ਨਵੀਂ ਦਿੱਲੀ—ਸਾਲ 2017 ਦੀ ਤੀਜੀ ਤਿਮਾਹੀ 'ਚ ਅੰਬੁਜਾ ਸੀਮੈਂਟ ਦਾ ਸਟੈਂਡਅਲੋਨ ਮੁਨਾਫਾ 10 ਫੀਸਦੀ ਵਧ ਕੇ 272.4 ਕਰੋੜ ਰੁਪਏ ਹੋ ਗਿਆ ਹੈ। ਸਾਲ 2016 ਦੀ ਤੀਜੀ ਤਿਮਾਹੀ 'ਚ ਅੰਬੁਜਾ ਸੀਮੈਂਟ ਦਾ ਸਟੈਂਡਅਲੋਨ ਮੁਨਾਫਾ 247.5 ਕਰੋੜ ਰੁਪਏ ਰਿਹਾ ਸੀ।
ਸਾਲ 2017 ਦੀ ਤੀਜੀ ਤਿਮਾਹੀ 'ਚ ਅੰਬੁਜਾ ਸੀਮੈਂਟ ਦਾ ਸਟੈਂਡਅਲੋਨ ਆਮਦਨ 13 ਫੀਸਦੀ ਵਧ ਕੇ 2,319.6 ਕਰੋੜ ਰੁਪਏ 'ਤੇ ਪਹੁੰਚ ਗਈ ਹੈ। ਸਾਲ 2016 ਦੀ ਤੀਜੀ ਤਿਮਾਹੀ 'ਚ ਅੰਬੁਜਾ ਸੀਮੈਂਟ ਦੀ ਸਟੈਂਡਅਲੋਨ ਆਮਦਨ 2,050.6 ਕਰੋੜ ਰੁਪਏ ਰਹੀ ਸੀ।
ਸਾਲ ਦਰ ਸਾਲ ਆਧਾਰ 'ਤੇ ਤੀਜੀ ਤਿਮਾਹੀ 'ਚ ਅੰਬੁਜਾ ਸੀਮੈਂਟ ਦਾ ਐਬਿਟਡਾ 343.8 ਕਰੋੜ ਰੁਪਏ ਤੋਂ ਵਧ 354.4 ਕਰੋੜ ਰੁਪਏ ਰਿਹਾ ਹੈ। ਸਾਲਾਨਾ ਆਧਾਰ 'ਤੇ ਤੀਜੀ ਤਿਮਾਹੀ 'ਚ ਅੰਬੁਜਾ ਸੀਮੈਂਟ ਦਾ ਐਬਿਟਡਾ ਮਾਰਜਨ 15 ਫੀਸਦੀ ਤੋਂ ਵਧ ਕੇ 15.3 ਫੀਸਦੀ ਰਿਹਾ ਹੈ।
ਸਰਕਾਰੀ ਪੈਕੇਜ ਨਾਲ ਝੂਮੇ ਬਾਜ਼ਾਰ, ਸੈਂਸੈਕਸ 33,000 ਪਾਰ
NEXT STORY