉਣਗੇ ਕਿਹੜੇ-ਕਿਹੜੇ ਵਰਤ ਅਤੇ ਤਿਉਹਾਰ, ਜਾਣਨ ਲਈ ਪੜ੍ਹੋ ਇਹ ਖ਼ਬਰ
ਭਾਰਤ ਬ੍ਰਾਂਡ ਨਾਮ ਨਾਲ ਵਿਕੇਗਾ ਆਟਾ
ਕੇਂਦਰੀ ਖਪਤਕਾਰ ਮਾਮਲੇ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਰਕਾਰੀ ਆਟੇ ਦੀ ਵਿਕਰੀ ਭਾਰਤ ਬ੍ਰਾਂਡ ਦੇ ਤਹਿਤ ਹੋਵੇਗੀ। ਇਸ ਦਾ ਰੇਟ 27.50 ਰੁਪਏ ਪ੍ਰਤੀ ਕਿਲੋ ਹੋ ਸਕਦਾ ਹੈ। ਹਾਲਾਂਕਿ, ਇਸ ਬਾਰੇ ਅਜੇ ਕੁਝ ਹੋਰ ਵਿਚਾਰ-ਵਟਾਂਦਰਾ ਕੀਤਾ ਜਾਣਾ ਬਾਕੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਦੇ ਲਈ ਨੈਸ਼ਨਲ ਕੰਜ਼ਿਊਮਰ ਕੋਆਪਰੇਟਿਵ ਫੈੱਡਰੇਸ਼ਨ (ਐੱਨ. ਸੀ. ਸੀ. ਐੱਫ.) ਨੂੰ ਨੋਡਲ ਏਜੰਸੀ ਬਣਾਇਆ ਜਾ ਸਕਦਾ ਹੈ। ਭਾਰਤ ਬ੍ਰਾਂਡ ਦੇ ਆਟੇ ਲਈ ਭਾਰਤੀ ਖੁਰਾਕ ਨਿਗਮ (ਐੱਫ. ਸੀ. ਆਈ.) ਕੇਂਦਰੀ ਪੂਲ ਤੋਂ 2.5 ਲੱਖ ਟਨ ਕਣਕ ਅਲਾਟ ਕਰ ਰਿਹਾ ਹੈ। ਇਸ ਨੂੰ ਇਕ ਮਿੱਲਰ ਤੋਂ ਪਿਸਵਾ ਕੇ 10 ਕਿਲੋ ਅਤੇ 30 ਕਿਲੋ ਦੇ ਪੈਕਿੰਗ ’ਚ ਵੇਚਿਆ ਜਾਵੇਗਾ।
ਇਹ ਵੀ ਪੜ੍ਹੋ - ਨਵੰਬਰ ਮਹੀਨੇ ਬੈਂਕਾਂ 'ਚ ਬੰਪਰ ਛੁੱਟੀਆਂ, 15 ਦਿਨ ਰਹਿਣਗੇ ਬੰਦ, ਜਾਣੋ ਛੁੱਟੀਆਂ ਦੀ ਸੂਚੀ
ਇਸ ਤੋਂ ਪਹਿਲਾਂ ਵਿਕ ਰਹੀ ਹੈ ਸਸਤੀ ਦਾਲ
ਇਸੇ ਸਾਲ ਜੂਨ-ਜੁਲਾਈ ਦੀ ਗੱਲ ਹੈ। ਉਸ ਸਮੇਂ ਦਾਲਾਂ ਦੀਆਂ ਕੀਮਤਾਂ ਆਸਮਾਨ ਨੂੰ ਛੂਹ ਗਈਆਂ ਸਨ। ਉਦੋਂ ਕੇਂਦਰ ਸਰਕਾਰ ਨੇ 17 ਜੁਲਾਈ ਤੋਂ ਭਾਰਤ ਬ੍ਰਾਂਡ ਨਾਂ ਨਾਲ ਸਸਤੀ ਛੋਲਿਆਂ ਦੀ ਦਾਲ ਵੇਚਣੀ ਸ਼ੁਰੂ ਕੀਤੀ ਸੀ। ਭਾਰਤ ਦਾਲ ਦੇ ਤਹਿਤ ਇਕ ਕਿਲੋ ਦਾ ਪ੍ਰਚੂਨ ਪੈਕੇਟ ਬਣਾਇਆ ਗਿਆ ਹੈ। ਇਸ ਦੀ ਕੀਮਤ 60 ਰੁਪਏ ਪ੍ਰਤੀ ਕਿਲੋਗ੍ਰਾਮ ਰੱਖੀ ਗਈ ਹੈ। ਜੇ ਕੋਈ ਵਿਅਕਤੀ 30 ਕਿਲੋ ਦੀ ਪੈਕਿੰਗ ਖਰੀਦਦਾ ਹੈ ਤਾਂ ਉਸ ਨੂੰ 55 ਰੁਪਏ ਪ੍ਰਤੀ ਕਿਲੋ ਦੇਣੇ ਹੋਣਗੇ।
ਇਹ ਵੀ ਪੜ੍ਹੋ - ਮੁਕੇਸ਼ ਅੰਬਾਨੀ ਨੂੰ ਤੀਜੀ ਵਾਰ ਮਿਲੀ ਜਾਨੋਂ ਮਾਰਨ ਦੀ ਧਮਕੀ, ਮੰਗੀ 400 ਕਰੋੜ ਦੀ ਫਿਰੌਤੀ
ਕੌਣ ਵੇਚੇਗਾ ਭਾਰਤ ਆਟਾ
ਮੰਤਰਾਲੇ ਦੇ ਅਧਿਕਾਰੀ ਨੇ ਕਿਹਾ ਕਿ ਭਾਰਤ ਆਟੇ ਦੀ ਵੰਡ ਨੈਸ਼ਨਲ ਐਗਰੀਕਲਚਰਲ ਕੋਆਪਰੇਟਿਵ ਮਾਰਕੀਟਿੰਗ ਫੈੱਡਰੇਸ਼ਨ ਆਫ ਇੰਡੀਆ ਲਿਮਟਿਡ (ਨੈਫੇਡ), ਨੈਸ਼ਨਲ ਕੰਜ਼ਿਊਮਰ ਕੋਆਪਰੇਟਿਵ ਫੈੱਡਰੇਸ਼ਨ (ਐੱਨ. ਸੀ. ਸੀ. ਐੱਫ.), ਕੇਂਦਰੀ ਭੰਡਾਰ ਅਤੇ ਸਫਲ ਦੀਆਂ ਪ੍ਰਚੂਨ ਦੁਕਾਨਾਂ ਰਾਹੀਂ ਕੀਤੀ ਜਾ ਸਕਦੀ ਹੈ। ਇਸ ਵਿਵਸਥਾ ਦੇ ਤਹਿਤ, ਸੂਬਾ ਸਰਕਾਰਾਂ ਨੂੰ ਉਨ੍ਹਾਂ ਦੀਆਂ ਭਲਾਈ ਸਕੀਮਾਂ, ਪੁਲਸ, ਜੇਲ੍ਹਾਂ ਦੇ ਤਹਿਤ ਸਪਲਾਈ ਲਈ ਸੂਬਾ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਹਿਕਾਰੀ ਸਭਾਵਾਂ ਅਤੇ ਕਾਰਪੋਰੇਸ਼ਨਾਂ ਦੀਆਂ ਪ੍ਰਚੂਨ ਦੁਕਾਨਾਂ ਰਾਹੀਂ ਵੰਡ ਲਈ ਮੁਹੱਈਆ ਕਰਵਾਆ ਜਾ ਸਕਦੀ ਹੈ।
ਇਹ ਵੀ ਪੜ੍ਹੋ - ਕਰਵਾਚੌਥ ਦੇ ਤਿਉਹਾਰ ਤੋਂ ਪਹਿਲਾਂ ਸਸਤਾ ਹੋਇਆ ਸੋਨਾ-ਚਾਂਦੀ, ਜਾਣੋ ਅੱਜ ਦੀ ਕੀਮਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Fed ਨੇ ਸਥਿਰ ਰੱਖੀਆਂ ਦਰਾਂ, ਆਰਥਿਕ ਵਿਕਾਸ ਦੇ ਮੁਲਾਂਕਣ ਨੂੰ ਕੀਤਾ ਅੱਪਗਰੇਡ
NEXT STORY