ਨਵੀਂ ਦਿੱਲੀ (ਭਾਸ਼ਾ)- ਏਅਰਟੈੱਲ ਪੇਮੈਂਟਸ ਬੈਂਕ ਨੇ ਕਿਹਾ ਕਿ ਹੋਰ ਡਿਜੀਟਲ ਪੇਸ਼ਕਸ਼ ਦੇ ਨਾਲ ਡਿਜੀਟਲ ਬਚਤ ਬੈਂਕ ਖਾਤਿਆਂ ’ਚ ਵਾਧੇ ਦੌਰਾਨ ਜੂਨ ਤਿਮਾਹੀ ’ਚ ਉਸ ਦਾ ਪ੍ਰਾਫਿਟ ਸਾਲਾਨਾ ਆਧਾਰ ’ਤੇ 41 ਫੀਸਦੀ ਵਧ ਕੇ 7.2 ਕਰੋਡ਼ ਰੁਪਏ ਹੋ ਗਿਆ।
ਏਅਰਟੈੱਲ ਪੇਮੈਂਟਸ ਬੈਂਕ ਨੇ ਅਪ੍ਰੈਲ-ਜੂਨ 2024 ਤਿਮਾਹੀ ਦੇ ਨਤੀਜੇ ਜਾਰੀ ਕਰਦੇ ਹੋਏ ਕਿਹਾ ਕਿ ਪਹਿਲੀ ਵਾਰ ਉਸ ਦਾ ਤਿਮਾਹੀ ਮਾਲੀਆ ਵਧ ਕੇ 610 ਕਰੋਡ਼ ਰੁਪਏ ਹੋ ਗਿਆ, ਜੋ ਪਿਛਲੇ ਸਾਲ ਦੀ ਇਸੇ ਤਿਮਾਹੀ ਦੀ ਤੁਲਣਾ ’ਚ 52 ਫੀਸਦੀ ਜ਼ਿਆਦਾ ਹੈ।
ਸਮੀਖਿਆ ਦੌਰਾਨ ਮਿਆਦ ’ਚ ਭੁਗਤਾਨ ਬੈਂਕ ਦਾ ਸ਼ੁੱਧ ਲਾਭ 7.2 ਕਰੋਡ਼ ਰੁਪਏ ਰਿਹਾ, ਜੋ ਪਿਛਲੇ ਸਾਲ ਦੀ ਇਸੇ ਤਿਮਾਹੀ ਦੀ ਤੁਲਣਾ ’ਚ 41 ਫੀਸਦੀ ਜ਼ਿਆਦਾ ਹੈ। ਬੀਤੀ ਤਿਮਾਹੀ ’ਚ ਲੈਣ-ਦੇਣ ਕਰਨ ਵਾਲੇ ਮਹੀਨਾਵਾਰ ਯੂਜ਼ਰਜ਼ (ਐੱਮ. ਟੀ. ਯੂ.) 8.8 ਕਰੋਡ਼ ਤੋਂ ਜ਼ਿਆਦਾ ਹੋ ਗਏ।
ਵੇਦਾਂਤਾ ਫਿਲਹਾਲ ਨਹੀਂ ਵੇਚੇਗੀ ਸਟੀਲ ਬਿਜ਼ਨੈੱਸ
NEXT STORY