ਨਿਊਯਾਰਕ–ਦੁਨੀਆ ਦੀ ਦਿੱਗਜ਼ ਇਨਵੈਸਟਮੈਂਟ ਬੈਂਕਿੰਗ ਅਤੇ ਬ੍ਰੋਕਰੇਜ ਫਰਮ ਗੋਲਡਮੈਨ ਸਾਕਸ ਗਰੁੱਪ ’ਚ ਕਰਮਚਾਰੀਆਂ ਦੀ ਛਾਂਟੀ ਤੋਂ ਬਾਅਦ ਕੰਪਨੀ ਦੇ ਬੌਸ ’ਤੇ ਵੀ ਗਾਜ਼ ਡਿੱਗੀ ਹੈ। ਬਿਜ਼ਨੈੱਸ ਦੇ ਲਿਹਾਜ ਨਾਲ ਇਹ ਸਾਲ ਗੋਲਡਮੈਨ ਸਾਕਸ ਲਈ ਕਾਫ਼ੀ ਖਰਾਬ ਰਿਹਾ ਹੈ। ਕੰਪਨੀ ਨੇ ਆਪਣੇ ਸੀ. ਈ. ਓ. ਡੇਵਿਡ ਸੋਲੋਮਾਨ ਨੂੰ ਨੌਕਰੀ ਤੋਂ ਨਹੀਂ ਕੱਢਿਆ ਪਰ ਉਨ੍ਹਾਂ ਦੀ ਤਨਖਾਹ ’ਚ ਕਟੌਤੀ ਕਰ ਦਿੱਤੀ ਹੈ। ਦਰਅਸਲ ਹਾਲ ਹੀ ’ਚ ਕੰਪਨੀ ਨੇ ਕਰੀਬ 3 ਹਜ਼ਾਰ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਣ ਦਾ ਪ੍ਰੋਸੈੱਸ ਸ਼ੁਰੂ ਕੀਤਾ ਅਤੇ ਪ੍ਰਭਾਵਿਤ ਕਰਮਚਾਰੀਆਂ ’ਚ ਸਭ ਤੋਂ ਵੱਧ ਲੋਕ ਬੈਂਕਿੰਗ ਟੀਮ ਤੋਂ ਹਨ।
ਮੰਦੀ ਦੇ ਖਦਸ਼ਿਆਂ ਕਾਰਣ ਅਮਰੀਕਾ ’ਚ ਗੂਗਲ, ਟਵਿਟਰ, ਐਮਾਜ਼ੋਨ ਸਮੇਤ ਟੈੱਕ ਅਤੇ ਫਾਈਨਾਂਸ਼ੀਅਲ ਕੰਪਨੀਆਂ ਨੇ ਵੱਡੇ ਪੈਮਾਨੇ ’ਤੇ ਛਾਂਟੀ ਕਰ ਕੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਗੋਲਡਮੈਨ ਸਾਕਸ ਨੇ ਆਪਣੇ ਕੰਜਿਊੁਮਰ ਬਿਜ਼ਨੈੱਸ ਨੂੰ ਚਲਾਉਣ ’ਚ ਕਾਫੀ ਪੈਸਾ ਲਗਾਇਆ ਸੀ ਪਰ ਪਿਛਲੇ 3 ਸਾਲਾਂ ’ਚ ਇਸ ਬਿਜ਼ਨੈੱਸ ਨਾਲ ਕੰਪਨੀ ਨੂੰ 3.8 ਅਰਬ ਡਾਲਰ ਦਾ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ- ਹਿੰਡਨਬਰਗ ਰਿਪੋਰਟ ਦਾ ਅਸਰ: ਅਡਾਨੀ ਕਾਰਨ ਮੁਸ਼ਕਲ 'ਚ LIC, ਕੰਪਨੀ ਦੇ ਡੁੱਬੇ 16580 ਕਰੋੜ
ਹੁਣ ਸਿਰਫ 2.50 ਕਰੋੜ ਡਾਲਰ ਰਹਿ ਗਈ ਤਨਖਾਹ
ਨਿਊਜ਼ ਏਜੰਸੀ ਬਲੂਮਬਰਗ ਮੁਤਾਬਕ ਗੋਲਡਮੈਨ ਸਾਕਸ ਨੇ ਸੀ. ਈ. ਓ. ਡੇਵਿਡ ਸੋਲੋਮਾਨ ਦੀ ਤਨਖਾਹ 2022 ਲਈ 30 ਫੀਸਦੀ ਘਟਾ ਕੇ 2.50 ਕਰੋੜ ਡਾਲਰ ਕਰ ਦਿੱਤੀ ਹੈ। ਸੋਲੋਮਾਨ ਦੇ ਪੈਕੇਜ ’ਚ 20 ਲੱਖ ਡਾਲਰ ਦੀ ਬੇਸਿਕ ਤਨਖਾਹ ਨਾਲ 2.30 ਕਰੋੜ ਡਾਲਰ ਦਾ ਵੇਰੀਏਬਲ ਪੇਅ ਹੈ।
ਮੰਦੀ ਦੇ ਖਦਸ਼ਿਆਂ ਕਾਰਣ ਵਾਲ ਸਟ੍ਰੀਟ ਦੀਆਂ ਦਿੱਗਜ਼ ਕੰਪਨੀਆਂ ਦੀ ਕਮਾਈ ਡਿਗੀ ਹੈ। ਗੋਲਡਮੈਨ ਸਾਕਸ ਦੀ ਪਿਛਲੇ ਸਾਲ ਸ਼ੁੱਧ ਆਮਦਨ 48 ਫੀਸਦੀ ਡਿਗ ਕੇ 11.3 ਬਿਲੀਅਨ ਡਾਲਰ ਹੋ ਗਈ ਅਤੇ ਇਕਵਿਟੀ ’ਤੇ ਬੈਂਕ ਦਾ ਰਿਟਰਨ 10.2 ਫੀਸੀਦ ਸੀ ਜੋ 2022 ’ਚ ਪਹਿਲਾਂ ਤੋਂ ਨਿਰਧਾਰਤ 14 ਤੋਂ 16 ਫੀਸਦੀ ਦੇ ਟੀਚੇ ਤੋਂ ਘੱਟ ਸੀ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਮੰਦੀ ਦੇ ਅਨੁਮਾਨ 'ਚ 20% ਦੀ ਕਮੀ, ਗਲੋਬਲ ਅਰਥਚਾਰੇ ਦੀ ਸਥਿਤੀ 'ਚ ਸੁਧਾਰ
NEXT STORY