ਨਵੀਂ ਦਿੱਲੀ- ਰੇਲ ਯਾਤਰੀਆਂ ਲਈ ਵੱਡੀ ਖ਼ਬਰ ਹੈ। ਰੇਲਵੇ 1 ਅਪ੍ਰੈਲ 2021 ਤੋਂ ਸਾਰੀਆਂ ਯਾਤਰੀ ਰੇਲ ਗੱਡੀਆਂ ਨੂੰ ਮੁੜ ਪੂਰੀ ਤਰ੍ਹਾਂ ਬਹਾਲ ਕਰ ਸਕਦਾ ਹੈ। ਕੋਰੋਨਾ ਮਹਾਮਾਰੀ ਦਾ ਮੁਕਾਬਲਾ ਕਰਨ ਲਈ ਲਾਈ ਗਈ ਰਾਸ਼ਟਰੀ ਤਾਲਾਬੰਦੀ ਤੋਂ ਬਾਅਦ ਰੇਲਵੇ ਨੇ ਮਾਰਚ 2020 ਵਿਚ ਸਾਰੀਆਂ ਯਾਤਰੀ ਰੇਲ ਗੱਡੀਆਂ ਨੂੰ ਮੁਅੱਤਲ ਕਰ ਦਿੱਤਾ ਸੀ।
ਇਸ ਤੋਂ ਕੁਝ ਸਮੇਂ ਪਿੱਛੋਂ ਵਿਸ਼ੇਸ਼ ਰੇਲ ਗੱਡੀਆਂ ਦਾ ਸੰਚਾਲਨ ਸ਼ੁਰੂ ਕੀਤਾ ਗਿਆ। ਇਸ ਸਮੇਂ ਦੇਸ਼ ਭਰ ਵਿਚ 65 ਫ਼ੀਸਦੀ ਤੋਂ ਵੱਧ ਰੇਲ ਗੱਡੀਆਂ ਚੱਲ ਰਹੀਆਂ ਹਨ। ਇਕੱਲੇ ਜਨਵਰੀ ਵਿਚ 250 ਤੋਂ ਵੱਧ ਹੋਰ ਰੇਲ ਗੱਡੀਆਂ ਸ਼ੁਰੂ ਹੋਈਆਂ ਹਨ ਅਤੇ ਹੌਲੀ-ਹੌਲੀ ਕਈ ਯਾਤਰੀ ਰੇਲ ਗੱਡੀਆਂ ਨੂੰ ਚਲਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਵਿਸਤਾਰਾ 3 ਮਾਰਚ ਤੋਂ ਮਾਲੇ ਲਈ ਸ਼ੁਰੂ ਕਰਨ ਜਾ ਰਹੀ ਹੈ ਫਲਾਈਟਸ
ਟੀਕਾਕਰਨ ਸ਼ੁਰੂ ਹੋਣ ਪਿੱਛੋਂ ਰੇਲ ਸੇਵਾਵਾਂ ਪੂਰੀ ਤਰ੍ਹਾਂ ਬਹਾਲ ਹੋਣ ਦੀ ਉਮੀਦ ਵਧੀ ਹੈ। ਪਿਛਲੇ ਮਹੀਨੇ ਦੇ ਸ਼ੂਰ ਵਿਚ ਰੇਲ ਮੰਤਰੀ ਪਿਊਸ਼ ਗੋਇਲ ਨੇ ਕਿਹਾ ਸੀ ਕਿ ਸਰਕਾਰ ਕੋਵਿਡ-19 ਦੀ ਸਥਿਤੀ ਦੀ ਨਿਗਰਾਨੀ ਕਰ ਰਹੀ ਹੈ ਅਤੇ ਮੰਤਰਾਲਾ ਸਬੰਧਤ ਵਿਭਾਗਾਂ ਨਾਲ ਸਲਾਹ-ਮਸ਼ਵਰੇ ਪਿੱਛੋਂ ਫ਼ੈਸਲਾ ਲਵੇਗਾ। ਹਾਲਾਂਕਿ, ਰੇਲ ਗੱਡੀਆਂ ਨੂੰ ਪੂਰੀ ਤਰ੍ਹਾਂ ਬਹਾਲ ਕਰਨ ਬਾਰੇ ਹੁਣ ਤੱਕ ਕੋਈ ਤਾਰੀਖ਼ ਨਿਰਧਾਰਤ ਨਹੀਂ ਹੋਈ ਹੈ ਪਰ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਪ੍ਰੈਲ ਤੋਂ ਸਾਰੀਆਂ ਯਾਤਰੀਆਂ ਰੇਲਾਂ ਨੂੰ ਪੂਰੀ ਤਰ੍ਹਾਂ ਚਾਲੂ ਕੀਤਾ ਜਾ ਸਕਦਾ ਹੈ, ਜਿਸ ਵਿਚ ਜਨਰਲ, ਸ਼ਤਾਬਦੀ ਅਤੇ ਰਾਜਧਾਨੀ ਰੇਲ ਗੱਡੀਆਂ ਸ਼ਾਮਲ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਪੈਟਰੋਲ 90 ਰੁ: ਤੋਂ ਪਾਰ, ਡੀਜ਼ਲ 'ਚ 17 ਦਿਨਾਂ ਦੌਰਾਨ ਭਾਰੀ ਵਾਧਾ
►ਮਹਿੰਗਾਈ ਦੀ ਮਾਰ ਵਿਚ ਸਸਤਾ ਆਵਜਾਈ ਸਾਧਨ ਬਹਾਲ ਹੋਣ ਦਾ ਤੁਹਾਨੂੰ ਕਿੰਨਾ ਇੰਤਜ਼ਾਰ ਕੁਮੈਂਟ ਬਾਕਸ ਵਿਚ ਦਿਓ ਟਿਪਣੀ
IRDAI ਨੇ ਨੋਟਿਸ ਜਾਰੀ ਕਰਕੇ ਕੀਤਾ ਸਾਵਧਾਨ, ਕਿਹਾ- ਇਸ ਕੰਪਨੀ ਤੋਂ ਨਾ ਕਰਵਾਓ ਵਾਹਨ ਦਾ ਬੀਮਾ
NEXT STORY