ਮੁੰਬਈ - ਦੂਰਸੰਚਾਰ ਕੰਪਨੀ ਭਾਰਤੀ ਏਅਰਟੈੱਲ ਦੇਸ਼ ਦੇ ਪੱਛਮੀ ਖੇਤਰ ਵਿੱਚ ਆਪਣੀਆਂ ਡਿਜੀਟਲ ਸੇਵਾਵਾਂ ਦਾ ਸਮਰਥਨ ਕਰਨ ਲਈ ਪੁਣੇ ਵਿੱਚ ਇੱਕ ਨਵਾਂ ਤਕਨਾਲੋਜੀ ਕੇਂਦਰ ਸਥਾਪਤ ਕਰਨ ਦੀ ਯੋਜਨਾ ਬਣਾ ਰਹੀ ਹੈ। ਇਹ ਜਾਣਕਾਰੀ ਦਿੰਦੇ ਹੋਏ ਏਅਰਟੈੱਲ ਦੇ ਇਕ ਉੱਚ ਅਧਿਕਾਰੀ ਨੇ ਦੱਸਿਆ ਕਿ ਇਸ ਦੇ ਲਈ ਕੰਪਨੀ ਚਾਲੂ ਵਿੱਤੀ ਸਾਲ ਦੇ ਅੰਤ ਤੱਕ ਲਗਭਗ 500 ਡਿਜੀਟਲ ਇੰਜੀਨੀਅਰਿੰਗ ਪੇਸ਼ੇਵਰਾਂ ਨੂੰ ਨਿਯੁਕਤ ਕਰੇਗੀ। ਇਸ ਦੇ ਨਾਲ ਇਹ ਭਾਰਤ ਵਿੱਚ ਏਅਰਟੈੱਲ ਦਾ ਚੌਥਾ ਅਤੇ ਪੱਛਮੀ ਖੇਤਰ ਵਿੱਚ ਪਹਿਲਾ ਡਿਜੀਟਲ ਤਕਨਾਲੋਜੀ ਕੇਂਦਰ ਹੋਵੇਗਾ ਜੋ ਕਿ ਇੱਕ ਡਿਜੀਟਲ ਸੇਵਾ ਕੰਪਨੀ ਵਿੱਚ ਪਰਿਵਰਤਨ ਦੀ ਇਸਦੀ ਰਣਨੀਤੀ ਦਾ ਸਮਰਥਨ ਕਰੇਗਾ... ਖਾਸ ਕਰਕੇ 5G ਸੇਵਾਵਾਂ ਲਈ।
ਯੋਜਨਾਵਾਂ ਦੀ ਪੁਸ਼ਟੀ ਕਰਦੇ ਹੋਏ, ਭਾਰਤੀ ਏਅਰਟੈੱਲ ਦੇ ਮੁੱਖ ਸੂਚਨਾ ਅਧਿਕਾਰੀ (ਸੀਆਈਓ) ਪ੍ਰਦੀਪ ਕਪੂਰ ਨੇ ਕਿਹਾ ਕਿ ਕੰਪਨੀ ਇੱਕ ਡਿਜ਼ੀਟਲ ਦੂਰਸੰਚਾਰ ਕੰਪਨੀ ਵਿੱਚ ਤਬਦੀਲੀ ਨੂੰ ਸਮਰਥਨ ਦੇਣ ਲਈ ਤੇਜ਼ੀ ਨਾਲ ਆਪਣੇ ਕਰਮਚਾਰੀਆਂ ਦਾ ਵਿਸਤਾਰ ਕਰ ਰਹੀ ਹੈ। ਕਪੂਰ ਨੇ ਕਿਹਾ ਕਿ ਪੁਣੇ ਵਿੱਚ ਇਸ ਕੇਂਦਰ ਨੂੰ ਸ਼ੁਰੂ ਕਰਨ ਲਈ 500 ਡਿਜੀਟਲ ਇੰਜੀਨੀਅਰਿੰਗ ਪੇਸ਼ੇਵਰਾਂ ਦੀ ਨਿਯੁਕਤੀ ਕੀਤੀ ਜਾਵੇਗੀ।
ਇਹ ਵੀ ਪੜ੍ਹੋ : 9 ਹਜ਼ਾਰ ਰੁਪਏ ਤੋਂ ਡਿੱਗ ਕੇ 50 ਪੈਸੇ ਰਹਿ ਗਈ ਇਸ ਕਰੰਸੀ ਦੀ ਕੀਮਤ, ਜਾਣੋ ਹੋਰ ਕ੍ਰਿਪਟੋਕਰੰਸੀ ਦਾ ਹਾਲ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਮਹਾਰਾਸ਼ਟਰ ਦੇ ਕੋ-ਆਪਰੇਟਿਵ ਬੈਂਕ 'ਤੇ RBI ਦੀ ਵੱਡੀ ਕਾਰਵਾਈ! ਗਾਹਕ ਹੁਣ ਨਹੀਂ ਕੱਢਵਾ ਸਕਣਗੇ ਨਕਦੀ
NEXT STORY