ਮੁੰਬਈ- ਏਅਰ ਇੰਡੀਆ ਦੀ ਖੇਤਰੀ ਸਹਾਇਕ ਜਹਾਜ਼ ਕੰਪਨੀ ਅਲਾਇੰਸ ਏਅਰ ਨੇ ਕਿਹਾ ਕਿ ਉਹ 16 ਫਰਵਰੀ ਤੋਂ ਦੇਹਰਾਦੂਨ ਦੇ ਰਸਤੇ ਦਿੱਲੀ ਤੋਂ ਉਤਰਾਖੰਡ ਦੇ ਪੰਤਨਗਰ ਲਈ ਆਪਣੀਆਂ ਉਡਾਣ ਸੇਵਾਵਾਂ ਨੂੰ ਫਿਰ ਤੋਂ ਸ਼ੁਰੂ ਕਰੇਗੀ।
ਅਲਾਇੰਸ ਏਅਰ ਨੇ ਸ਼ੁੱਕਰਵਾਰ ਦੇਰ ਰਾਤ ਇਕ ਬਿਆਨ ਵਿਚ ਕਿਹਾ ਕਿ ਉਹ ਇਸ ਮਾਰਗ 'ਤੇ ਆਪਣੇ 70 ਸੀਟਾਂ ਵਾਲੇ ਏ. ਟੀ. ਆਰ.-72 ਜਹਾਜ਼ ਦਾ ਇਸਤੇਮਾਲ ਕਰੇਗੀ।
ਏਅਰਲਾਈਨ ਮੁਤਾਬਕ, ਇਸ ਦੀ ਉਡਾਣ 9ਆਈ-645 ਸਵੇਰੇ 9.50 ਵਜੇ ਦਿੱਲੀ ਤੋਂ ਰਵਾਨਾ ਹੋਵੇਗੀ ਅਤੇ ਸਵੇਰੇ 10.55 ਵਜੇ ਦੇਹਰਾਦੂਨ ਪਹੁੰਚੇਗੀ, ਜਿੱਥੋਂ 11.45 ਵਜੇ ਪੰਤਨਗਰ ਲਈ ਰਵਾਨਾ ਹੋਵੇਗੀ ਅਤੇ ਦੁਪਹਿਰ 12.30 ਵਜੇ ਉੱਥੇ ਪਹੁੰਚੇਗੀ। ਵਾਪਸੀ ਦੀ ਉਡਾਣ 9ਆਈ-646 ਪੰਤਨਗਰ ਤੋਂ ਦੇਹਰਾਦੂਨ ਲਈ ਦੁਪਹਿਰ ਇਕ ਵਜੇ ਰਵਾਨਾ ਹੋਵੇਗੀ, ਜਿੱਥੇ ਇਹ ਦੁਪਹਿਰ 1.50 ਵਜੇ ਆਵੇਗੀ। ਅਲਾਇੰਸ ਏਅਰ ਨੇ ਕਿਹਾ ਕਿ ਓਹੀ ਜਹਾਜ਼ 2.40 ਵਜੇ ਦਿੱਲੀ ਲਈ ਰਵਾਨਾ ਹੋਵੇਗਾ ਅਤੇ ਉੱਥੇ 3.20 ਵਜੇ ਪਹੁੰਚੇਗਾ। ਮੌਜੂਦਾ ਸਮੇਂ ਦਿੱਲੀ ਸਥਿਤ ਇਸ ਖੇਤਰੀ ਜਹਾਜ਼ ਕੰਪਨੀ 44 ਥਾਵਾਂ ਲਈ ਹਰ ਹਫ਼ਤੇ 440 ਉਡਾਣਾਂ ਚਲਾਉਂਦੀ ਹੈ।
ਵੱਡੀ ਖ਼ਬਰ! 1 ਅਪ੍ਰੈਲ ਤੋਂ ਸਾਰੀਆਂ ਯਾਤਰੀ ਟਰੇਨਾਂ ਨੂੰ ਕੀਤਾ ਜਾ ਸਕਦੈ ਬਹਾਲ
NEXT STORY