ਨਵੀਂ ਦਿੱਲੀ–ਅਮਰੀਕਾ ਦੀ ਦਿੱਗਜ਼ ਈ-ਕਾਮਰਸ ਕੰਪਨੀ ਐਮਾਜ਼ੋਨ ਅਤੇ ਕਿਸ਼ੋਰ ਬਿਯਾਨੀ ਦੇ ਫਿਊਚਰ ਗਰੁੱਪ ਦਾ ਵਿਵਾਦ ਬਾਜ਼ਾਰ ਰੈਗੁਲੇਟਰ ਸੇਬੀ ਕੋਲ ਪਹੁੰਚ ਗਿਆ ਹੈ। ਐਮਾਜ਼ੋਨ ਨੇ ਸੇਬੀ ਨੂੰ ਸ਼ਿਕਾਇਤ ਕੀਤੀ ਹੈ ਕਿ ਫਿਊਚਰ ਨੇ ਝੂਠ ਬੋਲ ਕੇ ਸ਼ੇਅਰਧਾਰਕਾਂ ਨੂੰ ਗੁੰਮਰਾਤ ਕੀਤਾ ਹੈ। ਐਮਾਜ਼ੋਨ ਅਤੇ ਫਿਊਚਰ ਗਰੁੱਪ ਦਰਮਿਆਨ ਪਿਛਲੇ ਕਈ ਮਹੀਨਿਆਂ ਤੋਂ ਵਿਵਾਦ ਚੱਲ ਰਿਹਾ ਹੈ।
ਅਗਸਤ ’ਚ ਫਿਊਚਰ ਗਰੁੱਪ ਨੇ ਆਪਣੇ ਰਿਟੇਲ ਕਾਰੋਬਾਰ ਨੂੰ ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟਰੀਜ਼ ਲਿਮਟਿਡ ਨੂੰ 3.4 ਅਰਬ ਡਾਲਰ ’ਚ ਵੇਚ ਦਿੱਤਾ ਸੀ। ਐਮਾਜ਼ੋਨ ਦਾ ਦਾਅਵਾ ਹੈ ਕਿ ਇਸ ਸੌਦੇ ’ਚ ਉਸ ਦੇ ਅਤੇ ਫਿਊਚਰ ਗਰੁੱਪ ਦਰਮਿਆਨ ਹੋਏ ਸੌਦਿਆਂ ਦੀ ਉਲੰਘਣਾ ਹੋਈ ਹੈ। ਇਸ ਵਿਵਾਦ ਨਾਲ ਨਾ ਸਿਰਫ ਐਮਾਜ਼ੋਨ ਅਤੇ ਫਿਊਚਰ ਗਰੁੱਪ ਦਗਰਮਿਆਨ ਰਿਸ਼ਤੇ ਖਰਾਬ ਹੋਏ ਹਨ ਸਗੋਂ ਇਸ ’ਚ ਭਾਰਤ ਅਤੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਦਾ ਰਿਲਾਇੰਸ ਸਮੂਹ ਵੀ ਸ਼ਾਮਲ ਹੈ। ਰਿਲਾਇੰਸ ਸਮੂਹ ਤੇਜ਼ੀ ਨਾਲ ਆਪਣਾ ਈ-ਕਾਮਰਸ ਕਾਰੋਬਾਰ ਵਧਾ ਰਿਹਾ ਹੈ, ਜਿਸ ਨਾਲ ਐਮਾਜ਼ੋਨ ਵਰਗੀਆਂ ਕੰਪਨੀਆਂ ਲਈ ਖਤਰਾ ਪੈਦਾ ਹੋ ਗਿਆ ਹੈ।
ਐਮਾਜ਼ੋਨ ਦਾ ਦੋਸ਼
ਐਮਾਜ਼ੋਨ ਨੇ ਸੇਬੀ ਦੇ ਚੇਅਰਮਾਨ ਅਜੇ ਤਿਆਗੀ ਨੂੰ ਬੁੱਧਵਾਰ ਨੂੰ ਲਿਖੇ ਪੱਤਰ ’ਚ ਕਿਹਾ ਹੈ ਕਿ ਫਿਊਚਰ ਦੀ ਨਿਊਜ਼ ਰਿਲੀਜ਼ ਅਤੇ ਸ਼ੇਅਰ ਬਾਜ਼ਾਰਾਂ ਨੂੰ ਦਿੱਤੀ ਗਈ ਜਾਣਕਾਰੀ ਭਾਰਤੀ ਕਾਨੂੰਨਾਂ ਦੀ ਉਲੰਘਣਾ ਹੈ। ਐਮਾਜ਼ੋਨ ਨੇ ਬਾਜ਼ਾਰ ਰੈਗੁਲੇਟਰ ਨੂੰ ਮਾਮਲੇ ਦੀ ਜਾਂਚ ਕਰਨ ਅਤੇ ਸੌਦੇ ਨੂੰ ਮਨਜ਼ੂਰੀ ਨਾ ਦੇਣ ਲਈ ਕਿਹਾ ਹੈ। ਇਸ ਬਾਰੇ ਫਿਊਚਰ ਗਰੁੱਪ ਅਤੇ ਬਿਯਾਨੀ ਪਰਿਵਾਰ ਦੇ ਬੁਲਾਰੇ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਫਿਊਚਰ ਗਰੁੱਪ ਦੇ ਇਕ ਸੂਤਰ ਨੇ ਐਮਾਜ਼ੋਨ ਦੇ ਦੋਸ਼ਾਂ ਦਾ ਖੰਡਨ ਕਰਦੇ ਹੋਏ ਕਿਹਾ ਕਿ ਪਬਲਿਕ ਜਾਂ ਸ਼ੇਅਰਹੋਲਡਰਸ ਨੂੰ ਧੋਖਾ ਦੇਣ ਦਾ ਸਵਾਲ ਹੀ ਨਹੀਂ ਉੱਠਦਾ ਹੈ। ਐਮਾਜ਼ੋਨ ਦੇ ਬੁਲਾਰੇ ਨੇ ਪੱਤਰ ਬਾਰੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਰਿਲਾਇੰਸ ਅਤੇ ਸੇਬੀ ਨੇ ਇਸ ਬਾਰੇ ਕੋਈ ਜਵਾਬ ਨਹੀਂ ਦਿੱਤਾ।
50 ਸਾਲ ਅਡਾਣੀ ਗਰੁੱਪ ਪੱਟੇ 'ਤੇ ਚਲਾਏਗਾ ਇਹ ਹਵਾਈ ਅੱਡਾ, AAI ਨੇ ਸੌਂਪੀ ਚਾਬੀ!
NEXT STORY