ਨਵੀਂ ਦਿੱਲੀ/ਜਲੰਧਰ (ਸਲਵਾਨ)-ਜੈੱਟ ਏਅਰਵੇਜ਼, ਟਾਟਾ ਗਰੁੱਪ ਅਤੇ ਇੰਡੀਗੋ ਏਅਰਲਾਈਨਸ ਏਅਰ ਇੰਡੀਆ ਦੇ ਨਿੱਜੀਕਰਨ ਲਈ ਬੋਲੀ ਲਾਉਣ ਤੋਂ ਪਿੱਛੇ ਹਟ ਚੁੱਕੀਆਂ ਹਨ। ਯਾਨੀ ਕਿ ਭਾਰਤੀ ਕੰਪਨੀਆਂ ਨੇਬੋਲੀ 'ਚ ਕੋਈ ਰੁਚੀ ਨਹੀਂ ਵਿਖਾਈ। ਹਾਲਾਂਕਿ ਮਹਾਰਾਜਾ ਦਾ ਦਰਜਾ ਪ੍ਰਾਪਤ ਏਅਰ ਇੰਡੀਆ ਲਈ ਅਜੇ ਸਾਰੇ ਦਰਵਾਜ਼ੇ ਬੰਦ ਨਹੀਂ ਹੋਏ ਹਨ। ਕੁਝ ਮੀਡੀਆ ਰਿਪੋਰਟਾਂ ਮੁਤਾਬਕ ਪ੍ਰਮੁੱਖ ਵਿਦੇਸ਼ੀ ਏਅਰਲਾਈਨਸ ਨੇ ਏਅਰ ਇੰਡੀਆ ਨੂੰ ਖਰੀਦਣ 'ਚ ਆਪਣੀ ਦਿਲਚਸਪੀ ਵਿਖਾਈ ਹੈ।
ਮੀਡੀਆ ਰਿਪੋਰਟਾਂ ਮੁਤਾਬਕ 3 ਪ੍ਰਮੁੱਖ ਵਿਦੇਸ਼ੀ ਏਅਰਲਾਈਨਸ ਏਅਰ ਇੰਡੀਆ 'ਚ ਹਿੱਸੇਦਾਰੀ ਖਰੀਦ ਸਕਦੀਆਂ ਹਨ। ਇਨ੍ਹਾਂ 'ਚ ਬ੍ਰਿਟਿਸ਼ ਏਅਰਵੇਜ਼, ਲੁਫਥਾਂਸਾ ਅਤੇ ਸਿੰਗਾਪੁਰ ਏਅਰਲਾਈਨਸ ਸ਼ਾਮਲ ਹਨ। ਇਹ ਤਿੰਨੇ ਹੀ ਕੰਪਨੀਆਂ ਵਿਨਿਵੇਸ਼ ਪ੍ਰਸਤਾਵ 'ਤੇ ਵਿਚਾਰ ਕਰ ਰਹੀ ਹਨ। 28 ਮਾਰਚ, 2018 ਨੂੰ ਸਰਕਾਰ ਨੇ ਫੈਸਲਾ ਕੀਤਾ ਸੀ ਕਿ ਉਹ ਆਪਣੇ ਕੋਲ ਸਿਰਫ 24 ਫ਼ੀਸਦੀ ਹਿੱਸੇਦਾਰੀ ਰੱਖੇਗੀ ਅਤੇ ਏਅਰ ਇੰਡੀਆ ਦੀ 76 ਫ਼ੀਸਦੀ ਹਿੱਸੇਦਾਰੀ ਵੇਚ ਦੇਵੇਗੀ। ਸਰਕਾਰ ਨੇ ਇਸ ਦੇ ਲਈ ਰਣਨੀਤਕ ਵਿਨਿਵੇਸ਼ ਦੀ ਤਿਆਰੀ ਵੀ ਕਰ ਲਈ ਹੈ। ਸਰਕਾਰ ਨੂੰ ਇਹ ਫੈਸਲਾ ਏਅਰ ਇੰਡੀਆ ਦੇ ਵਧਦੇ ਕਰਜ਼ੇ ਨੂੰ ਵੇਖ ਕੇ ਲੈਣਾ ਪਿਆ ਹੈ। ਹਾਲਾਂਕਿ ਸਰਕਾਰੀ ਹਵਾਈ ਕੰਪਨੀ ਹੌਲੀ-ਹੌਲੀ ਆਪਣੇ ਕਰਜ਼ੇ ਤੋਂ ਉੱਭਰ ਰਹੀ ਹੈ।
ਏਅਰ ਇੰਡੀਆ ਨੂੰ ਖਰੀਦਣਾ ਖਰੀਦਦਾਰ ਲਈ ਕਿੰਨਾ ਬਿਹਤਰ
ਸਰਕਾਰੀ ਹਵਾਈ ਕੰਪਨੀ 'ਚ ਖਿੱਚ ਯੋਗ ਕੀ ਹੈ? ਜੇਕਰ ਇਸ ਦੀ ਗੱਲ ਕੀਤੀ ਜਾਵੇ ਤਾਂ ਉਹ ਯਕੀਨਨ ਏਅਰ ਇੰਡੀਆ ਦਾ ਫਲੀਟ ਸਾਈਜ਼ ਹੋਵੇਗਾ। 115 ਏਅਰਕ੍ਰਾਫਟ ਦੇ ਨਾਲ ਏਅਰ ਇੰਡੀਆ ਦਾ ਬੇੜਾ ਇੰਡੀਗੋ ਤੋਂ ਬਾਅਦ ਦੂਜੇ ਨੰਬਰ 'ਤੇ ਹੈ। ਏਅਰ ਇੰਡੀਆ ਨਿਵੇਸ਼ਕਾਂ ਨੂੰ ਮੌਕੇ ਦੇ ਰਹੀ ਹੈ ਕਿ ਉਹ ਇਸ ਨੂੰ ਦੁਨੀਆ ਦੇ ਸਭ ਤੋਂ ਵੱਡੇ ਬਾਜ਼ਾਰ ਦੇ ਰੂਪ 'ਚ ਵਿਸਥਾਰ ਦੇ ਸਕੇ। ਭਾਰਤ ਆਉਣ ਅਤੇ ਜਾਣ ਵਾਲੇ ਮੁਸਾਫਿਰਾਂ ਦੀ ਪਹਿਲੀ ਪਸੰਦ ਏਅਰ ਇੰਡੀਆ ਹੁੰਦੀ ਹੈ, ਯਾਨੀ ਇਹ ਸਾਰੇ ਯਾਤਰੀਆਂ ਨੂੰ ਲੈ ਕੇ ਉਡਾਣ ਭਰਦੀ ਹੈ। ਜੇਕਰ ਕੋਈ ਨਿਵੇਸ਼ਕ ਇਸ ਹਵਾਈ ਕੰਪਨੀ ਨੂੰ ਖਰੀਦਦਾ ਹੈ ਤਾਂ ਉਸ ਨੂੰ ਬਣਿਆ-ਬਣਾਇਆ ਬਾਜ਼ਾਰ ਮਿਲੇਗਾ, ਨਾਲ ਹੀ ਉਸ ਨੂੰ ਘਰੇਲੂ ਪੱਧਰ 'ਤੇ ਉਡਾਣ ਲਈ ਜ਼ਰੂਰਤਾਂ ਦੀ ਪੂਰਤੀ ਵੀ ਆਸਾਨੀ ਨਾਲ ਪੂਰੀ ਹੋ ਜਾਵੇਗੀ। ਇਸ ਪ੍ਰਕਿਰਿਆ 'ਚ ਆਮ ਤੌਰ 'ਤੇ ਕਈ ਸਾਲ ਲੱਗਦੇ ਹਨ।
ਏਅਰ ਇੰਡੀਆ ਦੀ ਮੌਜੂਦਾ ਸਥਿਤੀ
ਦਸੰਬਰ, 2017 ਤੱਕ ਦੇ ਮੁਹੱਈਆ ਅੰਕੜਿਆਂ ਮੁਤਾਬਕ ਏਅਰ ਇੰਡੀਆ ਦੇ ਕੋਲ 115 ਏਅਰਕ੍ਰਾਫਟ ਹਨ ਅਤੇ ਉਹ 39 ਕੌਮਾਂਤਰੀ ਉਡਾਣਾਂ ਨੂੰ ਸੰਚਾਲਿਤ ਕਰਦੀ ਹੈ। ਉਥੇ ਹੀ 1 ਦਸੰਬਰ, 2017 ਤੱਕ ਏਅਰ ਇੰਡੀਆ 'ਚ 11,214 ਕਰੋੜ ਸਥਾਈ ਕਰਮਚਾਰੀ ਹਨ ਅਤੇ 2913 ਕਰਮਚਾਰੀ ਅਜਿਹੇ ਹਨ ਜੋ ਠੇਕੇ 'ਤੇ ਕੰਮ ਕਰਦੇ ਹਨ। ਘਰੇਲੂ ਬਾਜ਼ਾਰ 'ਚ ਏਅਰ ਇੰਡੀਆ ਦੀ 12.27 ਫ਼ੀਸਦੀ ਦੀ ਹਿੱਸੇਦਾਰੀ ਹੈ, ਜਦੋਂ ਕਿ ਕੌਮਾਂਤਰੀ ਬਾਜ਼ਾਰ 'ਚ ਇਹ 16.93 ਫ਼ੀਸਦੀ ਦੀ ਹਿੱਸੇਦਾਰੀ ਰੱਖਦੀ ਹੈ।
ਦੇਸ਼ ਦੇ ਮੁੱਖ ਹਵਾਈ ਅੱਡਿਆਂ 'ਤੇ ਸਮਰੱਥਾ ਦੀ ਕਮੀ
ਭਾਰਤੀ ਹਵਾਈ ਖੇਤਰ 'ਚ ਸਭ ਤੋਂ ਵੱਡੀਆਂ ਸਮੱਸਿਆਵਾਂ 'ਚੋਂ ਇਕ ਮੁੰਬਈ ਅਤੇ ਨਵੀਂ ਦਿੱਲੀ 'ਚ ਆਪਣੇ ਮੁੱਖ ਹਵਾਈ ਅੱਡਿਆਂ 'ਤੇ ਸਮਰੱਥਾ ਦੀ ਕਮੀ ਹੈ। ਮੁੰਬਈ ਹਵਾਈ ਅੱਡਾ ਪਹਿਲਾਂ ਤੋਂ ਹੀ ਨੱਕੋ-ਨੱਕ ਭਰਿਆ ਹੋਇਆ ਹੈ ਅਤੇ ਜਦੋਂ ਤੱਕ ਸਹੂਲਤ ਦਾ ਵਿਸਥਾਰ ਨਹੀਂ ਕੀਤਾ ਜਾਂਦਾ ਹੈ, ਉਦੋਂ ਤੱਕ ਕੋਈ ਵੀ ਏਅਰਲਾਈਨ ਕੋਈ ਵੀ ਨਵੀਂ ਉਡਾਣ ਨਹੀਂ ਜੋੜ ਸਕਦੀ ਹੈ। ਏਅਰ ਇੰਡੀਆ ਦੇ ਕੋਲ ਮੁੰਬਈ 'ਚ ਪਹਿਲਾਂ ਤੋਂ ਹੀ ਸਲਾਟ ਹੈ। ਇਸ ਦੀ ਮਦਦ ਨਾਲ ਕੌਮੀ ਅਤੇ ਕੌਮਾਂਤਰੀ ਫਲਾਈਟਸ ਤੁਰੰਤ ਉਡਾਣਾਂ ਭਰ ਸਕਦੀਆਂ ਹਨ।
ਕਤਰ ਏਅਰਵੇਜ਼ ਦਾ ਇਨਕਾਰ, ਏਅਰ ਇੰਡੀਆ ਦੀ ਬਿਡਿੰਗ 'ਚ ਸ਼ਾਮਲ ਹੋਣ ਦੀ ਗੱਲ ਨੂੰ ਦੱਸਿਆ ਗਲਤ
ਕਤਰ ਏਅਰਵੇਜ਼ ਨੇ ਅੱਜ ਉਨ੍ਹਾਂ ਸਾਰੀਆਂ ਮੀਡੀਆ ਰਿਪੋਟਰਾਂ ਨੂੰ ਖਾਰਿਜ ਕਰ ਦਿੱਤਾ ਹੈ, ਜਿਨ੍ਹਾਂ 'ਚ ਕਿਹਾ ਜਾ ਰਿਹਾ ਸੀ ਕਿ ਉਸ ਨੇ ਏਅਰ ਇੰਡੀਆ ਦੀ ਬਿਡਿੰਗ (ਬੋਲੀ) 'ਚ ਦਿਲਚਸਪੀ ਵਿਖਾਈ ਹੈ। ਦੱਸਣਯੋਗ ਹੈ ਕਿ ਕੇਂਦਰ ਸਰਕਾਰ ਰਾਸ਼ਟਰੀ ਜਹਾਜ਼ ਵਾਹਕ ਏਅਰ ਇੰਡੀਆ ਦੇ ਰਣਨੀਤਕ ਵਿਨਿਵੇਸ਼ ਦੀ ਤਿਆਰੀ ਕਰ ਰਹੀ ਹੈ।
ਕਤਰ ਏਅਰਵੇਜ਼ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਕਿ ਕਤਰ ਏਅਰਵੇਜ਼ ਉਨ੍ਹਾਂ ਸਾਰੀਆਂ ਰਿਪੋਰਟਾਂ ਨੂੰ ਨਕਾਰਦੀ ਹੈ, ਜਿਨ੍ਹਾਂ 'ਚ ਕਿਹਾ ਗਿਆ ਹੈ ਕਿ ਉਹ ਏਅਰ ਇੰਡੀਆ ਦੀ ਐਕਵਾਇਰਮੈਂਟ ਦੇ ਸਬੰਧ 'ਚ ਕਿਸੇ ਵੀ ਗੱਲਬਾਤ 'ਚ ਸ਼ਾਮਲ ਹੈ। ਇਸ ਤੋਂ ਪਹਿਲਾਂ ਕੁਝ ਮੀਡੀਆ ਰਿਪੋਰਟਾਂ 'ਚ ਸੁਝਾਅ ਦਿੱਤਾ ਗਿਆ ਸੀ ਕਿ ਏਅਰਲਾਈਨਸ ਇਕ ਹੋਰ ਏਅਰਲਾਈਨ ਦੇ ਨਾਲ ਮਿਲ ਕੇ ਏਅਰ ਇੰਡੀਆ ਲਈ ਕੰਸੋਰਟੀਅਮ 'ਚ ਬੋਲੀ ਲਾ ਸਕਦੀ ਹੈ।
ਏਅਰ ਇੰਡੀਆ ਦਾ ਮਾਲੀਆ
ਸਰਕਾਰੀ ਜਹਾਜ਼ ਸੇਵਾ ਕੰਪਨੀ ਏਅਰ ਇੰਡੀਆ ਦੇ ਪ੍ਰਦਰਸ਼ਨ 'ਚ ਲਗਾਤਾਰ ਤੀਸਰੇ ਸਾਲ ਸੁਧਾਰ ਹੋਇਆ ਹੈ ਤੇ ਇਸ ਦਾ ਮਲੀਆ 31 ਮਾਰਚ, 2018 ਨੂੰ ਖ਼ਤਮ ਵਿੱਤੀ ਸਾਲ 'ਚ 11 ਫ਼ੀਸਦੀ ਵਧਿਆ ਹੈ। ਕੰਪਨੀ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਪ੍ਰਦੀਪ ਸਿੰਘ ਖਰੋਲਾ ਨੇ ਕਿਹਾ ਕਿ ਏਅਰ ਇੰਡੀਆ ਦਾ ਪ੍ਰਦਰਸ਼ਨ ਵਿੱਤੀ ਮਾਪਦੰਡਾਂ 'ਤੇ ਬਿਹਤਰ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਇਸ ਦੌਰਾਨ ਮਾਲੀਆ 11 ਫ਼ੀਸਦੀ ਵਧਿਆ ਹੈ। ਇਸ ਤੋਂ ਇਲਾਵਾ ਸਾਲ-ਦਰ-ਸਾਲ ਆਧਾਰ 'ਤੇ ਪੈਸੰਜਰ ਲੋਡ ਫੈਕਟਰ (ਪੀ. ਐੱਲ. ਐੱਫ.) ਵੀ ਵਧ ਕੇ 80 ਫ਼ੀਸਦੀ 'ਤੇ ਪਹੁੰਚ ਗਿਆ ਹੈ। ਹਾਲਾਂਕਿ ਉਨ੍ਹਾਂ ਮੰਨਿਆ ਕਿ ਭੌਤਿਕ ਮਾਪਦੰਡਾਂ 'ਤੇ ਕੰਪਨੀ ਦਾ ਪ੍ਰਦਰਸ਼ਨ ਵਧੀਆ ਨਹੀਂ ਰਿਹਾ ਹੈ।
'ਹਾਲਾਤ ਨਾ ਸੁਧਰੇ ਤਾਂ ਇਸ ਵਿੱਤੀ ਸਾਲ 'ਚ ਵਿਕ ਜਾਵੇਗਾ ਐਕਸਿਸ ਬੈਂਕ'
NEXT STORY