ਮੁੰਬਈ (ਭਾਸ਼ਾ)-ਏਅਰ ਇੰਡੀਆ ਦੇ ਮੁਖੀ ਪ੍ਰਦੀਪ ਸਿੰਘ ਖਰੋਲਾ ਨੇ ਕਰਮਚਾਰੀਆਂ ਨੂੰ ਭੇਜੇ ਸੰਦੇਸ਼ 'ਚ ਕਿਹਾ ਹੈ ਕਿ ਏਅਰਲਾਈਨ ਦੀ ਮੁੜ-ਸੁਰਜੀਤੀ ਲਈ ਪੇਸ਼ੇਵਰ ਅਤੇ ਉਤਪਾਦਕ ਕਾਰਜ ਸੱਭਿਆਚਾਰ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਖਤਮ ਨਹੀਂ ਹੋਣਾ ਚਾਹੁੰਦੇ ਹਾਂ ਤਾਂ ਸਾਨੂੰ ਆਪਣਾ ਕੰਮ ਕਰਨਾ ਹੀ ਪਵੇਗਾ। ਖਰੋਲਾ ਨੇ ਇਸ ਮਹੀਨੇ ਏਅਰ ਇੰਡੀਆ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਦਾ ਅਹੁਦਾ ਸੰਭਾਲਿਆ ਹੈ। ਉਨ੍ਹਾਂ ਕਿਹਾ ਕਿ ਏਅਰਲਾਈਨ ਨੂੰ ਸੰਕਟ 'ਚੋਂ ਕੱਢਣ ਦੀ ਜ਼ਿੰਮੇਵਾਰੀ ਸਾਰਿਆਂ 'ਤੇ ਹੈ।
ਜ਼ਿਕਰਯੋਗ ਹੈ ਕਿ ਸਰਕਾਰ ਏਅਰ ਇੰਡੀਆ ਦੇ ਵਿਨਿਵੇਸ਼ ਦੀ ਤਿਆਰੀ ਕਰ ਰਹੀ ਹੈ। ਕਰਮਚਾਰੀਆਂ ਨੂੰ ਨਵੇਂ ਸਾਲ ਦੇ ਸੰਦੇਸ਼ 'ਚ ਖਰੋਲਾ ਨੇ ਕਿਹਾ, ''ਸਾਨੂੰ ਪੇਸ਼ੇਵਰ ਅਤੇ ਉਤਪਾਦਕ ਕਾਰਜ ਸੱਭਿਆਚਾਰ ਨੂੰ ਅਪਣਾਉਣਾ ਹੋਵੇਗਾ। ਏਅਰਲਾਈਨ ਨੂੰ ਸੰਕਟ 'ਚੋਂ ਕੱਢਣ ਲਈ ਇਹ ਜ਼ਰੂਰੀ ਹੈ। ਤੁਹਾਡੀ ਸਖਤ ਮਿਹਨਤ ਨਾਲ ਹਾਲ ਦੇ ਸਮੇਂ 'ਚ ਕੁਝ ਸੰਚਾਲਨ ਮਾਪਦੰਡਾਂ 'ਤੇ ਏਅਰ ਇੰਡੀਆ ਦੀ ਹਾਲਤ ਸੁਧਰੀ ਹੈ ਪਰ ਅਜੇ ਸਾਨੂੰ ਲੰਮਾ ਪੈਂਡਾ ਤੈਅ ਕਰਨਾ ਹੈ।'' ਸਰਕਾਰ ਫਿਲਹਾਲ ਘਾਟੇ 'ਚ ਚੱਲ ਰਹੀ ਏਅਰਲਾਈਨ ਦੇ ਵਿਨਿਵੇਸ਼ ਦੇ ਤੌਰ-ਤਰੀਕਿਆਂ 'ਤੇ ਕੰਮ ਕਰ ਰਹੀ ਹੈ। ਖਰੋਲਾ ਨੇ ਕਰਮਚਾਰੀਆਂ ਨੂੰ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਆਪਣੀਆਂ ਪੂਰੀਆਂ ਕੋਸ਼ਿਸ਼ਾਂ ਕਰਨੀਆਂ ਹੋਣਗੇ ਅਤੇ ਸਾਰੀਆਂ ਰੁਕਾਵਟਾਂ ਨੂੰ ਦੂਰ ਕਰਨਾ ਹੋਵੇਗਾ, ਜਿਸ ਦੇ ਨਾਲ ਏਅਰਲਾਈਨ ਨੂੰ ਫਿਰ ਉਸ ਦੀ ਸਮਰੱਥਾ ਦੇ ਪੱਧਰ 'ਤੇ ਲਿਆਂਦਾ ਜਾ ਸਕੇ। ਖਰੋਲਾ ਨੇ ਕਿਹਾ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਕਹਾਂਗਾ ਕਿ ਏਅਰ ਇੰਡੀਆ ਦਾ ਮਾਣ ਅਤੇ ਸਨਮਾਨ ਵਾਪਸ ਲਿਆਉਣ ਲਈ ਤੁਹਾਨੂੰ ਲਗਾਤਾਰ ਇਸ ਕੋਸ਼ਿਸ਼ ਨੂੰ ਅੱਗੇ ਵਧਾਉਣਾ ਹੋਵੇਗਾ।
2017 ਰੀਅਲ ਅਸਟੇਟ ਖੇਤਰ 'ਚ ਹੋਏ ਸੁਧਾਰ, 2018 ਰਹੇਗਾ ਬਿਹਤਰ
NEXT STORY