ਬਿਜਨੈੱਸ ਡੈਸਕ- ਸ਼ੇਅਰ ਬਾਜ਼ਾਰ ਦੇ ਬਿਗਬੁਲ ਰਾਕੇਸ਼ ਝੁਨਝੁਨਵਾਲਾ ਦੀ ਸਪੋਰਟੇਡ ਅਕਾਸਾ ਏਅਰਲਾਈਨ ਦਾ ਪਹਿਲਾ ਜਹਾਜ਼ ਬੋਇੰਗ 737 ਮੈਕਸ ਨਵੀਂ ਦਿੱਲੀ ਪਹੁੰਚ ਚੁੱਕਾ ਹੈ। ਦਿੱਲੀ ਇੰਦਰਾ ਗਾਂਧੀ ਹਵਾਈ ਅੱਡੇ 'ਤੇ ਮੰਗਲਵਾਰ ਦੀ ਸਵੇਰੇ ਅਕਾਸਾ ਏਅਰ ਜਹਾਜ਼ ਨੇ ਲੈਂਡ ਕੀਤਾ। ਇਸ ਦੇ ਨਾਲ ਹੀ ਪਿਛਲੇ ਕਈ ਹਫ਼ਤਿਆਂ ਤੋਂ ਚੱਲ ਰਹੇ ਇਸ ਜਹਾਜ਼ ਦੀ ਉਡੀਕ ਖਤਮ ਹੋ ਗਈ ਹੈ। ਹਾਲਾਂਕਿ ਇਸ ਦੀਆਂ ਤਸਵੀਰਾਂ ਪਹਿਲਾਂ ਹੀ ਕੰਪਨੀ ਵਲੋਂ ਸਾਂਝੀਆਂ ਕੀਤੀਆਂ ਗਈਆਂ ਸਨ ਪਰ ਫਿਰ ਵੀ ਸਭ ਨੂੰ ਉਡੀਕ ਸੀ ਕਿ ਇਹ ਏਅਰਪੋਰਟ ਕਦੋਂ ਪਹੁੰਚੇਗਾ ਅਤੇ ਕਦੋਂ ਇਸ ਨੂੰ ਉੱਡਣ ਦੀ ਆਗਿਆ ਦਿੱਤੀ ਜਾਵੇਗੀ।
ਅਕਾਸਾ ਏਅਰ ਮੁਤਾਬਕ ਏਅਰਲਾਈਨ ਨੂੰ ਅਮਰੀਕਾ ਦੇ ਸਿਏਟਲ 'ਚ 15 ਜੂਨ ਨੂੰ ਜਹਾਜ਼ ਹੈਂਡਓਵਰ ਕਰ ਦਿੱਤਾ ਸੀ। ਕੰਪਨੀ ਨੂੰ 72 ਬੋਇੰਗ 737 ਮੈਕਸ ਜਹਾਜ਼ ਸੌਂਪੇ ਜਾਣਗੇ। ਫਿਲਹਾਲ ਇਹ ਪਹਿਲੀ ਡਿਲਿਵਰੀ ਸੌਂਪੀ ਗਈ ਸੀ। ਦੱਸ ਦੇਈਏ ਕਿ ਅਕਾਸਾ ਏਅਰ ਨੇ ਪਿਛਲੇ ਸਾਲ ਨਵੰਬਰ ਦੇ ਮਹੀਨੇ 'ਚ ਇਸ ਬੋਇੰਗ ਨੂੰ ਆਰਡਰ ਦਿੱਤਾ ਸੀ।
ਪਹਿਲੇ ਜਹਾਜ਼ ਦਾ ਹੋਇਆ ਸਵਾਗਤ
ਅਕਾਸਾ ਏਅਰ ਮੁਤਾਬਕ ਏਅਰਲਾਈਨਸ ਨੇ ਆਪਣੇ ਪਹਿਲੇ ਬੋਇੰਗ 737 ਮੈਕਸ ਜਹਾਜ਼ ਦਾ ਆਈ.ਜੀ.ਆਈ. ਏਅਰਪੋਰਟ 'ਤੇ ਟੀਮ ਦੀ ਮੌਜੂਦਗੀ 'ਚ ਜ਼ੋਰਦਾਰ ਸਵਾਗਤ ਕੀਤਾ ਗਿਆ। ਕੰਪਨੀ ਦੇ ਐੱਮ.ਡੀ. ਅਤੇ ਸੀ.ਈ.ਓ. ਵਿਨੇ ਦੁਬੇ ਨੇ ਕਿਹਾ ਕਿ ਇਹ ਨਾ ਸਿਰਫ ਸਾਡੇ ਅਤੇ ਭਾਰਤੀ ਜਹਾਜ਼ ਦੇ ਲਈ ਇਕ ਮਹੱਤਵਪੂਰਨ ਮੀਲ ਦਾ ਪੱਥਰ ਹੈ, ਸਗੋਂ ਇਹ ਇਕ ਨਵੇਂ ਭਾਰਤ ਦੀ ਕਹਾਣੀ ਹੈ।
ਵੈੱਲਕਮ ਹੋਮ
ਅਕਾਸਾ ਏਅਰ ਦੇ ਪਹਿਲੇ ਜਹਾਜ਼ ਦਿੱਲੀ ਪਹੁੰਚਣ 'ਤੇ ਬੋਇੰਗ ਇੰਡੀਆ ਵਲੋਂ ਵੀ ਪ੍ਰਤੀਕਿਰਿਆ ਸਾਹਮਣੇ ਆਈ। ਬੋਇੰਗ ਇੰਡੀਆ ਵਲੋਂ ਟਵੀਟ ਕਰਕੇ ਲਿਖਿਆ-'ਵੈੱਲਕਮ ਹੋਮ'। ਉਧਰ ਬੋਇੰਗ ਇੰਡੀਆ ਦੇ ਪ੍ਰਧਾਨ ਸਲਿਲ ਗੁਪਤੇ ਨੇ ਕਿਹਾ ਕਿ ਬੋਇੰਗ ਨੂੰ ਅਕਾਸਾ ਏਅਰ ਦੇ ਨਾਲ ਸਾਂਝੇਦਾਰੀ ਕਰਨ 'ਤੇ ਮਾਣ ਹੈ, ਇਸ ਦੀ ਵੱਡੀ ਵਜ੍ਹਾ ਇਹ ਹੈ ਕਿ ਅਸੀਂ ਮਿਲ ਕੇ ਹਵਾਈ ਯਾਤਰਾ ਨੂੰ ਸਭ ਲਈ ਸਮਾਵੇਸ਼ੀ ਅਤੇ ਕਫਾਇਤੀ ਬਣਾਉਣ ਦੀ ਦਿਸ਼ਾ 'ਚ ਅੱਗੇ ਵਧਾਂਗੇ।
ਇੰਡੀਗੋ ਦੇ ਕਰਮਚਾਰੀਆਂ ਦਾ ਕਾਰਾ, 6 ਸਾਲਾ ਬੱਚੇ ਨੂੰ ਖਾਣਾ ਦੇਣ ਤੋਂ ਕੀਤਾ ਇਨਕਾਰ
NEXT STORY