ਨਵੀਂ ਦਿੱਲੀ (ਭਾਸ਼ਾ) - ਟਾਟਾ ਦੀ ਮਾਲਕੀ ਵਾਲੀ ਏਅਰ ਇੰਡੀਆ ਨੇ ਤਿਉਹਾਰੀ ਸੀਜ਼ਨ ਦੀ ਸ਼ੁਰੂਆਤ ’ਚ ਘਰੇਲੂ ਉਡਾਣਾਂ ’ਚ ਯਾਤਰੀਆਂ ਦੇ ਖਾਣ-ਪੀਣ ਲਈ ਨਵਾਂ ‘ਮੈਨਿਊ’ ਪੇਸ਼ ਕੀਤਾ ਹੈ। ਇਸ ਸਾਲ ਜਨਵਰੀ ’ਚ ਟਾਟਾ ਵੱਲੋਂ ਐਕਵਾਇਰ ਕਰਨ ਤੋਂ ਬਾਅਦ ਘਾਟੇ ’ਚ ਚੱਲ ਰਹੀ ਏਅਰਲਾਈਨ ਸੇਵਾਵਾਂ ’ਚ ਸੁਧਾਰ, ਬੇੜੇ ਦਾ ਵਿਸਤਾਰ ਅਤੇ ਤੇਜ਼ੀ ਨਾਲ ਵਧਦੇ ਘਰੇਲੂ ਹਵਾਬਾਜ਼ੀ ਖੇਤਰ ’ਚ ਆਪਣੀ ਪੂਰਨ ਬਾਜ਼ਾਰ ਹਿੱਸੇਦਾਰੀ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਇਹ ਵੀ ਪੜ੍ਹੋ : ਪਾਕਿਸਤਾਨ 'ਚ ਸਰਕਾਰ ਖ਼ਿਲਾਫ ਸੜਕਾਂ 'ਤੇ ਉਤਰੇ ਹਜ਼ਾਰਾਂ ਕਿਸਾਨ, ਦੇਸ਼ ਵਿਆਪੀ ਬੰਦ ਦੀ ਦਿੱਤੀ ਧਮਕੀ
ਏਅਰ ਇੰਡੀਆ ਨੇ ਇਕ ਨੋਟੀਫਿਕੇਸ਼ਨ ’ਚ ਕਿਹਾ ਕਿ ਨਵੇਂ ਮੈਨਿਊ ’ਚ ਮੁੱਖ ਭੋਜਨ ਤੋਂ ਪਹਿਲਾਂ ਖਾਦੇ ਜਾਣ ਵਾਲੇ ‘ਐਪੇਟਾਈਜ਼ਰ’ ਅਤੇ ਮਿੱਠੇ ’ਚ ਖਾਧਾ ਜਾਣ ਵਾਲਾ ਭੋਜਨ ਸ਼ਾਮਲ ਹੈ ਜੋ ਭਾਰਤ ਦੀਆਂ ਵੱਖ-ਵੱਖ ਸਥਾਨਕ ਖਾਣ-ਪੀਣ ਦੀਆਂ ਵਸਤੂਆਂ ਦਾ ਸੁਮੇਲ ਹੋਵੇਗਾ। ਹਵਾਬਾਜ਼ੀ ਕੰਪਨੀ ਅਨੁਸਾਰ ਯਾਤਰੀਆਂ ਲਈ ਇਹ ਮੈਨਿਊ 1 ਅਕਤੂਬਰ ਤੋਂ ਪੇਸ਼ ਕੀਤਾ ਹੈ। ਏਅਰ ਇੰਡੀਆ ਨੇ ਕਿਹਾ ਹੈ ਕਿ ਨਵੇਂ ਮੈਨਿਊ ’ਚ ਇਸ ਤਰ੍ਹਾਂ ਦੇ ਬਦਲ ਹਨ, ਜਿਸ ’ਚ ਯਾਤਰੀਆਂ ਲਈ ਸੁਆਦ ਦੇ ਨਾਲ ਸਿਹਤ ਦਾ ਵੀ ਧਿਆਨ ਰੱਖਿਆ ਗਿਆ ਹੈ।
ਇਕਾਨਮੀ ਕਲਾਸ ਦੇ ਪਕਵਾਨ
ਇਕਾਨਮੀ ਕਲਾਸ ਦੇ ਯਾਤਰੀਆਂ ਨੂੰ ਨਾਸ਼ਤੇ ਲਈ ਪਨੀਰ ਮਸ਼ਰੂਮ ਆਮਲੇਟ, ਜੀਰਾ ਆਲੂ ਸ਼ਾਕਾਹਾਰੀ, ਲਸਣ ਛੋਹਿਆ ਪਾਲਕ ਅਤੇ ਮੱਕੀ, ਇਸ ਤੋਂ ਬਾਅਦ ਦੁਪਹਿਰ ਦੇ ਖਾਣੇ ਲਈ ਵੈਜੀਟੇਬਲ ਬਿਰਯਾਨੀ, ਮਾਲਾਬਾਰ ਚਿਕਨ ਕਰੀ ਅਤੇ ਮਿਕਸ ਵੈਜੀਟੇਬਲ ਪੋਰਿਆਲ ਪਰੋਸਿਆ ਜਾਵੇਗਾ। ਯਾਤਰੀਆਂ ਨੂੰ ਵੈਜੀਟੇਬਲ ਫਰਾਈਡ ਨੂਡਲਜ਼, ਚਿਲੀ ਚਿਕਨ ਅਤੇ ਬਲੂਬੇਰੀ ਵਨੀਲਾ ਪੇਸਟਰੀ, ਹਾਈ-ਟੀ ਲਈ ਕੌਫੀ ਟਰਫਲ ਦੇ ਵਿਕਲਪ ਮਿਲਣਗੇ।
ਇਹ ਵੀ ਪੜ੍ਹੋ : ਤੁਰਕੀ ’ਚ ਮਹਿੰਗਾਈ 24 ਸਾਲਾਂ ਦੇ ਚੋਟੀ ਦੇ ਪੱਧਰ ’ਤੇ ਪਹੁੰਚੀ
ਬਿਜ਼ਨਸ ਕਲਾਸ ਵਿੱਚ ਪਕਵਾਨ
ਅਗਲੀ ਵਾਰ ਜਦੋਂ ਤੁਸੀਂ ਏਅਰ ਇੰਡੀਆ ਦੀ ਫਲਾਈਟ ਵਿੱਚ ਬਿਜ਼ਨਸ ਕਲਾਸ ਵਿੱਚ ਸਫ਼ਰ ਕਰੋਗੇ, ਤਾਂ ਤੁਸੀਂ ਬਟਰੀ ਅਤੇ ਫਲੈਕੀ ਕ੍ਰੋਇਸੈਂਟ, ਸ਼ੂਗਰ-ਮੁਕਤ ਡਾਰਕ ਚਾਕਲੇਟ ਓਟਮੀਲ ਮਫ਼ਿਨ, ਪਨੀਰ ਅਤੇ ਟਰਫਲ ਆਇਲ ਸਕ੍ਰੈਂਬਲਡ ਐੱਗ ਵਿਦ ਚਿਪਸ, ਮਸਟਰਡ ਕਰੀਮ ਕੋਟੇਡ ਚਿਕਨ, ਇੰਡੀਅਨ ਪਕਵਾਨਾਂ ਜਿਵੇਂ ਆਲੂ ਪਰੌਂਠਾ, ਮੇਡੁਵਾਡਾ ਅਤੇ ਪੋਡੀਡਲੀ ਸਮੇਤ ਕਈ ਪਕਵਾਨਾਂ ਦਾ ਆਨੰਦ ਮਾਣੋਗੇ। ਪੋਡੀਡਲੀ ਨੂੰ ਨਾਸ਼ਤੇ ਵਿੱਚ ਸੌਸੇਜ ਆਦਿ ਦੇ ਨਾਲ ਪਰੋਸਿਆ ਜਾਵੇਗਾ। ਇਸ ਤੋਂ ਬਾਅਦ ਦੁਪਹਿਰ ਦੇ ਖਾਣੇ ਲਈ ਫਿਸ਼ ਕਰੀ, ਚਿਕਨ ਚੇਟੀਨਾਡ, ਆਲੂ ਪੋਦੀਮਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਏਅਰਲਾਈਨ ਹਾਈ-ਟੀ ਲਈ ਮੁੰਬਈ ਬਟਾਟਾਵੜਾ, ਗ੍ਰਿਲਡ ਸਲਾਈਸਡ ਪੋਟੈਟੋ ਚਿਕਨ ਸੈਂਡਵਿਚ ਅਤੇ ਚਿਕਨ 65 ਵੀ ਪ੍ਰਦਾਨ ਕਰੇਗੀ।
ਅਨੁਭਵੀ ਸ਼ੈੱਫ ਦੁਆਰਾ ਚੁਣਿਆ ਗਿਆ ਹੈ ਮੈਨਿਊ
ਏਅਰਲਾਈਨ (ਏ.ਆਈ.ਆਰ. ਇੰਡੀਆ) ਨੇ ਕਿਹਾ ਕਿ ਮੈਨਿਊ ਦੀ ਚੋਣ ਅਨੁਭਵੀ ਸ਼ੈੱਫਾਂ ਦੁਆਰਾ ਪੂਰੀ ਸਾਵਧਾਨੀ ਨਾਲ ਕੀਤੀ ਗਈ ਹੈ।ਨਵੇਂ ਮੈਨਿਊ ਵਿਕਲਪਾਂ ਨੂੰ ਇਹ ਸੁਨਿਸ਼ਚਿਤ ਕਰਨ ਲਈ ਤਿਆਰ ਕੀਤਾ ਗਿਆ ਹੈ ਕਿ ਯਾਤਰੀ ਸੁਆਦ ਦੇ ਨਾਲ-ਨਾਲ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਸੁਆਦੀ ਭੋਜਨ ਦਾ ਆਨੰਦ ਲੈਣ। ਏਅਰਲਾਈਨ ਨੇ ਕਿਹਾ ਕਿ ਅਸੀਂ ਜਲਦੀ ਹੀ ਅੰਤਰਰਾਸ਼ਟਰੀ ਉਡਾਣਾਂ ਦੇ ਮੈਨਿਊ ਨੂੰ ਵੀ ਬਦਲਾਂਗੇ।
ਇਹ ਵੀ ਪੜ੍ਹੋ : ਗ੍ਰਾਮੀਣ ਬੈਂਕਾਂ ਨੂੰ ਸ਼ੇਅਰ ਮਾਰਕੀਟ ’ਚ ਸੂਚੀਬੱਧ ਹੋਣ ਦਾ ਮੌਕਾ ਮਿਲੇਗਾ, ਸਰਕਾਰ ਨੇ ਜਾਰੀ ਕੀਤੇ ਦਿਸ਼ਾ-ਨਿਰਦੇਸ਼
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
IRCTC ਨੇ ਜਾਰੀ ਕੀਤਾ WhatsApp ਚੈਟਬੋਟ ਨੰਬਰ , PNR ਲਾਈਵ ਟ੍ਰੇਨ ਵੇਰਵੇ ਹੋਣਗੇ ਉਪਲਬਧ
NEXT STORY