ਨਵੀਂ ਦਿੱਲੀ (ਭਾਸ਼ਾ) – ਦੂਰਸੰਚਾਰ ਆਪ੍ਰੇਟਿੰਗ ਭਾਰਤੀ ਏਅਰਟੈੱਲ ਨੇ ਹਾਲ ’ਚ ਪੂਰੀ ਹੋਈ 5ਜੀ ਸਪੈਕਟ੍ਰਮ ਨੀਲਾਮੀ ’ਚ ਹਾਸਲ ਕੀਤੇ ਗਏ ਸਪੈਕਟ੍ਰਮ ਲਈ ਦੂਰਸੰਚਾਰ ਵਿਭਾਗ (ਡਾਟ) ਨੂੰ 8,312.4 ਕਰੋੜ ਰੁਪਏ ਦਾ ਭੁਗਤਾਨ ਕੀਤਾ ਹੈ। ਏਅਰਟੈੱਲ ਨੇ ਇਹ ਰਾਸ਼ੀ 4 ਸਾਲਾਂ ਦੀ ਕਿਸ਼ਤ ਦੇ ਪੇਸ਼ਗੀ ਭੁਗਤਾਨ ਦੇ ਰੂਪ ’ਚ ਦਿੱਤੀ।
ਇਹ ਵੀ ਪੜ੍ਹੋ : ਸਰਕਾਰੀ ਬੈਂਕ BOB ਨੇ ਲਿਆਂਦੀ 'ਬੜੌਦਾ ਤਿਰੰਗਾ ਡਿਪਾਜ਼ਿਟ ਸਕੀਮ', FD 'ਤੇ ਮਿਲੇਗਾ ਜ਼ਬਰਦਸਤ ਰਿਟਰਨ
ਏਅਰਟੈੱਲ ਨੇ ਕਿਹਾ ਕਿ ਉਸ ਦਾ ਮੰਨਣਾ ਹੈ ਕਿ ਇਸ ਪੇਸ਼ਗੀ ਭੁਗਤਾਨ ਦੇ ਨਾਲ ਹੀ ਚਾਰ ਸਾਲਾਂ ਲਈ ਏ. ਜੀ. ਆਰ. (ਐਡਜਸਟਡ ਕੁੱਲ ਮਾਲੀਆ) ਨਾਲ ਸਬੰਧਤ ਭੁਗਤਾਨ ਕਰਨ ਨਾਲ ਕੰਪਨੀ ਭਵਿੱਖ ’ਚ 5ਜੀ ਲਾਗੂ ਕਰਨ ’ਤੇ ਧਿਆਨ ਕੇਂਦਰਿਤ ਕਰ ਸਕੇਗੀ। ਦਿੱਗਜ਼ ਦੂਰਸੰਚਾਰ ਕਾਰੋਬਾਰੀ ਸੁਨੀਲ ਭਾਰਤੀ ਮਿੱਲ ਦੀ ਭਾਰਤੀ ਏਅਰਟੈੱਲ ਨੇ 5ਜੀ ਸਪੈਕਟ੍ਰਮ ਲਈ 43,039.63 ਕਰੋੜ ਰੁਪਏ ਦੀ ਸਫਲ ਬੋਲੀ ਲਗਾਈ। ਭਾਰਤੀ ਏਅਰਟੈੱਲ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀ. ਈ. ਓ. ਗੋਪਾਲ ਵਿੱਟਲ ਨੇ ਕਿਹਾ ਕਿ ਚਾਰ ਸਾਲਾਂ ਦਾ ਇਹ ਪੇਸ਼ਗੀ ਭੁਗਤਾਨ ਸਾਨੂੰ ਆਪਣੇ ਆਪ੍ਰੇਟਿੰਗ ਮੁਕਤ ਨਕਦੀ ਪ੍ਰਵਾਹ ਨੂੰ ਦੇਖਦੇ ਹੋਏ 5ਜੀ ਲਾਗੂ ਕਰਨ ਦੇ ਯਤਨ ਨੂੰ ਠੋਸ ਤਰੀਕੇ ਨਾਲ ਅੱਗੇ ਵਧਾਉਣ ਦੀ ਇਜਾਜ਼ਤ ਦਿੰਦਾ ਹੈ। ਏਅਰਟੈੱਲ ਰਾਈਟ ਇਸ਼ੂ ਤੋਂ ਹਾਲੇ 15,740.5 ਕਰੋੜ ਰੁਪਏ ਤੱਕ ਜੁਟਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਆਦਰਸ਼ ਸਪੈਕਟ੍ਰਮ ਬੈਂਕ, ਬਿਹਤਰੀਨ ਤਕਨੀਕ ਅਤੇ ਲੋੜੀਂਦੇ ਨਕਦੀ ਪ੍ਰਵਾਹ ਨਾਲ ਅਸੀਂ ਦੇਸ਼ ’ਚ ਵਿਸ਼ਵ ਪੱਧਰੀ 5 ਜੀ ਤਜ਼ਰਬਾ ਲਿਆਉਣ ਲਈ ਉਤਸ਼ਾਹਿਤ ਹਾਂ। ਕੰਪਨੀ ਕੋਲ 3,848.88 ਕਰੋੜ ਰੁਪਏ ਪੇਸ਼ਗੀ ਅਤੇ ਬਾਕੀ ਰਾਸ਼ੀ 19 ਸਾਲਾਨਾ ਕਿਸ਼ਤਾਂ ’ਚ ਅਦਾ ਕਰਨ ਦਾ ਬਦਲ ਸੀ।
ਇਹ ਵੀ ਪੜ੍ਹੋ : UK 'ਚ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਨੂੰ ਲੈ ਕੇ ਚੀਨ ਨੂੰ ਪਛਾੜ ਸਕਦਾ ਹੈ ਭਾਰਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਕੇਂਦਰ ਸਰਕਾਰ ਨੇ ਅਡਾਨੀ ਨੂੰ ਦਿੱਤੀ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ, ਹਰ ਮਹੀਨੇ 20 ਲੱਖ ਤੱਕ ਖ਼ਰਚ ਦਾ ਅਨੁਮਾਨ
NEXT STORY