ਨਵੀਂ ਦਿੱਲੀ—ਤਿਉਹਾਰੀ ਸੀਜ਼ਨ ਦੇ ਚੱਲਦੇ ਭਾਰਤ 'ਚ ਲਗਾਤਾਰ ਛੁੱਟੀਆਂ ਸਨ, ਜਿਸ ਨੂੰ ਲੈ ਕੇ ਰੇਲਵੇ ਅਤੇ ਏਅਰਲਾਇੰਸ ਕੰਪਨੀਆਂ ਨੇ ਕਈ ਕਿਫਾਇਤੀ ਆਫਰ ਪੇਸ਼ ਕੀਤੇ ਸਨ। ਸਸਤੇ ਹਵਾਈ ਸਫਰ ਦੇ ਦਿਨ ਹੁਣ ਖਤਮ ਹੋਣ ਵਾਲੇ ਹਨ। ਅਜਿਹੀਆਂ ਖਬਰਾਂ ਹਨ ਕਿ ਆਉਣ ਵਾਲੇ ਦਿਨਾਂ 'ਚ ਹਵਾਈ ਸਫਰ ਮਹਿੰਗਾ ਹੋ ਸਕਦਾ ਹੈ।

ਖਸਤਾ ਆਰਥਿਕ ਹਾਲਾਤ ਤੋਂ ਜੂਝ ਰਹੀਆਂ ਏਅਰਲਾਇੰਸ ਕੰਪਨੀਆਂ ਨੂੰ ਸਰਕਾਰ ਆਰਥਿਕ ਮਦਦ ਦੇਣ ਲਈ ਤਿਆਰ ਨਹੀਂ ਹੈ ਜਿਸ ਤੋਂ ਬਾਅਦ ਏਅਰਲਾਇੰਸ ਕੰਪਨੀਆਂ 'ਤੇ ਹਵਾਈ ਕਿਰਾਇਆ ਦਾ ਦਬਾਅ ਵਧ ਜਾਵੇਗਾ।

ਸੂਤਰਾਂ ਮੁਤਾਬਾਕ ਸਰਕਾਰ ਨੇ ਏ.ਟੀ.ਐੱਫ. 'ਤੇ ਟੈਕਸ 'ਚ ਰਿਆਇਤ ਦੇਣ ਸਮੇਤ ਦੂਜੀ ਆਰਥਿਕ ਮਦਦ ਤੋਂ ਵੀ ਮਨ੍ਹਾ ਕੀਤਾ ਹੈ। ਇਸ ਤੋਂ ਇਲਾਵਾ ਏ.ਟੀ.ਐੱਫ. ਨੂੰ ਜੀ.ਐੱਸ.ਟੀ. ਦੇ ਦਾਇਰੇ 'ਚ ਲਿਆਉਣ 'ਤੇ ਵੀ ਜਦਲ ਫੈਸਲੇ ਹੋਣ ਦੀ ਉਮੀਦ ਨਹੀਂ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਗਾਹਕਾਂ ਨੂੰ ਲੁਭਾਉਣ ਦੇ ਚੱਕਰ 'ਚ ਕਿਰਾਏ 'ਚ ਭਾਰੀ ਕਟੌਤੀ ਕਾਰਨ ਏਅਰਲਾਇੰਸ ਕੰਪਨੀਆਂ ਦੀ ਹਾਲਾਤ ਖਰਾਬ ਹੋਈ ਹੈ।

ਏਅਰ ਇੰਡੀਆ ਦੇ ਆਪਰੇਸ਼ੰਸ ਡਾਇਰੈਕਟਰ 'ਤੇ ਇਸ ਕਾਰਨ ਲੱਗੀ ਤਿੰਨ ਸਾਲ ਦੀ ਪਬੰਧੀ
NEXT STORY