ਜਲੰਧਰ- ਬੁੱਧਵਾਰ ਨੂੰ ਭਾਰਤੀ ਏਅਰਟੈੱਲ ਨੇ ਆਪਣੀ ਵੌਇਸ ਓਵਰ ਵੀ.ਓ.ਐੱਲ.ਟੀ.ਈ. ਸੇਵਾ ਨੂੰ ਗੁਜਰਾਤ 'ਚ ਪੇਸ਼ ਕਰ ਦਿੱਤਾ ਹੈ। ਏਅਰਟੈੱਲ ਵੀ.ਓ.ਐੱਲ.ਟੀ.ਈ., 4ਜੀ ਦੇ ਨਾਲ ਕੰਮ ਕਰਦੀ ਹੈ ਅਤੇ ਗਾਹਕਾਂ ਨੂੰ ਐੱਚ.ਡੀ. ਕੁਆਲਿਟੀ ਵੌਇਸ ਕਾਲਸ ਦਾ ਅਨੁਭਵ ਦੇਣ ਲਈ ਬਿਹਤਰ ਕਹੀ ਜਾ ਸਕਦੀ ਹੈ। ਨਾਲ ਹੀ ਇਸ ਨਾਲ ਤੇਜ਼ੀ ਨਾਲ ਕਾਲ ਕਰਨ 'ਚ ਮਦਦ ਮਿਲਦੀ ਹੈ।
ਕੰਪਨੀ ਦੇ ਚੇਅਰਮੈਨ ਸੁਨੀਲ ਮਿੱਤਲ ਨੇ ਕਿਹਾ ਹੈ ਕਿ ਵੀ.ਓ.ਐੱਲ.ਟੀ.ਈ. ਕੁਝ ਹੀ ਚੁਣੇ ਹੋਏ 4ਜੀ/ਐੱਲ.ਟੀ.ਈ. ਮੋਬਾਇਲ ਫੋਨਸ 'ਤੇ ਉਪਲੱਬਧ ਹੈ। ਇਸ ਨੂੰ ਚਲਾਉਣ ਲਈ ਤੁਹਾਨੂੰ ਇਕ 4ਜੀ ਏਅਰਟੈੱਲ ਸਿਮ ਦੀ ਲੋੜ ਹੋਵੇਗੀ। ਇਸ ਦਾ ਮਤਲਬ ਹੈ ਕਿ ਜੇਕਰ ਤੁਸੀਂ ਇਸ ਸੇਵਾ ਦਾ ਲਾਭ ਲੈਣਾ ਚਾਹੁੰਦੇ ਹੋ ਤਾਂ ਤੁਹਾਡੇ ਫੋਨ ਦੇ ਨਾਲ-ਨਾਲ ਸਿਮ ਵੀ 4ਜੀ ਸਮਰੱਥਾ ਨਾਲ ਲੈਸ ਹੋਣਾ ਚਾਹੀਦਾ ਹੈ। ਜੇਕਰ ਅਜਿਹਾ ਨਹੀਂ ਹੈ ਤਾਂ ਤੁਸੀਂ ਆਪਣੇ ਫੋਨ 'ਚ ਇਸ ਸੇਵਾ ਦਾ ਲਾਭ ਨਹੀਂ ਲੈ ਸਕੋਗੇ। ਹਾਲਾਂਕਿ ਕੰਪਨੀ ਨੇ ਇਹ ਵੀ ਕਿਹਾ ਹੈ ਕਿ ਜੇਕਰ 4ਜੀ ਦੀ ਉਪਲੱਬਧਤਾ ਉਸ ਥਾਂ ਨਹੀਂ ਹੈ ਜਿਥੇ ਤੁਸੀਂ ਇਸ ਸੇਵਾ ਦਾ ਲਾਭ ਲੈਣਾ ਚਾਹੀਦੇ ਹੋ ਤਾਂ ਏਅਰਟੈੱਲ ਦੀ ਵੀ.ਓ.ਐੱਲ.ਟੀ.ਈ. ਕਾਲਸ ਆਪਣੇ-ਆਪ ਹੀ 3ਜੀ/2ਜੀ ਨੈੱਟਵਰਕ 'ਤੇ ਚਲੀ ਜਾਵੇਗੀ।
ਅਜਿਹਾ ਸਾਹਮਣੇ ਆ ਰਿਹਾ ਹੈ ਕਿ ਕੰਪਨੀ 4ਜੀ ਤਕਨੀਕ ਅਤੇ ਫਾਈਬਰ ਆਧਾਰਿਤ ਨੈੱਟਵਰਕ 'ਤੇ ਆਪਣਾ ਵੱਡਾ ਨਿਵੇਸ਼ ਕਰ ਰਹੀ ਹੈ, ਨਾਲ ਹੀ ਦੇਸ਼ 'ਚੋਂ 2ਜੀ ਅਤੇ 3ਜੀ ਸੇਵਾ ਨੂੰ ਘੱਟ ਕਰਨ 'ਚ ਜੁਟ ਗਈ ਹੈ। ਅਜੇ ਹਾਲ ਹੀ 'ਚ ਅਜਿਹਾ ਸਾਹਮਣੇ ਆਇਆ ਸੀ ਕਿ ਆਉਣ ਵਾਲੇ ਦੋ ਸਾਲਾਂ 'ਚ ਭਾਰਤੀ ਏਅਰਟੈੱਲ 3ਜੀ ਨੂੰ ਹੌਲੀ-ਹੌਲੀ ਬੰਦ ਕਰਕੇ ਆਪਣੇ ਸਾਰੇ ਸਬਸਕ੍ਰਾਈਬਰ ਨੂੰ 4ਜੀ ਨੈੱਟਵਰਕ 'ਤੇ ਲਿਆਉਣ ਦੀ ਯੋਜਨਾ ਬਣਾ ਰਹੀ ਹੈ। ਇਸ ਕਦਮ ਨਾਲ ਕੰਪਨੀ ਦੇ ਕਾਸਟ 'ਚ ਕਮੀ ਆਏਗੀ ਅਤੇ ਗਾਹਕਾਂ ਨੂੰ ਨਵਾਂ ਐਕਸਪੀਰੀਅੰਸ ਵੀ ਮਿਲ ਸਕੇਗਾ।
ਵਿਜਯਾ ਬੈਂਕ ਦੇ ਮੁਨਾਫੇ 'ਚ 20 ਫੀਸਦੀ ਵਾਧਾ
NEXT STORY