ਨਵੀਂ ਦਿੱਲੀ—ਇਲਾਹਾਬਾਦ ਬੈਂਕ ਦਾ ਘਾਟਾ ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ 'ਚ ਵਧ ਕੇ 2,103.19 ਕਰੋੜ ਰੁਪਏ 'ਤੇ ਪਹੁੰਚ ਗਿਆ ਹੈ। ਇਸ ਦੀ ਪ੍ਰਮੁੱਖ ਵਜ੍ਹਾ ਫਸੇ ਕਰਜ਼ ਦੇ ਲਈ ਬੈਂਕ ਦਾ ਉੱਚਾ ਪ੍ਰਬੰਧ ਕਰਨਾ ਹੈ। ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸ ਮਿਆਦ 'ਚ ਬੈਂਕ ਨੂੰ 1,816.19 ਕਰੋੜ ਰੁਪਏ ਦਾ ਲਾਭ ਹੋਇਆ ਸੀ। ਸਮੀਖਿਆ ਸਮੇਂ 'ਚ ਬੈਂਕ ਦੀ ਕੁੱਲ ਆਮਦਨ 4,725.23 ਕਰੋੜ ਰੁਪਏ ਰਹੀ। ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸ ਮਿਆਦ 'ਚ ਬੈਂਕ ਨੂੰ 4,492.23 ਕਰੋੜ ਰੁਪਏ ਦੀ ਆਮਦਨ ਹੋਈ ਸੀ। ਇਸ ਦੌਰਾਨ ਬੈਂਕ ਦੀ ਕੁੱਲ ਗੈਰ-ਲਾਗੂ ਅਸਾਮੀਆਂ (ਐੱਨ.ਪੀ.ਏ।) ਜਾਂ ਫਸਿਆ ਕਰਜ਼ ਇਸ ਦੇ ਕੁੱਲ ਕਰਜ਼ ਦਾ 19.05 ਫੀਸਦੀ ਰਿਹਾ। ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸ ਮਿਆਦ 'ਚ ਇਹ 17.53 ਫੀਸਦੀ ਸੀ। ਸਮੀਖਿਆ ਮਿਆਦ 'ਚ ਬੈਂਕ ਦਾ ਸ਼ੁੱਧ ਐੱਨ.ਪੀ.ਏ. ਉਸ ਦੇ ਸ਼ੁੱਧ ਕਰਜ਼ ਦਾ 5.98 ਫੀਸਦੀ ਰਿਹਾ। ਉੱਧਰ ਬੈਂਕ ਦਾ ਫਸੇ ਕਰਜ਼ ਦੇ ਲਈ ਪ੍ਰਬੰਧ ਵਧ ਕੇ 2,721.97 ਕਰੋੜ ਰੁਪਏ ਹੋ ਗਿਆ ਹੈ ਜੋ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸ ਮਿਆਦ 'ਚ 1,991.88 ਕਰੋੜ ਰੁਪਏ ਸੀ।
ਜਨਵਰੀ 2020 ਤੋਂ NEFT ਟਰਾਂਜ਼ੈਕਸ਼ਨ ’ਤੇ ਨਹੀਂ ਲੱਗੇਗਾ ਚਾਰਜ
NEXT STORY