ਨਵੀਂ ਦਿੱਲੀ - ਅਡਾਨੀ ਸਮੂਹ ਦੀ ਮਾਲਕੀ ਵਾਲੀ ਅੰਬੁਜਾ ਸੀਮੈਂਟ ਲਿਮਟਿਡ (ਏ. ਸੀ. ਐੱਲ.) ਬਿਹਾਰ ਦੇ ਨਵਾਦਾ ਜ਼ਿਲ੍ਹੇ ਦੇ ਵਾਰਿਸਲੀਗੰਜ ’ਚ ਸੀਮੈਂਟ ਗ੍ਰਾਈਂਡਿੰਗ ਪਲਾਂਟ ਸਥਾਪਤ ਕਰਨ ਲਈ ਲੱਗਭਗ 1,600 ਕਰੋੜ ਰੁਪਏ ਦਾ ਨਿਵੇਸ਼ ਕਰੇਗੀ।
ਏ.ਸੀ.ਐੱਲ. ਨੇ ਕਿਹਾ ਕਿ 60 ਲੱਖ ਟਨ ਪ੍ਰਤੀ ਸਾਲ ਵਾਰਿਸਲੀਗੰਜ ਸੀਮੈਂਟ ਗ੍ਰਾਈਂਡਿੰਗ ਯੂਨਿਟ ਏ. ਸੀ. ਐੱਲ. ਦਾ ਬਿਹਾਰ ’ਚ ਪਹਿਲਾ ਉੱਦਮ ਹੈ। ਏ.ਸੀ.ਐੱਲ. ਦੇਸ਼ ’ਚ ਆਪਣੀ ਸਮਰੱਥਾ ਦਾ ਹਮਲਾਵਰ ਤੌਰ ’ਤੇ ਵਿਸਥਾਰ ਕਰ ਰਹੀ ਹੈ।
ਬਿਆਨ ਅਨੁਸਾਰ, “ਵਾਰਿਸਲੀਗੰਜ ਸੀਮੈਂਟ ਗ੍ਰਾਈਂਡਿੰਗ ਯੂਨਿਟ, 60 ਲੱਖ ਟਨ ਪ੍ਰਤੀ ਸਾਲ ਦੀ ਕੁਲ ਸਮਰੱਥਾ ਵਾਲਾ ਇਕ ਸਿੰਗਲ ਪਲਾਂਟ ਹੈ। ਇਸ ਨੂੰ ਲੱਗਭਗ 1,600 ਕਰੋੜ ਰੁਪਏ ਦੇ ਨਿਵੇਸ਼ ਨਾਲ ਸਥਾਪਤ ਕੀਤਾ ਜਾਵੇਗਾ।” ਇਹ ਪ੍ਰਾਜੈਕਟ ਬਿਹਾਰ ਦੇ ਵਧਦੇ ਬੁਨਿਆਦੀ ਢਾਂਚੇ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੇਗਾ, ਜੋ ਹਾਲ ਦੇ ਕੇਂਦਰੀ ਬਜਟ ’ਚ ਬੋਲੀਆਂ ਗਈਆਂ ਤਰਜੀਹਾਂ ਅਨੁਸਾਰ ਹੋਵੇਗਾ।
ਬੈਂਕ ਆਫ ਬੜੌਦਾ ਦਾ 10 ਫੀਸਦੀ ਨੈੱਟ ਪ੍ਰਾਫਿਟ ਵਧਿਆ
NEXT STORY