ਨਵੀਂ ਦਿੱਲੀ- ਈ-ਕਾਮਰਸ ਖੇਤਰ ਦੀ ਦਿੱਗਜ ਕੰਪਨੀ ਐਮਾਜ਼ੋਨ ਇੰਡੀਆ ਨੇ ਵਿਦਿਆਰਥੀਆਂ ਲਈ ਇਕ ਸਿਖਲਾਈ ਪ੍ਰੋਗਰਾਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਜ਼ਰੀਏ ਵਿਦਿਆਰਥੀਆਂ ਨੂੰ ਅਪਲਾਇਡ ਮਸ਼ੀਨ ਲਰਨਿੰਗ (ਐੱਮ. ਐੱਲ.) ਹੁਨਰ ਸਿਖਾਇਆ ਜਾਵੇਗਾ। ਐਮਾਜ਼ੋਨ ਇੰਡੀਆ ਨੇ ਐਤਵਾਰ ਨੂੰ ਬਿਆਨ ਵਿਚ ਕਿਹਾ ਕਿ ਇਹ ਪ੍ਰੋਗਰਾਮ ਐੱਮ. ਐੱਲ. ਸਮਰ ਸਕੂਲ ਵਿਦਿਆਰਥੀਆਂ ਨੂੰ ਮਸ਼ੀਨ ਲਰਨਿੰਗ ਵਿਚ ਸਿਖਲਾਈ ਲਈ ਸ਼ੁਰੂ ਕੀਤਾ ਗਿਆ ਹੈ। ਇਸ ਪ੍ਰੋਗਰਾਮ ਜ਼ਰੀਏ ਵੱਖ-ਵੱਖ ਉਦਯੋਗਾਂ ਲਈ ਹੁਨਰ ਦੀ ਵਧਦੀ ਮੰਗ ਨੂੰ ਪੂਰਾ ਕੀਤਾ ਜਾ ਸਕੇਗਾ।
ਇਸ ਪ੍ਰੋਗਰਾਮ ਦੇ ਪਾਠਕ੍ਰਮ ਵਿਚ ਐੱਮ. ਐੱਲ. ਦੀ ਬੁਨਿਆਦੀ ਧਾਰਨਾਵਾਂ ਨੂੰ ਸ਼ਾਮਲ ਕੀਤਾ ਜਾਵੇਗਾ, ਨਾਲ ਹੀ ਇਨ੍ਹਾਂ ਨੂੰ ਤਿੰਨ ਦਿਨ ਪਾਠਕ੍ਰਮ ਜ਼ਰੀਏ ਉਦਯੋਗ ਦੇ ਵਿਵਹਾਰਕ ਐਪਲੀਕੇਸ਼ਨਸ ਨਾਲ ਵੀ ਜੋੜਿਆ ਜਾਵੇਗਾ।
ਐਮਾਜ਼ੋਨ ਇੰਡੀਆ ਇੰਡੀਆ ਨੇ ਬਿਆਨ ਵਿਚ ਕਿਹਾ ਕਿ ਐੱਮ. ਐੱਲ. ਸਮਰ ਸਕੂਲ ਦੇ ਭਾਗੀਦਾਰਾਂ ਦੀ ਚੋਣ ਆਨਲਾਈਨ ਮੁਲਾਂਕਣ ਜ਼ਰੀਏ ਕੀਤੀ ਜਾਵੇਗੀ। ਗੌਰਤਲਬ ਹੈ ਕਿ ਐਮਾਜ਼ੋਨ ਈ-ਕਾਮਰਸ ਖੇਤਰ ਦੀ ਵੱਡੀ ਕੰਪਨੀ ਹੈ। ਇਹ ਆਨਲਾਈਨ ਜ਼ਰੀਏ ਕਈ ਪ੍ਰਾਡਕਟਸ ਵੇਚਦੀ ਹੈ। ਇਸ ਦੇ ਨਾਲ ਹੀ ਈ-ਕਾਮਰਸ ਸਾਈਟਾਂ ਦੁਕਾਨਦਾਰਾਂ ਤੇ ਛੋਟੇ ਕਾਰੋਬਾਰੀਆਂ ਦੇ ਨਿਸ਼ਾਨੇ 'ਤੇ ਵੀ ਹਨ। ਹਾਲ ਹੀ ਵਿਚ ਕੈਟ ਨੇ ਫਲਿੱਪਕਾਰਟ ਅਤੇ ਐਮਾਜ਼ੋਨ ਖਿਲਾਫ਼ ਜਲਦ ਜਾਂਚ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਕੈਟ ਦੇ ਜਨਰਲ ਸਕੱਤਰ ਪ੍ਰਵੀਣ ਖੰਡੇਵਾਲ ਨੇ ਸ਼ਨੀਵਾਰ ਨੂੰ ਇਕ ਪੱਤਰਕਾਰੀ ਸੰਮੇਲਨ ਵਿਚ ਕਿਹਾ ਕਿ ਦੇਸ਼ ਭਰ ਦੇ ਵਪਾਰੀ ਅਗਾਮੀ ਹਫ਼ਤੇ 14 ਜੂਨ ਤੋਂ 21 ਜੂਨ ਤੱਕ ਈ-ਕਾਮਰਸ ਸ਼ੁੱਧੀਕਰਨ ਹਫ਼ਤੇ ਦੇ ਰੂਪ ਵਿਚ ਮਨਾਉਣਗੇ। 16 ਜੂਨ ਨੂੰ ਵਪਾਰੀ ਸੰਗਠਨ ਆਪਣੇ-ਆਪਣੇ ਜ਼ਿਲ੍ਹਾ ਕੁਲੈਕਟਰਾਂ ਨੂੰ ਪੀ. ਐੱਮ.ਮੋਦੀ ਦੇ ਨਾਂ ਇਕ ਮੰਗ ਪੱਤਰ ਸੌਂਪਣਗੇ, ਜਿਸ ਵਿਚ ਈ-ਕਾਮਰਸ ਕੰਪਨੀਆਂ ਵੱਲੋਂ ਨੀਤੀ ਤੇ ਨਿਯਮਾਂ ਦੇ ਨਿਰੰਤਰ ਉਲੰਘਣ ਨੂੰ ਰੋਕਣ ਲਈ ਤਤਕਾਲ ਕਦਮ ਚੁੱਕੇ ਜਾਣ ਦੀ ਮੰਗ ਕੀਤੀ ਜਾਵੇਗੀ।
ਬੈਂਕ ਆਫ ਮਹਾਰਾਸ਼ਟਰ QIP ਰਾਹੀਂ ਇਕੱਠਾ ਕਰੇਗਾ 2000 ਕਰੋੜ ਰੁਪਏ
NEXT STORY