ਨਵੀਂ ਦਿੱਲੀ- ਵੇਦਾਂਤਾ ਨੇ ਆਪਣੇ ਸਟੀਲ ਬਿਜ਼ਨੈੱਸ ਨੂੰ ਵੇਚਣ ਦੀ ਯੋਜਨਾ ਨੂੰ ਫਿਲਹਾਲ ਰੋਕ ਦਿੱਤੀ ਹੈ ਕਿਉਂਕਿ 1 ਬਿਲੀਅਨ ਡਾਲਰ ਦੇ ਸ਼ੇਅਰ ਸੇਲ ਨਾਲ ਕੰਪਨੀ ਨੂੰ ਆਪਣੀ ਵਿੱਤੀ ਸਥਿਤੀ ’ਚ ਸੁਧਾਰ ਕਰਨ ’ਚ ਮਦਦ ਮਿਲੀ ਹੈ।
ਬਲੂਮਬਰਗ ਦੀ ਰਿਪੋਰਟ ਅਨੁਸਾਰ ਮਾਮਲੇ ਤੋਂ ਜਾਣੂ ਲੋਕਾਂ ਦਾ ਕਹਿਣਾ ਹੈ ਕਿ ਅਨਿਲ ਅਗਰਵਾਲ ਦੀ ਅਗਵਾਈ ਵਾਲੀ ਵੇਦਾਂਤਾ, ਐਡਵਾਈਜ਼ਰਸ ਨਾਲ ਬਿਜ਼ਨੈੱਸ ਦੀ ਸੇਲ ’ਤੇ ਕੰਮ ਕਰ ਰਹੀ ਸੀ, ਜਿਸ ’ਚ ਆਇਰਨ ਓਰ ਅਤੇ ਮੈਗਨੀਜ਼ ਮਾਈਨਸ ਸ਼ਾਮਿਲ ਹਨ ਤਾਂਕਿ ਗਰੁੱਪ ਦੇ ਕਰਜ਼ੇ ਦੇ ਬੋਝ ਨੂੰ ਘੱਟ ਕਰਨ ਲਈ ਲੱਗਭਗ 2.5 ਬਿਲੀਅਨ ਡਾਲਰ ਜੁਟਾਏ ਜਾ ਸਕਣ। ਵੀਰਵਾਰ ਨੂੰ ਵੇਦਾਂਤਾ ਦਾ ਸ਼ੇਅਰ 2 ਫੀਸਦੀ ਦੀ ਗਿਰਾਵਟ ’ਤੇ ਬੰਦ ਹੋਇਆ।
ਵੇਦਾਂਤਾ ਨੇ ਕਿਹਾ ਕਿ ਕੰਪਨੀ ਅਜੇ ਵੀ ਆਪਣੇ ਸਟੀਲ ਆਪ੍ਰੇਸ਼ਨ ਨੂੰ ਠੀਕ ਪ੍ਰਾਈਸ ’ਤੇ ਵੇਚਣ ’ਤੇ ਵਿਚਾਰ ਕਰੇਗੀ।
KPI ਗਰੀਨ ਐਨਰਜੀ ਦਾ ਸ਼ੁੱਧ ਲਾਭ ਜੂਨ ਤਿਮਾਹੀ ’ਚ ਦੁੱਗਣਾ ਹੋ ਕੇ 66.11 ਕਰੋੜ ਰੁਪਏ ’ਤੇ
NEXT STORY