ਨਵੀਂ ਦਿੱਲੀ : ਟਾਟਾ ਗਰੁੱਪ ਦੀ ਕੰਪਨੀ ਏਅਰ ਇੰਡੀਆ ਨੇ ਮਹਾਂਨਗਰ ਬੈਂਗਲੁਰੂ ਤੋਂ ਅਮਰੀਕਾ ਦੇ ਸ਼ਹਿਰ ਸਾਨ ਫਰਾਂਸਿਸਕੋ ਲਈ ਸਿੱਧੀ ਉਡਾਣ ਸੇਵਾ ਸ਼ੁਰੂ ਕੀਤੀ ਹੈ। ਕੰਪਨੀ ਨੇ ਸ਼ੁੱਕਰਵਾਰ ਨੂੰ ਬੈਂਗਲੁਰੂ ਤੋਂ ਸੈਨ ਫਰਾਂਸਿਸਕੋ ਰੂਟ ਲਈ ਸੇਵਾ ਮੁੜ ਸ਼ੁਰੂ ਕੀਤੀ ਹੈ। ਇਸ ਦੇ ਨਾਲ ਏਅਰਲਾਈਨ ਦੀਆਂ ਵੱਖ-ਵੱਖ ਭਾਰਤੀ ਅਤੇ ਅਮਰੀਕਾ ਦੇ ਸ਼ਹਿਰਾਂ ਵਿਚਕਾਰ ਹਰ ਹਫ਼ਤੇ 37 ਸਿੱਧੀਆਂ ਉਡਾਣਾਂ ਹਨ। ਟਾਟਾ ਸਮੂਹ ਨੇ ਇਸ ਸਾਲ ਜਨਵਰੀ 'ਚ ਏਅਰ ਇੰਡੀਆ ਨੂੰ ਐਕੁਆਇਰ ਕੀਤਾ ਸੀ। ਉਦੋਂ ਤੋਂ ਇਹ ਲਗਾਤਾਰ ਆਪਣੇ ਨੈੱਟਵਰਕ ਅਤੇ ਫਲੀਟ ਦਾ ਵਿਸਤਾਰ ਕਰ ਰਿਹਾ ਹੈ।
ਇਹ ਵੀ ਪੜ੍ਹੋ : ਪਹਿਲੇ ਦਿਨ ਡਿਜੀਟਲ ਰੁਪਏ 'ਚ ਹੋਇਆ ਇੰਨੇ ਕਰੋੜ ਦਾ ਲੈਣ-ਦੇਣ, ਅਜੇ ਸਿਰਫ 4 ਬੈਂਕਾਂ ਕੋਲ ਹੈ ਇਹ ਕਰੰਸੀ
ਫਲਾਈਟ ਹਫ਼ਤੇ ਵਿੱਚ ਤਿੰਨ ਦਿਨ ਉਪਲਬਧ ਹੋਵੇਗੀ
ਏਅਰਲਾਈਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਹ ਬੈਂਗਲੁਰੂ ਤੋਂ ਸੈਨ ਫਰਾਂਸਿਸਕੋ ਲਈ ਸਿੱਧੀਆਂ ਉਡਾਣਾਂ ਮੁੜ ਸ਼ੁਰੂ ਕਰ ਰਹੀ ਹੈ। ਇਹ ਉਡਾਣ ਹਫ਼ਤੇ ਵਿੱਚ ਤਿੰਨ ਦਿਨ ਸ਼ੁੱਕਰਵਾਰ, ਐਤਵਾਰ ਅਤੇ ਬੁੱਧਵਾਰ ਨੂੰ ਚੱਲੇਗੀ। ਏਅਰਲਾਈਨ ਨੇ ਇਸ ਉਡਾਣ ਸੇਵਾ ਲਈ ਬੋਇੰਗ 777-200 ਐਲਆਰ ਜਹਾਜ਼ ਦੀ ਵਰਤੋਂ ਕਰਨ ਦਾ ਫੈਸਲਾ ਕੀਤਾ ਹੈ। ਇਹ ਉਡਾਣ ਸ਼ੁੱਕਰਵਾਰ ਤੋਂ ਸ਼ੁਰੂ ਹੋ ਗਈ ਹੈ। ਏਅਰ ਇੰਡੀਆ ਨੇ ਪਹਿਲਾਂ 20 ਮਾਰਚ, 2022 ਨੂੰ ਬੈਂਗਲੁਰੂ-ਸਾਨ ਫਰਾਂਸਿਸਕੋ ਉਡਾਣ ਚਲਾਈ ਸੀ।
ਇਹ ਵੀ ਪੜ੍ਹੋ : ਚੀਨੀ ਸਰਕਾਰ ਦੀਆਂ ਨਜ਼ਰਾਂ ਤੋਂ ਬਚ ਕੇ ਜਾਣੋ ਕਿਥੇ ਰਹਿ ਰਹੇ ਹਨ ਅਲੀਬਾਬਾ ਦੇ ਜੈਕ ਮਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਲਗਾਤਾਰ ਤੀਜੇ ਹਫਤੇ ਵਧਿਆ ਵਿਦੇਸ਼ੀ ਮੁਦਰਾ ਭੰਡਾਰ, 550 ਅਰਬ ਡਾਲਰ ਨੂੰ ਕੀਤਾ ਪਾਰ
NEXT STORY