ਮੁੰਬਈ— ਕਰਜ਼ੇ ਦੇ ਬੋਝ 'ਚ ਦੱਬਿਆ ਜਨਤਕ ਵਿਮਾਨ ਕੰਪਨੀ ਏਅਰ ਇੰਡੀਆ ਆਪਣੀ ਤਤਕਾਲੀਨ ਕਾਰਜਸ਼ੀਲ ਪੂੰਜੀ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ 1,500 ਕਰੋੜ ਰੁਪਏ ਕਰਜ਼ ਜੁਟਾਉਣ 'ਤੇ ਵਿਚਾਰ ਕਰ ਰਹੀ ਹੈ। ਸਤੰਬਰ ਦੇ ਬਾਅਦ ਇਹ ਤੀਸਰੀ ਵਾਰ ਹੈ ਜਦੋਂ ਏਅਰ ਇੰਡੀਆ ਵੱਡਾ ਲੋਨ ਜੁਟਾਉਣਾ ਚਾਹੁੰਦੀ ਹੈ। ਸਤੰਬਰ 'ਚ ਕੰਪਨੀ ਨੇ 3, 250 ਕਰੋੜ ਰੁਪਏ ਜਦਕਿ ਅਕਤੂਬਰ 'ਚ 1, 500 ਕਰੋੜ ਰੁਪਏ ਜੁਟਾਏ ਸਨ।
ਬੋਲੀ ਦਸਤਾਵੇਜਾਂ ਦੇ ਅਨੁਸਾਰ ਪ੍ਰਸਤਾਵਿਤ ਲੋਨ ਦੇ ਲਈ ਕੰਪਨੀ ਨੂੰ ਸਰਕਾਰੀ ਗਰੰਟੀ ਪਹਿਲਾਂ ਹੀ ਮਿਲ ਚੁੱਕੀ ਹੈ। ਇਸਦੇ ਅਨੁਸਾਰ ਆਪਣੀ ਪੂੰਜੀ ਜ਼ਰੂਰਤਾਂ ਲਈ ਏਅਰ ਇੰਡੀਆ 1,500 ਕਰੋੜ ਰੁਪਏ ਤੱਕ ਸਰਕਾਰੀ ਗਰੰਟੀਸ਼ੁਦਾ ਲੋਨ ਜੁਟਾਉਣਾ ਚਾਹੁੰਦੀ ਹੈ।
ਸਰਕਾਰ ਨੂੰ ਨਹੀਂ ਦਿੱਤੀ ਇਹ ਜਾਣਕਾਰੀ, ਤਾਂ ਬੈਂਕ 'ਚ ਜਮ੍ਹਾ ਪੈਸੇ ਹੋ ਜਾਣਗੇ ਬੇਨਾਮੀ
NEXT STORY