ਨਵੀਂ ਦਿੱਲੀ—ਏਅਰ ਇੰਡੀਆ ਦੇ ਰੈਗੂਲਰ ਗਾਹਕਾਂ ਲਈ ਇਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਏਅਰ ਇੰਡੀਆ ਨੇ ਆਪਣੇ ਯਾਤਰੀਆਂ ਦੇ ਸੁਆਦ ਦਾ ਖਾਸ ਧਿਆਨ ਰੱਖਦੇ ਹੋਏ ਮੈਨਿਊ 'ਚ ਕੁਝ ਨਵੀਂਆਂ ਚੀਜ਼ਾਂ ਜੋੜੀਆਂ ਹਨ। ਨਵੇਂ ਬਦਲਾਅ ਦੇ ਬਾਅਦ ਹੁਣ ਹਵਾਈ ਯਾਤਰੀਆਂ ਨੂੰ ਸਿਰਫ ਰੈੱਡੀ-ਟੂ-ਮੇਕ ਵਾਲੇ ਖਾਣੇ ਦੇ ਮੈਨਿਊ 'ਚ ਸਿਰਫ ਬੋਰਿੰਗ ਖਾਣੇ ਨਾਲ ਕੰਮ ਨਹੀਂ ਚਲਾਉਣਾ ਪਵੇਗਾ। ਹੁਣ ਉਨ੍ਹਾਂ ਨੂੰ ਕੁਝ ਚਟਪਟਾ ਅਤੇ ਸੁਆਦ ਖਾਣੇ ਦਾ ਮਜ਼ਾ ਵੀ ਉਠਾਉਣ ਨੂੰ ਮਿਲੇਗਾ। ਜਾਣਕਾਰੀ ਮੁਤਾਬਕ ਏਅਰ ਇੰਡੀਆ ਦੀ ਫਲਾਈਟ 'ਚ ਯਾਤਰੀਆਂ ਨੂੰ ਹੁਣ ਪੰਜਾਬੀ ਖਾਣੇ ਦੇ ਸੁਆਦ ਦਾ ਮਜ਼ਾ ਲੈਣ ਨੂੰ ਮਿਲੇਗਾ।
ਏਅਰਲਾਈਨ ਦੇ ਇਕ ਬੁਲਾਰੇ ਨੇ ਵੀਰਵਾਰ ਨੂੰ ਦੱਸਿਆ ਕਿ ਇਕੋਨਮੀ ਸ਼੍ਰੇਣੀ ਦੇ ਮੈਨਿਊ 'ਚ ਬੇਕਰੀ ਕੁਲਚੇ ਅਤੇ ਛੋਲੇ, ਗ੍ਰਿਲਡ ਆਲੂ, ਪਨੀਰ ਟਿੱਕਾ, ਚਿਕਨ ਸਾਸੇਜ਼ ਅਤੇ ਮਸਾਲਾ ਆਮਲੇਟ ਦੇ ਨਾਲ ਅਖਰੋਟ ਅਤੇ ਖਜੂਰ ਹੋਵੇਗੀ। ਬਿਜ਼ਨੈੱਸ ਸ਼੍ਰੇਣੀ ਦੇ ਮੈਨਿਊ 'ਚ ਇਸ ਦੇ ਇਲਾਵਾ ਆਂਡੇ ਦੀ ਭੁਰਜੀ, ਪਨੀਰ ਭੁਰਜੀ, ਆਲੂ ਪਰਾਠਾ ਅਤੇ ਵੈੱਜ ਕਟਲੇਟ ਵੀ ਉਪਲੱਬਧ ਹੋਵੇਗਾ।
ਉੱਧਰ ਦੂਜੇ ਪਾਸੇ ਬਿਜ਼ਨੈੱਸ ਕਲਾਸ ਦੇ ਮੁਸਾਫਿਰਾਂ ਦੇ ਲਈ ਇਕੋਨਮੀ ਕਲਾਸ ਮੈਨਿਊ ਦੇ ਨਾਲ-ਨਾਲ ਸਕ੍ਰੈਮਬਲ ਐੱਗ ਆਲੂ ਪਰਾਠਾ, ਪਨੀਰ ਭੁਰਜੀ, ਵੈੱਜ ਕਟਲੇਟ ਦੇ ਵਿਕਲਪ ਵੀ ਉਪਲੱਬਧ ਹੋਣਗੇ। ਫਿਲਹਾਲ ਇਸ ਤੋਂ ਪਹਿਲਾਂ ਏਅਰ ਇੰਡੀਆ ਦੀ ਫਲਾਈਟਸ 'ਚ ਖਾਣੇ ਦੇ ਨਾਂ 'ਤੇ ਬਸ ਦਹੀ, ਛੋਲੇ, ਚੌਲ, ਪਰਾਠਾ, ਕਟੇ ਹੋਏ ਫਲ ਅਤੇ ਆਚਾਰ ਵਰਗੀਆਂ ਚੀਜ਼ਾਂ ਅਤੇ ਪੀਣੇ ਲਈ ਲੱਸੀ ਅਤੇ ਆਮ ਪੰਨਾ (ਅੰਬ) ਵਰਗੀਆਂ ਡ੍ਰਿੰਕਸ ਮਿਲਦੀਆਂ ਸਨ।
ਹਾਲਾਂਕਿ ਇਹ ਸੁਵਿਧਾ ਏਅਰ ਇੰਡੀਆ ਦੇ ਕੁਝ ਹੀ ਰੂਟਸ 'ਤੇ ਯਾਤਰੀਆਂ ਨੂੰ ਲਾਭ ਦੇ ਪਾਵੇਗੀ। ਫਿਲਹਾਲ ਏਅਰ ਇੰਡੀਆ ਨੇ ਮੁੰਬਈ-ਅੰਮ੍ਰਿਤਸਰ-ਲੰਡਨ ਫਲਾਈਟ 'ਚ ਹੀ ਇਹ ਸੁਵਿਧਾ ਮੁਹੱਈਆ ਕਰਵਾਈ ਹੈ। ਜੇਕਰ ਇਹ ਯਾਤਰੀਆਂ ਨੂੰ ਪਸੰਦ ਆਈ ਤਾਂ ਹੋਰ ਰੂਟਸ 'ਤੇ ਵੀ ਇਸ ਨੂੰ ਛੇਤੀ ਹੀ ਲਾਗੂ ਕੀਤਾ ਜਾ ਸਕਦਾ ਹੈ।
ਰੁਪਿਆ 24 ਪੈਸੇ ਮਜ਼ਬੂਤ ਹੋ ਕੇ 70.83 ਦੇ ਪੱਧਰ 'ਤੇ ਖੁੱਲ੍ਹਿਆ
NEXT STORY