ਨਵੀਂ ਦਿੱਲੀ — ਆਰਬੀਆਈ ਵੱਲੋਂ ਕਈ ਕਿਸ਼ਤਾਂ 'ਚ ਰੈਪੋ ਦਰ 'ਚ ਵਾਧੇ ਤੋਂ ਬਾਅਦ ਟਰਮ ਡਿਪਾਜ਼ਿਟ ਜਾਂ ਐਫਡੀ 'ਤੇ ਵਿਆਜ ਦਰਾਂ ਪਿਛਲੇ ਕੁਝ ਮਹੀਨਿਆਂ ਵਿੱਚ ਵਧੀਆਂ ਹਨ। ਲੋਕਾਂ ਨੂੰ ਜਮ੍ਹਾ ਰਾਸ਼ੀ 'ਤੇ ਚੰਗਾ ਰਿਟਰਨ ਮਿਲ ਰਿਹਾ ਹੈ। ਸਰਕਾਰੀ ਬੈਂਕ ਬੈਂਕ ਆਫ ਬੜੌਦਾ ਨੇ ਇੱਕ ਖਾਸ ਸਕੀਮ ਲਾਂਚ ਕੀਤੀ ਹੈ।
ਇਸ ਦਾ ਨਾਂ ਬੜੌਦਾ ਤਿਰੰਗਾ ਡਿਪਾਜ਼ਿਟ ਹੈ। ਬੈਂਕ ਨੇ ਮੰਗਲਵਾਰ ਨੂੰ ਇਹ ਯੋਜਨਾ ਸ਼ੁਰੂ ਕੀਤੀ ਹੈ। ਬੜੌਦਾ ਤਿਰੰਗਾ ਡਿਪਾਜ਼ਿਟ ਦੋ ਮਿਆਦਾਂ ਵਿੱਚ ਉਪਲਬਧ ਹਨ।
ਵਿਆਜ ਦਰਾਂ
ਬੜੌਦਾ ਤਿਰੰਗਾ ਡਿਪਾਜ਼ਿਟ ਸਕੀਮ ਵਿੱਚ, 444 ਦਿਨਾਂ ਦੀ ਮਿਆਦੀ ਜਮ੍ਹਾ 'ਤੇ 5.75 ਪ੍ਰਤੀਸ਼ਤ ਦੀ ਵਿਆਜ ਦਰ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ 555 ਦਿਨਾਂ ਦੀ ਮਿਆਦੀ ਜਮ੍ਹਾ 'ਤੇ ਵਿਆਜ ਦਰ 6 ਫੀਸਦੀ ਰੱਖੀ ਗਈ ਹੈ। ਇਸ ਯੋਜਨਾ ਵਿੱਚ ਸੀਨੀਅਰ ਨਾਗਰਿਕਾਂ ਨੂੰ 0.50 ਫੀਸਦੀ ਵਾਧੂ ਵਿਆਜ ਦਰ ਦਾ ਲਾਭ ਮਿਲੇਗਾ। ਇਸ ਤਰ੍ਹਾਂ ਸੀਨੀਅਰ ਨਾਗਰਿਕਾਂ ਨੂੰ 444 ਦਿਨਾਂ ਦੀ ਮਿਆਦੀ ਜਮ੍ਹਾ 'ਤੇ 6.25 ਫੀਸਦੀ ਅਤੇ 555 ਦਿਨਾਂ ਦੀ ਮਿਆਦੀ ਜਮ੍ਹਾ 'ਤੇ 6.50 ਫੀਸਦੀ ਰਿਟਰਨ ਮਿਲੇਗਾ। ਇਸ ਦੇ ਨਾਲ ਹੀ ਨਾਨ-ਕਾਲੇਬਲ ਡਿਪਾਜ਼ਿਟ 'ਤੇ 0.15 ਫੀਸਦੀ ਜ਼ਿਆਦਾ ਰਿਟਰਨ ਮਿਲੇਗਾ।
ਇਹ ਵੀ ਪੜ੍ਹੋ : Amul ਅਤੇ Mother Dairy ਦਾ ਦੁੱਧ ਹੋਇਆ ਮਹਿੰਗਾ, ਜਾਣੋ ਕਿੰਨੀ ਵਧੀ ਕੀਮਤ
ਕਦੋਂ ਜਾਰੀ ਰਹੇਗੀ ਇਹ ਸਕੀਮ
ਬੜੌਦਾ ਤਿਰੰਗਾ ਡਿਪਾਜ਼ਿਟ ਸਕੀਮ 16 ਅਗਸਤ ਤੋਂ ਸ਼ੁਰੂ ਹੋ ਰਹੀ ਹੈ ਅਤੇ ਇਹ ਦਸੰਬਰ 2022 ਤੱਕ ਜਾਰੀ ਰਹਿਣ ਵਾਲੀ ਹੈ। ਦੱਸ ਦੇਈਏ ਕਿ ਬੈਂਕ ਆਫ ਬੜੌਦਾ ਦੇ ਗਾਹਕ ਬੌਬ ਵਰਲਡ ਐਪ ਦੀ ਵਰਤੋਂ ਕਰਕੇ FD ਆਨਲਾਈਨ ਖੋਲ੍ਹ ਸਕਦੇ ਹਨ।
ਆਜ਼ਾਦੀ ਦੇ 75 ਸਾਲ ਪੂਰੇ ਹੋਣ 'ਤੇ ਸ਼ੁਰੂ ਕੀਤੀ ਗਈ ਸਕੀਮ
ਬੈਂਕ ਆਫ ਬੜੌਦਾ ਦੇ ਕਾਰਜਕਾਰੀ ਨਿਰਦੇਸ਼ਕ ਅਜੈ ਕੇ ਖੁਰਾਣਾ ਨੇ ਕਿਹਾ, “ਭਾਰਤ ਦੇ 75 ਸਾਲ ਪੂਰੇ ਹੋਣ ਦੇ ਨਾਲ, ਸਾਨੂੰ ਖੁਸ਼ੀ ਹੈ ਕਿ ਅਸੀਂ ਖਪਤਕਾਰਾਂ ਨੂੰ ਜਸ਼ਨ ਮਨਾਉਣ ਦਾ ਇੱਕ ਹੋਰ ਕਾਰਨ ਦੇ ਰਹੇ ਹਾਂ। ਬੜੌਦਾ ਤਿਰੰਗਾ ਡਿਪਾਜ਼ਿਟ ਸਕੀਮ ਉੱਚ ਵਿਆਜ ਦਰ ਦੀ ਪੇਸ਼ਕਸ਼ ਕਰਦੀ ਹੈ। ਨਾਲ ਹੀ, ਨਿਵੇਸ਼ਕਾਂ ਨੂੰ ਦੋ ਕਾਰਜਕਾਲਾਂ ਵਿੱਚੋਂ ਇੱਕ ਦੀ ਚੋਣ ਕਰਨ ਦਾ ਮੌਕਾ ਮਿਲਦਾ ਹੈ।"
ਇਹ ਵੀ ਪੜ੍ਹੋ : ਰਿਲਾਇੰਸ ਫਾਊਂਡੇਸ਼ਨ ਦੇ ਹਸਪਤਾਲ 'ਚ ਆਏ 8 ਧਮਕੀ ਭਰੇ ਫ਼ੋਨ, ਕਿਹਾ- 3 ਘੰਟਿਆਂ 'ਚ ਪਰਿਵਾਰ ਖ਼ਤਮ ਕਰ ਦੇਵਾਂਗੇ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਹਿੰਦੁਸਤਾਨ ਜਿੰਕ 'ਚ ਸਰਕਾਰ ਦੀ ਹਿੱਸੇਦਾਰੀ ਦੀ ਵਿਕਰੀ ਦਾ ਪ੍ਰਬੰਧਨ ਕਰਨ ਲਈ 5 ਕੰਪਨੀਆਂ ਦੀ ਚੋਣ
NEXT STORY