ਕੋਲਕਾਤਾ—ਟੈਲੀਕਾਮ ਸੈਕਟਰ 'ਚ ਭਾਵੇਂ ਹੀ ਪ੍ਰਾਈਜ਼ ਵਾਰ ਰੁੱਕਣ ਦੀ ਉਮੀਦ ਪਿਛਲੇ ਕੁਝ ਦਿਨਾਂ ਤੋਂ ਲਗਾਈ ਜਾ ਰਹੇ ਸਨ ਪਰ ਅਜੇ ਇਹ ਲੜਾਈ ਅਗਲੇ 10 ਹੋਰ ਤਿਮਾਹੀਆਂ ਤੱਕ ਵੀ ਜਾਰੀ ਰਹਿ ਸਕਦੀ ਹੈ। ਇੰਡਸਟਰੀ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਵੋਡਾਫੋਨ ਅਤੇ ਆਈਡੀਆ ਦੇ ਇਕ ਹੋਣ ਨਾਲ ਨਵੀਂ ਬਣੀ ਕੰਪਨੀ ਵੋਡਾਫੋਨ ਆਈਡੀਆ ਲਿਮਟਿਡ ਮਾਰਕਿਟ 'ਚ ਸਭ ਤੋਂ ਵੱਡੀ ਕੰਪਨੀ ਦੇ ਤੌਰ 'ਤੇ ਉਭਰੇਗੀ ਅਤੇ ਇਹ ਪ੍ਰਾਈਜ਼ ਵਾਰ ਨੂੰ ਤੇਜ਼ ਕਰ ਸਕਦੀ ਹੈ। ਇਸ ਨਾਲ ਮਾਰਕਿਟ ਦੀ ਤਸਵੀਰ 'ਚ ਜ਼ਰੂਰ ਥੋੜ੍ਹਾ ਬਦਲਾਅ ਨਜ਼ਰ ਆ ਸਕਦਾ ਹੈ ਅਤੇ ਹੁਣ ਤੱਕ ਜੋ ਲੜਾਈਰਿਲਾਇੰਸ ਜਿਓ ਅਤੇ ਏਅਰਟੈੱਲ ਦੇ ਵਿਚਕਾਰ ਸੀ ਉਹ ਕੁਝ ਨਰਮ ਹੋ ਸਕਦੀ ਹੈ।
ਮਾਹਿਰਾਂ ਮੁਤਾਬਕ ਅਗਲੇ 4 ਤੋਂ 5 ਤਿਮਾਹੀ ਤੱਕ ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਜਿਓ ਵਲੋਂ ਪ੍ਰਾਈਜ਼ ਵਾਰ ਜਾਰੀ ਰਹਿ ਸਕਦੀ ਹੈ। ਅਜਿਹੇ 'ਚ ਹੋਰ ਕੰਪਨੀਆਂ ਨੂੰ ਵੀ ਮੁਕਾਬਲੇ ਦੇ ਲਈ ਪ੍ਰਾਈਜ਼ ਵਾਰ ਜਾਰੀ ਰੱਖਣਾ ਪਏਗੀ। ਜਾਣਕਾਰਾਂ ਦਾ ਕਹਿਣਾ ਹੈ ਕਿ ਰਿਲਾਇੰਸ ਜਿਓ ਨੇ ਮਾਰਕਿਟ 'ਚ ਆਪਣੇ ਰੈਵੇਨਿਊ ਸ਼ੇਅਰ ਨੂੰ 30 ਫੀਸਦੀ ਪਹੁੰਚਾਉਣ ਤੱਕ ਪ੍ਰਾਈਜ਼ ਵਾਰ ਜਾਰੀ ਰੱਖਣ ਦਾ ਫੈਸਲਾ ਲਿਆ ਹੈ। ਫਿਲਹਾਲ ਰੈਵੇਨਿਊ 'ਚ ਜਿਓ ਦੀ ਹਿੱਸੇਦਾਰੀ 20 ਫੀਸਦੀ ਦੇ ਪੱਧਰ 'ਤੇ ਹੈ।
ਐੱਚ.ਐੱਸ.ਬੀ.ਸੀ. ਦੇ ਡਾਇਰੈਕਟਰ ਅਤੇ ਟੈਲੀਕਾਮ ਐਨਾਲਿਸਟ ਰਾਜੀਵ ਸ਼ਰਮਾ ਨੇ ਕਿਹਾ ਕਿ ਜੇਕਰ ਜਿਓ ਵਲੋਂ ਪ੍ਰਾਈਜ਼ ਵਾਰ ਅਗਲੇ 10 ਮਹੀਨੇ ਤੱਕ ਜਾਰੀ ਰੱਖੀ ਜਾਂਦੀ ਹੈ ਤਾਂ ਇਸ ਗੱਲ ਦੀ ਸੰਭਾਵਨਾ ਹੈ ਕਿ ਮਾਰਕਿਟ 'ਚ ਤਿੰਨ ਦੀ ਬਜਾਏ ਦੋ ਹੀ ਖਿਡਾਰੀ ਮੁੱਖ ਲੜਾਈ 'ਚ ਰਹਿ ਜਾਣਗੇ। ਇਸ ਤੋਂ ਇਲਾਵਾ ਕੀਮਤਾਂ ਦੀ ਇਸ ਲੜਾਈ ਦੇ ਲੰਬੇ ਸਮੇਂ ਤੱਕ ਬਣੇ ਰਹਿਣ ਦੀ ਸੰਭਾਵਨਾ ਨੂੰ ਵੀ ਰੱਦ ਨਹੀਂ ਕੀਤੀ ਜਾ ਸਕਦਾ।
ਭਾਰਤੀ ਏਅਰਟੈੱਲ ਦੇ ਸਾਬਕਾ ਸੀ.ਈ.ਓ. ਸੰਜੇ ਕਪੂਰ ਵੀ ਇਸ 'ਤੇ ਸਹਿਮਤੀ ਜਤਾਉਂਦੇ ਹੋਏ ਕਹਿੰਦੇ ਹਨ ਜੇਕਰ ਜਿਓ ਵਲੋਂ ਪ੍ਰਾਈਜ਼ ਵਾਰ ਨੂੰ ਅਗਲੇ 10 ਮਹੀਨਿਆਂ ਤੱਕ ਜਾਰੀ ਰੱਖਿਆ ਜਾਂਦਾ ਹੈ ਤਾਂ ਇਕ ਸਾਈਜ਼ ਦੇ ਤਿੰਨ ਖਿਡਾਰੀਆਂ ਦਾ ਬਣੇ ਰਹਿ ਪਾਉਣਾ ਮੁਸ਼ਕਿਲ ਹੋਵੇਗਾ। ਕਪੂਰ ਨੇ ਕਿਹਾ ਕਿ ਮੌਜੂਦਾ ਮਾਰਕਿਟ 'ਚ ਤਾਂ ਰਿਲਾਇੰਸ ਜਿਓ ਅਤੇ ਏਅਰਟੈੱਲ ਮਜ਼ਬੂਤ ਖਿਡਾਰੀ ਹਨ ਪਰ ਵੋਡਾਫੋਨ ਅਤੇ ਆਈਡੀਆ ਦੇ ਰਲੇਵੇਂ ਨਾਲ ਨਵੀਂ ਬਣੀ ਕੰਪਨੀ ਯੂਜ਼ਰਸ ਦੇ ਮਾਮਲੇ 'ਚ ਟਾਪ 'ਤੇ ਹੋਵੇਗੀ ਅਤੇ ਫਿਰ ਨਵੀਂ ਪ੍ਰਾਈਜ਼ ਵਾਰ ਛਿੜ ਸਕਦੀ ਹੈ।
ਮੌਜੂਦਾ ਵਿੱਤੀ ਸਾਲ ਦੇ ਪਹਿਲੇ 2 ਮਹੀਨਿਆਂ 'ਚ 3.45 ਲੱਖ ਕਰੋੜ ਪੁੱਜਾ ਵਿੱਤੀ ਘਾਟਾ
NEXT STORY