ਬਿਜਨੈੱਸ ਡੈਸਕ- ਹਾਲ ਹੀ 'ਚ ਇੰਡੀਗੋ ਏਅਰਲਾਈਨ ਨੂੰ ਲੈ ਕੇ ਇਕ ਖ਼ਬਰ ਸਾਹਮਣੇ ਆਈ ਹੈ। ਖ਼ਬਰ ਮੁਤਾਬਕ ਇੰਡੀਗੋ ਦੀ ਉਡਾਣ 'ਚ ਯਾਤਰਾ ਕਰਨ ਵਾਲੇ ਮਾਤਾ ਪਿਤਾ ਨੇ ਇਕ ਘਟਨਾ ਸਾਂਝੀ ਕੀਤੀ ਇਸ ਲਈ ਉਨ੍ਹਾਂ ਨੇ ਟਵਿੱਟਰ ਦੀ ਮਦਦ ਲਈ ਹੈ। ਮਾਤਾ-ਪਿਤਾ ਮੁਤਾਬਕ ਫਲਾਈਟ ਦੇ ਕਰੂ ਮੈਂਬਰ ਵਲੋਂ ਉਨ੍ਹਾਂ ਦੇ ਬੱਚੇ ਨੂੰ ਭੋਜਨ ਪਰੋਸਨ ਤੋਂ ਮਨ੍ਹਾ ਕੀਤਾ ਗਿਆ। ਫਲਾਈਟ ਦੇ ਕਰੂ ਮੈਂਬਰਸ ਪਹਿਲਾਂ ਕਾਰਪੋਰੇਟ ਫਲਾਈਟਸ ਨੂੰ ਖਾਣਾ ਪਰੋਸਨ 'ਚ ਲੱਗੇ ਰਹੇ ਅਤੇ ਉਨ੍ਹਾਂ ਦੇ ਭੁੱਖੇ ਬੱਚੇ ਨੂੰ ਖਾਣਾ ਨਹੀਂ ਦਿੱਤਾ ਗਿਆ।
ਸਖ਼ਸ਼ ਨੇ ਟਵੀਟ 'ਚ ਲਿਖਿਆ,"ਬਹੁਤ ਵਧੀਆ @IndiGo6E ਅਨੁਭਵ: ਮੇਰਾ 6 ਸਾਲ ਦਾ ਬੱਚਾ ਭੁੱਖਾ ਸੀ। ਕ੍ਰੇਬਿਨ ਕਰੂ ਨੂੰ ਬੇਨਤੀ ਕੀਤੀ ਕਿ ਉਹ ਉਸ ਨੂੰ ਭੋਜਨ ਉਪਲੱਬਧ ਕਰਵਾਉਣ, ਇਸ ਲਈ ਉਹ ਭੁਗਤਾਨ ਕਰਨ ਲਈ ਵੀ ਤਿਆਰ ਹਨ। ਵਾਰ-ਵਾਰ ਬੇਨਤੀ ਕਰਨ 'ਤੇ ਵੀ ਉਨ੍ਹਾਂ ਨੇ ਇਹ ਕਹਿੰਦੇ ਹੋਏ ਮਨਾ ਕਰ ਦਿੱਤਾ ਕਿ ਉਹ ਪਹਿਲੇ ਕਾਰਪੋਰੇਟ ਗਾਹਕਾਂ ਦੀ ਸੇਵਾ ਕਰਨਗੇ। ਉਹ ਪੂਰੀ ਫਲਾਈਟ ਰੋਂਦੀ ਰਹੀ ਪਰ ਉਨ੍ਹਾਂ ਨੂੰ ਸਰਵਿਸ ਨਹੀਂ ਦਿੱਤੀ ਗਈ।
ਉਨ੍ਹਾਂ ਦੀ ਪੋਸਟ ਪੜ੍ਹ ਕੇ ਲੋਕ ਇੰਡੀਗੋ ਫਲਾਈਟ ਅਤੇ ਕੈਬਿਨ ਕਰੂ ਨੂੰ ਖ਼ੂਬ ਖਰੀ-ਖਰੀ ਸੁਣਾ ਰਹੇ ਹਨ। ਉਧਰ ਇੰਡੀਗੋ ਨੇ ਪਿਤਾ ਦੀ ਪੋਸਟ ਤੋਂ ਬਾਅਦ ਸਫ਼ਾਈ ਦਿੰਦੇ ਹੋਏ ਲਿਖਿਆ ਕਿ ਸਰ ਅਸੀਂ ਸਮਝ ਰਹੇ ਹਾਂ ਕਿ ਤੁਹਾਡੇ 'ਤੇ ਕੀ ਬੀਤ ਰਹੀ ਹੋਵੇਗੀ, ਉਮੀਦ ਹੈ ਕਿ ਤੁਹਾਡੀ ਧੀ ਠੀਕ ਹੋਵੇਗੀ। ਅਸੀਂ ਤੁਹਾਡੇ ਰਜ਼ਿਸਟਰਡ ਨੰਬਰ 'ਤੇ ਤੁਹਾਡੇ ਨਾਲ ਸੰਪਰਕ ਕਰਾਂਗੇ। ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ ਇੰਡੀਗੋ ਵਲੋਂ ਇਸ ਤਰ੍ਹਾਂ ਨਾਲ ਪੈਸੇਂਜਰ ਦੇ ਨਾਲ ਗਲਤ ਵਿਵਹਾਰ ਦੀਆਂ ਖ਼ਬਰਾਂ ਆਈਆਂ ਹੋਣ। 2 ਮਹੀਨੇ 'ਚ ਇਹ ਦੂਜਾ ਮਾਮਲਾ ਹੈ। ਇਸ ਤੋਂ ਪਹਿਲਾਂ ਇੰਡੀਗੋ ਨੇ ਇਕ ਅਪਾਹਜ਼ ਬੱਚੇ ਨੂੰ ਫਲਾਈਟ 'ਚ ਚੜ੍ਹਾਉਣ ਤੋਂ ਮਨ੍ਹਾ ਕਰ ਦਿੱਤਾ ਸੀ ਇਸ 'ਤੇ DGCA ਨੇ ਕੰਪਨੀ 'ਤੇ ਪੰਜ ਲੱਖ ਰੁਪਏ ਜ਼ੁਰਮਾਨਾ ਲਗਾਇਆ ਸੀ।
ਸਾਬਕਾ ਕਰਮਚਾਰੀਆਂ ਨੇ Tesla 'ਤੇ ਠੋਕਿਆ ਮੁਕੱਦਮਾ, ਲਾਏ ਗੰਭੀਰ ਦੋਸ਼
NEXT STORY