ਨਵੀਂ ਦਿੱਲੀ — ਅਫਗਾਨਿਸਤਾਨ ਦੇ ਸਪਿਨ ਬੋਲਡਕ ਜ਼ਿਲੇ 'ਚ ਚਮਨ ਕਰਾਸਿੰਗ 'ਤੇ ਐਤਵਾਰ ਨੂੰ ਤਾਲਿਬਾਨ ਅਤੇ ਪਾਕਿਸਤਾਨੀ ਫੌਜ ਵਿਚਾਲੇ ਹੋਏ ਹਥਿਆਰਬੰਦ ਮੁਕਾਬਲੇ 'ਚ ਇਕ ਪਾਕਿ ਫੌਜੀ ਦੀ ਮੌਤ ਤੋਂ ਬਾਅਦ ਚਮਨ ਸਰਹੱਦ ਨੂੰ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਗਲਤਫਹਿਮੀ ਕਾਰਨ ਵਾਪਰੀ ਹੈ। ਕਮਾਂਡਰ ਨੇ ਦੱਸਿਆ ਕਿ ਬੋਲਡਕ-ਚਮਨ ਕਰਾਸਿੰਗ 'ਤੇ ਦੋਵਾਂ ਧਿਰਾਂ ਵਿਚਾਲੇ ਸਰਹੱਦੀ ਝੜਪ 'ਚ ਇਕ ਪਾਕਿਸਤਾਨੀ ਸਰਹੱਦੀ ਗਾਰਡ ਮਾਰਿਆ ਗਿਆ।
ਇਹ ਵੀ ਪੜ੍ਹੋ : Jeff Bezos ਦਾਨ ਕਰਨਗੇ ਆਪਣੀ ਜਾਇਦਾਦ, ਮੰਦੀ ਦੀ ਆਹਟ ਦਰਮਿਆਨ ਲੋਕਾਂ ਨੂੰ ਦਿੱਤੀ ਇਹ ਸਲਾਹ
ਐਤਵਾਰ ਨੂੰ ਪਾਕਿਸਤਾਨ-ਅਫਗਾਨ ਸਰਹੱਦ 'ਤੇ ਇਕ ਹਥਿਆਰਬੰਦ ਵਿਅਕਤੀ ਨੇ ਅਫਗਾਨਿਸਤਾਨ ਵਾਲੇ ਪਾਸਿਓਂ ਗੋਲੀਬਾਰੀ ਕੀਤੀ ਅਤੇ ਇਕ ਪਾਕਿਸਤਾਨੀ ਫੌਜੀ ਨੂੰ ਮਾਰ ਦਿੱਤਾ। ਡਾਨ ਨੇ ਦੱਸਿਆ ਕਿ ਇਸ ਘਟਨਾ 'ਚ ਦੋ ਸੁਰੱਖਿਆ ਕਰਮਚਾਰੀ ਜ਼ਖਮੀ ਹੋ ਗਏ ਅਤੇ ਚਮਨ 'ਚ ਦੋਹਾਂ ਦੇਸ਼ਾਂ ਵਿਚਾਲੇ ਸਰਹੱਦ ਬੰਦ ਕਰ ਦਿੱਤੀ ਗਈ। ਇਸ ਘਟਨਾ ਤੋਂ ਬਾਅਦ ਦੋਵਾਂ ਧਿਰਾਂ ਨੇ ਇਕ ਘੰਟੇ ਤੋਂ ਵੱਧ ਸਮੇਂ ਤੱਕ ਇਕ ਦੂਜੇ 'ਤੇ ਗੋਲੀਬਾਰੀ ਕੀਤੀ। ਘਟਨਾ ਤੋਂ ਬਾਅਦ ਅਫਗਾਨ ਟਰਾਂਜ਼ਿਟ ਟਰੇਡ ਸਮੇਤ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਮੁਅੱਤਲ ਕਰ ਦਿੱਤਾ ਗਿਆ।
ਚਮਨ-ਸਪਿਨ ਬੋਲਡਕ ਕਰਾਸਿੰਗ ਕੰਧਾਰ ਸ਼ਹਿਰ, ਅਫਗਾਨਿਸਤਾਨ ਤੋਂ ਲਗਭਗ 100 ਕਿਲੋਮੀਟਰ ਦੱਖਣ-ਪੂਰਬ ਵਿੱਚ ਅਤੇ ਕਵੇਟਾ, ਪਾਕਿਸਤਾਨ ਤੋਂ ਲਗਭਗ 100 ਕਿਲੋਮੀਟਰ ਉੱਤਰ-ਪੱਛਮ ਵਿੱਚ ਹੈ। ਮੀਡੀਆ ਰਿਪੋਰਟਾਂ ਮੁਤਾਬਕ ਤਾਜ਼ਾ ਝੜਪ ਕਾਰਨ ਲਾਂਘੇ ਨੂੰ ਬੰਦ ਕਰ ਦਿੱਤਾ ਗਿਆ। ਇਸ ਕਰਾਸਿੰਗ ਤੋਂ ਰੋਜ਼ਾਨਾ ਕਰੋੜਾਂ ਲੋਕ ਲੰਘਦੇ ਹਨ, ਜਿਸ ਨਾਲ ਇਹ ਵਪਾਰਕ ਸਥਾਨ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ : IMF ਨੇ G-20 ਸੰਮੇਲਨ ਤੋਂ ਪਹਿਲਾਂ ਅਰਥਵਿਵਸਥਾ ਨੂੰ ਲੈ ਕੇ ਦਿੱਤੀ ਚਿਤਾਵਨੀ, ਚੀਨ-ਯੂਰਪ 'ਚ ਵੀ ਵਧਿਆ ਸੰਕਟ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਕੂ ਐਪ ਬਣਿਆ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਮਾਈਕ੍ਰੋ-ਬਲਾਗ
NEXT STORY