ਨਵੀਂ ਦਿੱਲੀ(ਇੰਟ.) - ਅਮਰੀਕੀ ਹਾਈ- ਫ੍ਰੀਕੁਐਂਸੀ ਟ੍ਰੇਡਿੰਗ (ਐੱਚ. ਐੱਫ. ਟੀ.) ਫਰਮ ਜੇਨ ਸਟ੍ਰੀਟ ਅਤੇ ਉਸ ਦੀਆਂ ਸਹਾਇਕ ਕੰਪਨੀਆਂ ਦੀ ਅਪੀਲ ਨੂੰ ਸਕਿਓਰਿਟੀਜ਼ ਅਪੀਲੇਟ ਟ੍ਰਿਬਿਊਨਲ (ਸੈਟ) ਨੇ ਸਵੀਕਾਰ ਕਰ ਲਿਆ ਹੈ। ਇਹ ਅਪੀਲ ਭਾਰਤੀ ਸਕਿਓਰਿਟੀ ਅਤੇ ਐਕਸਚੇਂਜ ਬੋਰਡ (ਸੇਬੀ) ਦੇ ਉਸ ਆਦੇਸ਼ ਖਿਲਾਫ ਦਰਜ ਕੀਤੀ ਗਈ ਸੀ, ਜਿਸ ’ਚ ਕੰਪਨੀ ’ਤੇ ਨਿਫਟੀ ਬੈਂਕ ਇੰਡੈਕਸ ’ਚ ਹੇਰ-ਫੇਰ ਦਾ ਦੋਸ਼ ਲਾਇਆ ਗਿਆ ਸੀ।
ਇਹ ਵੀ ਪੜ੍ਹੋ : PNB ਦੇ ਖ਼ਾਤਾਧਾਰਕਾਂ ਨੂੰ ਭਾਰੀ ਝਟਕਾ, ਹੁਣ ਇਸ ਸਰਵਿਸ ਲਈ ਦੇਣਾ ਪਵੇਗਾ ਵਧੇਰੇ ਚਾਰਜ
ਸੈਟ ਦੀ 3 ਮੈਂਬਰੀ ਬੈਂਚ ਨੇ ਸੇਬੀ ਨੂੰ 3 ਹਫਤਿਆਂ ਦੇ ਅੰਦਰ ਆਪਣਾ ਜਵਾਬ ਦਾਖਲ ਕਰਨ ਨੂੰ ਕਿਹਾ ਹੈ। ਇਸ ਤੋਂ ਬਾਅਦ ਜੇਨ ਸਟ੍ਰੀਟ ਨੂੰ 3 ਹਫਤਿਆਂ ਦੇ ਅੰਦਰ ਜਵਾਬ ਦਾਖਲ ਕਰਨ ਦਾ ਮੌਕਾ ਮਿਲੇਗਾ। ਇਸ ਮਾਮਲੇ ਦੀ ਅਗਲੀ ਸੁਣਵਾਈ 18 ਨਵੰਬਰ ਨੂੰ ਹੋਵੇਗੀ। ਪਹਿਲਾਂ ਜੇਨ ਸਟ੍ਰੀਟ ਦੀ ਨਿੱਜੀ ਸੁਣਵਾਈ 15 ਸਤੰਬਰ ਨੂੰ ਹੋਣੀ ਸੀ, ਜਿਸ ਨੂੰ ਹੁਣ ਟਾਲ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : UPI ਰਾਹੀਂ ਕਰਦੇ ਹੋ ਭੁਗਤਾਨ... ਤਾਂ ਦਿਓ ਧਿਆਨ, 15 ਸਤੰਬਰ ਤੋਂ ਬਦਲ ਜਾਣਗੇ ਅਹਿਮ ਨਿਯਮ
ਸੇਬੀ ਅਤੇ ਜੇਨ ਸਟ੍ਰੀਟ ਦੀਆਂ ਦਲੀਲਾਂ
ਸੁਣਵਾਈ ਦੌਰਾਨ ਸੇਬੀ ਵੱਲੋਂ ਸੀਨੀਅਰ ਵਕੀਲ ਗੌਰਵ ਜੋਸ਼ੀ ਨੇ ਕਿਹਾ ਕਿ ਜੇਨ ਸਟ੍ਰੀਟ ਨੇ ਹੁਣ ਤੱਕ 3 ਜੁਲਾਈ ਦੇ ਅੰਤ੍ਰਿਮ ਆਦੇਸ਼ ’ਤੇ ਕੋਈ ਜਵਾਬ ਨਹੀਂ ਦਿੱਤਾ ਹੈ, ਜਦੋਂਕਿ ਇਸ ਆਦੇਸ਼ ਤਹਿਤ ਉਸ ਦੀ ਟ੍ਰੇਡਿੰਗ ਅਕਸੈੱਸ ਮੁਅੱਤਲ ਕੀਤੀ ਗਈ ਸੀ। ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਜਾਂਚ ਅਜੇ ਜਾਰੀ ਹੈ ਅਤੇ ਕਈ ਜਾਣਕਾਰੀਆਂ ਸਾਂਝੀਆਂ ਨਹੀਂ ਕੀਤੀਆਂ ਜਾ ਸਕਦੀਆਂ ਕਿਉਂਕਿ ਉਨ੍ਹਾਂ ਦੀ ਆਦੇਸ਼ ’ਚ ਵਰਤੋਂ ਨਹੀਂ ਹੋਈ ਹੈ।
ਦੂਜੇ ਪਾਸੇ ਜੇਨ ਸਟ੍ਰੀਟ ਵੱਲੋਂ ਪੇਸ਼ ਸੀਨੀਅਰ ਵਕੀਲ ਦਾਰੀਅਸ ਖੰਬਾਟਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਅਤੇ ਸੇਬੀ ਦੀ ਇੰਟਰਗ੍ਰੇਟਿਡ ਸਰਵੇਲਾਂਸ ਡਿਪਾਰਟਮੈਂਟ ਦੀ ਜਾਂਚ ’ਚ ਕਿਸੇ ਤਰ੍ਹਾਂ ਦੀ ਹੇਰਾ-ਫੇਰੀ ਸਾਹਮਣੇ ਨਹੀਂ ਆਈ ਸੀ।
ਇਹ ਵੀ ਪੜ੍ਹੋ : 14 ਸਾਲਾਂ ਦੇ ਉੱਚ ਪੱਧਰ 'ਤੇ ਪਹੁੰਚੀ ਚਾਂਦੀ, ਜਾਣੋ ਕਿੰਨੀ ਦੂਰ ਜਾ ਸਕਦੀ ਹੈ ਕੀਮਤ
ਉਨ੍ਹਾਂ ਨੇ ਸਵਾਲ ਚੁੱਕਿਆ ਕਿ ਜਦੋਂ ਐੱਨ. ਐੱਸ. ਈ. ਦੀ 16 ਮਹੀਨਿਆਂ ਦੀ ਜਾਂਚ ਅਤੇ ਸੇਬੀ ਦੀ 25 ਮਹੀਨਿਆਂ ਦੀ ਜਾਂਚ ਇਕ-ਦੂਜੇ ਨਾਲ ਓਵਰਲੈਪ ਕਰ ਰਹੀ ਹੈ, ਤਾਂ ਸਿੱਟੇ ਵੱਖ-ਵੱਖ ਕਿਵੇਂ ਹੋ ਸਕਦੇ ਹਨ।
ਖੰਬਾਟਾ ਨੇ ਸੇਬੀ ਤੋਂ ਉਸ ਸ਼ਿਕਾਇਤ ਦੀ ਜਾਣਕਾਰੀ ਦੇਣ ਦੀ ਵੀ ਮੰਗ ਕੀਤੀ, ਜੋ ਕਥਿਤ ਤੌਰ ’ਤੇ ਇਕ ਯੂ. ਏ. ਈ.-ਆਧਾਰਿਤ ਹੇਜ ਫੰਡ ਮੈਨੇਜਰ ਨੇ ਕੀਤੀ ਸੀ ਅਤੇ ਜਿਸ ਤੋਂ ਬਾਅਦ ਨਵੀਂ ਜਾਂਚ ਸ਼ੁਰੂ ਕੀਤੀ ਗਈ। ਇਸ ਤੋਂ ਇਲਾਵਾ ਉਨ੍ਹਾਂ ਨੇ ‘ਟ੍ਰੇਡ ਲਾਗਸ’ ਸਾਂਝਾ ਕਰਨ ਦੀ ਮੰਗ ਕੀਤੀ, ਜਿਨ੍ਹਾਂ ’ਚੋਂ ਕੁਝ ਨੂੰ ਸੇਬੀ ਨੇ ਮਾਸਕ ਕੀਤਾ ਹੋਇਆ ਸੀ। ਇਸ ’ਤੇ ਸੇਬੀ ਨੇ ਕਿਹਾ ਕਿ ਸਿਰਫ ਤੀਜੇੇ ਪੱਖ ਦੇ ਨਾਂ ਲੁਕਾਏ ਗਏ ਸਨ ਕਿਉਂਕਿ ਉਹ ਆਦੇਸ਼ ਨਾਲ ਸਬੰਧਤ ਨਹੀਂ ਹਨ।
ਇਹ ਵੀ ਪੜ੍ਹੋ : Gold-Silver ਦੀਆਂ ਕੀਮਤਾਂ ਨੇ ਰਚਿਆ ਇਤਿਹਾਸ, ਅੰਕੜਾ ਪਹਿਲੀ ਵਾਰ ਹੋਇਆ ਹੱਦੋਂ ਪਾਰ
ਕੀ ਹੈ ਮਾਮਲਾ?
ਸੇਬੀ ਨੇ ਆਪਣੇ 3 ਜੁਲਾਈ ਦੇ ਆਦੇਸ਼ ’ਚ ਦੋਸ਼ ਲਾਇਆ ਸੀ ਕਿ ਜੇਨ ਸਟ੍ਰੀਟ ਨੇ ‘ਟੂ-ਲੈਗਡ ਸਟ੍ਰੈਟੇਜੀ’ ਅਪਣਾ ਕੇ ਨਿਫਟੀ ਬੈਂਕ ਇੰਡੈਕਸ ’ਚ ਹੇਰ-ਫੇਰ ਕੀਤਾ। ਇਸ ਤਹਿਤ ਕੰਪਨੀ ਨੇ ਬੈਂਕ ਨਿਫਟੀ ਸ਼ੇਅਰ ਅਤੇ ਫਿਊਚਰਜ਼ ਦੀ ਭਾਰੀ ਖਰੀਦਦਾਰੀ ਕੀਤੀ ਅਤੇ ਬਾਅਦ ’ਚ ਸ਼ਾਰਟ ਇੰਡੈਕਸ ਆਪਸ਼ਨਜ਼ ਰੱਖਦੇ ਹੋਏ ਪੁਜ਼ੀਸ਼ਨ ਅਨਵਾਈਂਡ ਕੀਤੀ।
ਸੇਬੀ ਨੇ ਜੇਨ ਸਟ੍ਰੀਟ ਨੂੰ 4,844 ਕਰੋੜ ਰੁਪਏ ਵਾਪਸ ਕਰਨ ਨੂੰ ਕਿਹਾ ਸੀ, ਜੋ ਕਥਿਤ ਤੌਰ ’ਤੇ ਹੇਰ-ਫੇਰ ਨਾਲ ਕਮਾਏ ਗਏ ਸਨ। ਕੰਪਨੀ ਨੇ ਇਹ ਰਾਸ਼ੀ ਜਮ੍ਹਾ ਕਰ ਦਿੱਤੀ, ਜਿਸ ਤੋਂ ਬਾਅਦ ਟ੍ਰੇਡਿੰਗ ’ਤੇ ਲੱਗਾ ਬੈਨ ਹਟਾ ਲਿਆ ਗਿਆ। ਹਾਲਾਂਕਿ, ਜੇਨ ਸਟ੍ਰੀਟ ਦਾ ਕਹਿਣਾ ਹੈ ਕਿ ਉਸ ਦੀ ਟ੍ਰੇਡਿੰਗ ਸਿਰਫ ਰੁਟੀਨ ਇੰਡੈਕਸ ਆਰਬਿਟ੍ਰਾਜ ਸਟ੍ਰੈਟੇਜੀ ਹੈ, ਜੋ ਬਾਜ਼ਾਰ ’ਚ ਪ੍ਰਾਈਜ਼ ਐਫੀਸ਼ੀਐਂਸੀ ਲਿਆਉਣ ਲਈ ਕੀਤੀ ਜਾਂਦੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਵੇਂ GST rates ਲਾਗੂ ਕਰਨ ਲਈ ਸਰਕਾਰ ਨੇ ਜਾਰੀ ਕੀਤੇ ਨਿਯਮ; ਆਖਰੀ ਤਾਰੀਖ਼ 22 ਸਤੰਬਰ ਤੋਂ ਵਧਾ ਕੇ ਕੀਤੀ...
NEXT STORY