ਨਵੀਂ ਦਿੱਲੀ—ਦੂਰਸੰਚਾਰ ਸੇਵਾ ਪ੍ਰਦਾਤਾ ਭਾਰਤੀ ਏਅਰਟੈੱਲ ਨੇ ਚੁਨਿੰਦਾ ਖੇਤਰ 'ਚ ਨਵੇਂ ਕਨੈਕਸ਼ਨ ਲਈ 'ਵੈਕਲਪਿਕ ਡਿਜ਼ੀਟਲ ਕੇਵਾਈਸੀ ਪ੍ਰਕਿਰਿਆ' ਦੀ ਸ਼ੁਰੂਆਤ ਕੀਤੀ ਹੈ। ਇਹ ਵਿਵਸਥਾ ਪਹਿਲੇ ਤੋਂ ਮੌਜੂਦ ਆਧਾਰ ਨਾਲ ਜੁੜੇ ਇਲੈਕਟ੍ਰਾਨਿਕ ਪੁਸ਼ਟੀਕਰਣ ਦਾ ਸਥਾਨ ਲਵੇਗੀ। ਇਸ ਘਟਨਾਕ੍ਰਮ ਤੋਂ ਅਵਗਤ ਇਕ ਅਧਿਕਾਰੀ ਨੇ ਜਾਣਕਾਰੀ ਦਿੱਤੀ ਕੀ ਦਿੱਲੀ, ਉੱਤਰ ਪ੍ਰਦੇਸ਼ (ਪੂਰਬ) ਅਤੇ ਉੱਤਰ ਪ੍ਰਦੇਸ਼ (ਪੱਛਮ) ਸਮੇਤ ਚੁਨਿੰਦਾ ਖੇਤਰਾਂ 'ਚ ਵੈਕਲਪਿਕ ਡਿਜ਼ੀਟਲ ਕੇਵਾਈਸੀ ਪ੍ਰਕਿਰਿਆ ਦੀ ਸ਼ੁਰੂਆਤ ਕੀਤੀ ਗਈ ਹੈ।
ਸੂਤਰਾਂ ਨੇ ਦੱਸਿਆ ਕਿ ਵੈਕਲਪਿਕ ਡਿਜ਼ੀਟਲ ਕੇਵਾਈਸੀ ਦੀ ਪ੍ਰਕਿਰਿਆ 'ਚ ਪਛਾਣ ਨੂੰ ਸਕੈਨ ਕੀਤਾ ਜਾਵੇਗਾ, ਗਾਹਕਾਂ ਦੀ ਤੁਰੰਤ ਤਸਵੀਰ ਲਈ ਜਾਵੇਗੀ ਅਤੇ ਆਨਲਾਈਨ ਫਾਰਮ ਭਰਵਾਇਆ ਜਾਵੇਗਾ। ਅਧਿਕਾਰੀ ਨੇ ਕਿਹਾ ਕਿ ਕੰਪਨੀ ਈ-ਕੇਵਾਈਸੀ ਪ੍ਰਕਿਰਿਆ ਨੂੰ ਲਾਗੂ ਕਰੇਗੀ ਕਿਉਂਕਿ ਡਿਜ਼ੀਟਲ ਕੇਵਾਈਸੀ ਨੂੰ ਨਵੇਂ ਸਥਾਨਾਂ 'ਤੇ ਲਾਗੂ ਕੀਤਾ ਜਾ ਰਿਹਾ ਹੈ। ਇਸ ਸਬੰਧ 'ਚ ਭਾਰਤੀ ਏਅਰਟੈੱਲ ਨੂੰ ਭੇਜੀ ਗਈ ਇਕ ਈ-ਮੇਲ ਦਾ ਹੁਣ ਤੱਕ ਜਵਾਬ ਨਹੀਂ ਮਿਲਿਆ ਹੈ। ਉੱਥੇ ਸੰਪਰਕ ਕੀਤੇ ਜਾਣ 'ਤੇ ਵੋਡਾਫੋਨ ਆਈਡੀਆ ਲਿਮਟਿਡ ਦੇ ਇਕ ਬੁਲਾਰੇ ਨੇ ਕਿਹਾ ਕਿ ਇਕ ਨਵੀਂ ਡਿਜ਼ੀਟਲ ਕੇਵਾਈਸੀ ਕੇਵਾਈਸੀ ਪ੍ਰਕਿਰਿਆ ਦੀ ਸ਼ੁਰੂਆਤ ਕੀਤੀ ਗਈ ਹੈ।
ਦੂਰਸੰਚਾਰ ਵਿਭਾਗ ਨੇ 26 ਅਕਤੂਬਰ ਨੂੰ ਸੇਵਾ ਪ੍ਰਦਾਤਾਵਾਂ ਨੂੰ ਮੌਜੂਦਾ ਉਪਭੋਗਤਾਵਾਂ ਦੀ ਪੁਸ਼ਟੀ ਨਾਲ ਨਵੇਂ ਕਨੈਕਸ਼ਨ ਜਾਰੀ ਕਰਨ ਲਈ ਆਧਾਰ ਆਧਾਰਿਤ ਇਲੈਕਟ੍ਰਾਨਿਕ ਪੁਸ਼ਟੀਕਰਣ ਨੂੰ ਰੋਕਨ ਦਾ ਨਿਰਦੇਸ਼ ਦਿੱਤਾ ਸੀ। ਵਿਭਾਗ ਨੇ ਸੁਪਰੀਮ ਕੋਰਟ ਦੇ ਇਕ ਹਾਲਿਆ ਆਦੇਸ਼ ਦੇ ਅਨੁਪਾਲਣ 'ਚ ਇਹ ਨਿਰਦੇਸ਼ ਦਿੱਤਾ ਸੀ।
ਅਮਰੀਕਾ 'ਚ ਭਾਰਤੀ ਕੰਪਨੀ 'ਤੇ ਲੱਗੇ ਨਸਲੀ ਭੇਦਭਾਵ ਦੇ ਦੋਸ਼
NEXT STORY