ਨਵੀਂ ਦਿੱਲੀ — ਟੇਸਲਾ ਇੰਕ. ਅਤੇ ਸਪੇਸਐਕਸ ਦੇ ਸੰਸਥਾਪਕ ਅਤੇ ਸੀ.ਈ.ਓ. ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਉਨ੍ਹਾਂ ਨੇ ਮਾਈਕਰੋਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਨੂੰ ਪਿੱਛੇ ਛੱਡ ਦਿੱਤਾ ਹੈ। 49 ਸਾਲ ਦੇ ਮਸਕ ਦੀ ਕੁਲ ਸੰਪਤੀ ਵਧ ਕੇ 127.9 ਅਰਬ ਡਾਲਰ ਹੋ ਗਈ ਹੈ। ਟੈਸਲਾ ਦੇ ਸ਼ੇਅਰਾਂ ਵਿਚ ਵਾਧੇ ਕਾਰਨ ਉਨ੍ਹਾਂ ਦੀ ਨੈਟਵਰਥ ਵਿਚ ਵਾਧਾ ਹੋਇਆ ਹੈ। ਟੇਸਲਾ ਦੀ ਮਾਰਕੀਟ ਕੀਮਤ ਵਧ ਕੇ 491 ਅਰਬ ਡਾਲਰ ਹੋ ਗਈ ਹੈ।
ਇਸ ਸਾਲ ਜ਼ਬਰਦਸਤ ਵਾਧਾ
ਏਲਨ ਮਸਕ ਨੇ ਇਸ ਸਾਲ ਆਪਣੀ ਕੁਲ ਜਾਇਦਾਦ ਵਿਚ ਲਗਭਗ 100.3 ਬਿਲੀਅਨ ਡਾਲਰ ਸ਼ਾਮਲ ਕੀਤੇ। ਬਲੂਮਬਰਗ ਇੰਡੈਕਸ ਅਨੁਸਾਰ ਉਹ ਜਨਵਰੀ ਵਿਚ ਅਮੀਰਾਂ ਦੀ ਰੈਂਕਿੰਗ ਵਿਚ 35 ਵੇਂ ਨੰਬਰ 'ਤੇ ਸੀ, ਪਰ ਹੁਣ ਉਹ ਦੂਜੇ ਨੰਬਰ 'ਤੇ ਪਹੁੰਚ ਗਏ ਹਨ। ਏਲਨ ਮਸਕ ਦੀ ਦੌਲਤ ਇਸ ਸਾਲ ਹੁਣ ਤੱਕ ਦਾ ਸਭ ਤੋਂ ਵੱਧ ਵਾਧਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਸਾਲ 2024 ਵਿਚ ਨਹੀਂ ਪਾਈ ਵੋਟ ਤਾਂ ਬੈਂਕ ਖਾਤੇ ਵਿਚੋਂ ਕੱਟੇ ਜਾਣਗੇ 350 ਰੁਪਏ! ਜਾਣੋ ਕੀ ਹੈ ਮਾਮਲਾ
ਬਲੂਮਬਰਗ ਬਿਲੀਨੀਅਰ ਇੰਡੈਕਸ ਅਨੁਸਾਰ ਸ਼ਨੀਵਾਰ ਨੂੰ ਜੈਫ ਬੇਜੋਸ 183 ਬਿਲੀਅਨ ਡਾਲਰ ਦੀ ਕੁਲ ਸੰਪਤੀ ਨਾਲ ਪਹਿਲੇ ਨੰਬਰ 'ਤੇ ਸਨ, ਬਿਲ ਗੇਟਸ 128 ਬਿਲੀਅਨ ਡਾਲਰ ਦੇ ਨਾਲ ਦੂਜੇ ਨੰਬਰ 'ਤੇ ਸੀ, ਜਿੱਥੇ ਹੁਣ ਐਲਨ ਮਸਕ ਪਹੁੰਚ ਗਏ ਹਨ। ਬਰਨਾਰਡ ਅਰਨੋਲਡ 105 ਅਰਬ ਡਾਲਰ ਦੀ ਜਾਇਦਾਦ ਦੇ ਨਾਲ ਚੌਥੇ ਨੰਬਰ 'ਤੇ ਅਤੇ ਮਾਰਕ ਜੁਕਰਬਰਗ 102 ਅਰਬ ਡਾਲਰ ਦੀ ਜਾਇਦਾਦ ਦੇ ਨਾਲ ਪੰਜਵੇਂ ਨੰਬਰ 'ਤੇ ਹਨ।
ਬਿਲ ਗੇਟਸ
ਇਹ ਦੂਜੀ ਵਾਰ ਹੈ ਜਦੋਂ ਬਿਲ ਗੇਟਸ ਦੂਜੇ ਨੰਬਰ ਤੋਂ ਫਿਸਲੇ ਹਨ। ਬਿਲ ਗੇਟਸ ਇਸ ਤੋਂ ਪਹਿਲਾਂ ਕਈ ਸਾਲ ਪਹਿਲੇ ਨੰਬਰ 'ਤੇ ਰਹੇ, ਪਰ ਐਮਾਜ਼ੋਨ ਦੇ ਸੰਸਥਾਪਕ ਜੈਫ ਬੇਜੋਸ 2017 ਵਿਚ ਪਹਿਲੇ ਨੰਬਰ 'ਤੇ ਆਉਣ ਤੋਂ ਬਾਅਦ ਬਿਲ ਗੇਟਸ ਦੂਜੇ ਸਥਾਨ 'ਤੇ ਆ ਗਏ। ਬਿਲ ਗੇਟਸ ਨੇ ਬਹੁਤ ਸਾਰਾ ਦਾਨ ਕੀਤਾ ਹੈ, ਜਿਸ ਕਾਰਨ ਉਸ ਦੀ ਕੁਲ ਜਾਇਦਾਦ ਹੋਰ ਘੱਟ ਗਈ ਹੈ। ਉਸਨੇ 2006 ਤੋਂ ਗੇਟਸ ਫਾਉਂਡੇਸ਼ਨ ਨੂੰ 27 ਅਰਬ ਡਾਲਰ ਦਾਨ ਕੀਤਾ ਹੈ।
ਇਹ ਵੀ ਪੜ੍ਹੋ: ਰਾਜਨ, ਆਚਾਰਿਆ ਨੇ ਕਿਹਾ: ਕਾਰਪੋਰੇਟ ਘਰਾਣਿਆਂ ਨੂੰ ਬੈਂਕਿੰਗ ਲਾਇਸੰਸ ਦੇਣ ਦੀ ਸਿਫਾਰਿਸ਼ ਹੈਰਾਨੀਜਨਕ
ਮਾਰੂਤੀ ਸੁਜ਼ੂਕੀ ਵੱਲੋਂ 4 ਹੋਰ ਸ਼ਹਿਰਾਂ 'ਚ ਨਵੀਂ ਕਾਰ ਕਿਰਾਏ 'ਤੇ ਦੇਣ ਦਾ ਵਿਸਥਾਰ
NEXT STORY